Saturday, April 20, 2013

ਕਵਿਤਾ ਦੇ ਅੰਗਸੰਗ ਪੰਜਾਬੀ ਕਵਿਤਾ ਮੇਲਾ-2013 ਸੰਪੰਨ

ਵਿਦੇਸ਼ਾਂ ਵਿਚ ਵੱਸਦੇ ਸ਼ਾਇਰਾਂ ਨਾਲ ਜਾਣ ਪਛਾਣ ਤੇ ਰਚਨਾ ਸੰਵਾਦ ਸਲਾਈਡ ਸ਼ੋਅ ਰਾਹੀਂ 
ਲੁਧਿਆਣਾ : 20 ਅਪ੍ਰੈਲ (*ਜਸਵੰਤ ਜ਼ਫ਼ਰ): ਪੰਜਾਬੀ ਸਾਹਿਤ ਅਕਾਡਮੀਲੁਧਿਆਣਾ ਦੇ ਸਹਿਯੋਗ ਨਾਲ ਸਾਹਿਤ ਅਤੇ ਚਿੰਤਨ ਨੂੰ ਸਮਰਪਿਤ ਆਦਾਰਾ ਸ਼ਬਦਲੋਕ ਲੁਧਿਆਣਾ ਵਲੋਂ ਪੰਜਾਬੀ ਭਵਨਲੁਧਿਆਣਾ ਵਿਖੇ ਦੋ ਰੋਜ਼ਾ ਪੰਜਾਬੀ ਕਵਿਤਾ ਮੇਲਾ ਦੇ ਦੂਸਰੇ ਦਿਨ ਦਾ ਆਰੰਭ ਪੰਜਾਬੀ ਦੇ ਸ੍ਰੋਮਣੀ ਕਵੀ ਪ੍ਰੋਅਨੂਪ ਵਿਰਕ ਦੀ ਪ੍ਰਧਾਨਗੀ ਹੇਠ ਆਰੰਭ ਹੋਇਆ ਜਿਸ ਵਿਚ ਦੋ ਦਰਜਨ ਦੇ ਕਰੀਬ ਬਿਲਕੁਲ ਨਵੇਂ ਸ਼ਾਇਰਾਂ ਨੇ ਕਵੀ ਦਰਬਾਰ ਵਿਚ ਆਪਣੀ ਸ਼ਮੂਲੀਅਤ ਕੀਤੀ ਇਹ ਉਹ ਕਵੀ ਹਨ ਜਿਨਾਂ ਦੀ ਅਜੇ ਤੱਕ ਇਕ ਵੀ ਕਿਤਾਬ ਪ੍ਰਕਾਸ਼ਿਤ ਨਹੀਂ ਹੋਈ। ਇਨਾਂ ਕਵੀਆਂ ਦੀ ਕਵਿਤਾ ਬਾਰੇ ਬੋਲਦਿਆਂ ਪ੍ਰੋਵਿਰਕ ਨੇ ਕਿਹਾ ਇਨਾਂ ਵਿਚ ਚੇਤਨਾ ਵੀ ਹੈ ਤੇ ਊਰਜਾ ਵੀ। ਇਨਾਂ ਦੇ ਨਿਵੇਕਲੇ ਅੰਦਾਜ਼ ਤੇ ਅਨੋਖੇ ਬਿੰਬ ਵਿਧਾਨ ਇਸ ਗਲ ਦੀ ਗਵਾਹੀ ਹਨ ਇਹ ਕਵਿਤਾ ਦਾ ਵਿਹੜਾ ਮੋਕਲਾ ਨਹੀਂ ਹੋਣ ਦੇਣਗੇ। ਅਗਰ ਲਗਨ ਤੇ ਮਿਹਨਤ ਨਾਲ ਇਹ ਕਾਵਿ ਸਾਧਨਾ ਵਿਚ ਜੁਟੇ ਰਹਿਣ ਤਾਂ ਪੰਜਾਬੀ ਕਾਵਿ ਸੰਸਾਰ ਵਿਚ ਇਹ ਆਪਣੀ ਜ਼ਿਕਰਯੋਗ ਥਾਂ ਬਣਾ ਲੈਣਗੇ। ਸਮਾਗਮ ਦੇ ਦੂਜੇ ਦੌਰ ਵਿਚ 2012 ਵਿਚ ਛਪੀਆਂ ਕਾਵਿ ਪੁਸਤਕਾਂ ਨਾਲ ਸੰਬਾਦ ਸ਼ੁਰੂ ਹੋਇਆ ਜਿਸ ਵਿਚ ‘ਗੂੰਗੀ ਚੀਖ’ (ਸਿਮਰਨਜੋਤ ਮਾਨ), ‘ਅੱਖਾਂ ਵਿਚ ਤਲਖ਼ ਸਮੁੰਦਰ (ਸੁਰਿੰਦਰ ਸਿੰਘ ਭੱਠਲ), ‘ਨਾ ਅੱਗ ਨਾ ਲੋਹਾ’ (ਲਿੱਪੀ ਮਹਾਂਦੇਵ), ‘ਰੁੱਖ਼ ਰਬਾਬ’ (ਅਨੂ ਬਾਲਾ), ‘ਮੇਰੇ ਲਈ ਨਾ ਰੁਕੀ’ (ਡਾਰਵਿੰਦਰ), ‘ਸਾਰੰਗੀ’ (ਜਗਵਿੰਦਰ ਜੋਧਾ), ‘ਬੇਤੁਕ ਬੇਲਗਾਮ’ (ਡਾਰਮੇਸ਼ ਕੁਮਾਰ), ‘ਪਹਿਲੀ ਬਾਰਿਸ਼’ (ਤਰਸੇਮ ਨੂਰ), ‘ਸ਼ਬਦ ਸ਼ਹਾਦਤ’    (ਅਫ਼ਰੋਜ਼ ਅੰਮ੍ਰਿਤਇਨਾਂ ਪੁਸਤਕਾਂ ਅਤੇ ਰਚਨਹਾਰਿਆਂ ਬਾਰੇ ਡਾਹਰਪਾਲ ਸਿੰਘ ਭੱਟੀਵਿਜੈ ਵਿਵੇਕਪ੍ਰੋਜਸਵਿੰਦਰ ਧਨਾਨਸੂਪ੍ਰੋਅਨੂਪ ਵਿਰਕਭੂਪਿੰਦਰਪ੍ਰੀਤ ਕੌਰਸਵਰਨਜੀਤ ਸਵੀਗੁਰਤੇਜ ਕੁਹਾਰਵਾਲਾਸੁਖਵਿੰਦਰ ਅੰਮ੍ਰਿਤਡਾਅਨੂਪ ਸਿੰਘਅਮਰਜੀਤ ਗਰੇਵਾਲਸੁਰਜੀਤ ਜੱਜਬਲਵਿੰਦਰ ਗਰੇਵਾਲਡਾਸੁਰਜੀਤ ਸਿੰਘਡਾਰਵਿੰਦਰਪ੍ਰੋਗੁਰਭਜਨ ਸਿੰਘ ਗਿੱਲਪਰਮਜੀਤ ਸੋਹਲ ਅਤੇ ਪਰਮਜੀਤ ਨੇ ਸੰਖੇਪ ਤੇ ਭਾਵਪੂਰਤ ਸ਼ਬਦਾਂ ਵਿਚ ਜਾਣ ਪਛਾਣ ਕਰਵਾਈ

ਅਗਲੇ ਸੈਸ਼ਨ ਵਿਚ ਉਹ ਕਵੀ ਜਿਹੜੇ ਵਿਦੇਸ਼ਾਂ ਵਿਚ ਵੱਸਦੇ ਹੋਣ ਕਾਰਨ ਇਸ ਮੇਲੇ ਵਿਚ ਸ਼ਾਮਲ ਨਹੀਂ ਹੋ ਸਕੇ। ਉਨਾਂ ਦੀ ਜਾਣ ਪਛਾਣ ਤੇ ਰਚਨਾ ਨਾਲ ਸੰਬਾਦ ਸਲਾਈਡ ਸ਼ੋਅ ਰਾਹੀਂ ਦਿਖਾਇਆ ਗਿਆ। ਵਿਸ਼ੇਸ਼ ਤੌਰ ’ਤੇ ਨਵਤੇਜ ਭਾਰਤੀਮਨਮੋਹਨਅਮਰਜੀਤ ਸਾਥੀਸ਼ਸ਼ੀ ਸਮੁੰਦਰਾਨਵਦੀਪ ਪੰਨੂੰਜਗਜੀਤ ਸੰਧੂ ਤੋਂ ਬਿਨਾਂ ਹੋਰਨਾਂ ਸ਼ਾਇਰਾਂ ਨਾਲ ਵੀ ਸਾਂਝ ਪਾਈ। ਇਸ ਮੇਲੇ ਵਿਚ ਵਿਸ਼ੇਸ਼ ਗਲ ਇਹ ਵੇਖਣ ਨੂੰ ਮਿਲੀ ਕਿ ਹੁੰਮ ਹੁੰਮਾ ਕੇ ਪਹੁੰਚੇ ਕਵੀਆਂਪਾਠਕਾਂ ਅਤੇ ਸਾਹਿਤ ਪ੍ਰੇਮੀਆਂ ਨੇ ਦਿਲ ਖੋਲ ਕੇ ਕਾਵਿ ਪੁਸਤਕਾਂ ਦੀ ਖ੍ਰੀਦ ਕੀਤੀ। ਇਸ ਸਮੁੱਚੇ ਪ੍ਰੋਗ੍ਰਾਮ ਨੂੰ ਵਿਧੀਵਤ ਚਲਾਉਣ ਲਈ ਭਾਗ ਲੈਣ ਵਾਲੇ ਸਾਰੇ ਕਵੀਆਂ ਅਤੇ ਵਿਦਵਾਨਾਂ ਵਲੋਂ ਦਿੱਤੇ ਗਏ ਸਹਿਯੋਗ ਲਈ ਪੰਜਾਬੀ ਸਾਹਿਤ ਅਕਾਡਮੀ ਦੇ ਸਕੱਤਰ ਅਤੇ ਸ਼ਬਦਲੋਕ ਦੇ ਜਨਰਲ ਸਕੱਤਰ ਇੰਜਜਸਵੰਤ ਜ਼ਫ਼ਰ ਅਤੇ ਪ੍ਰੋਗ੍ਰਾਮ ਦੀ ਪ੍ਰਬੰਧਕ ਡਾਜਗਦੀਸ਼ ਕੌਰ ਨੇ ਧੰਨਵਾਦ ਕੀਤਾ। ਪੰਜਾਬ ਤੇ ਤਕਰੀਬਨ ਹਰ ਸ਼ਹਿਰ ਵਿਚੋਂ ਆਏ ਸ਼ਾਇਰਾਂ ਨੇ ਮੇਲੀਆਂ ਵਾਂਗ ਇਸ ਮੇਲੇ ਵਿਚ ਆਪਣੀ ਹਾਜ਼ਰੀ ਲਵਾਈ
 *ਜਸਵੰਤ ਜ਼ਫ਼ਰ ਇਸ ਯਾਦਗਾਰੀ ਸਾਹਿਤਿਕ  ਉਪਰਾਲੇ ਦੇ ਕਨਵੀਨਰ ਸਨ     

No comments: