Saturday, April 20, 2013

ਕਵਿਤਾ ਮੇਲਾ 2013--ਸਾਰੇ ਲੋਕ ਡੈਡੀਕੇਟਡ ਲੋਕ ਸਨ

 ਆਲੋਚਨਾ ਕਰਨ ਵਾਲੇ ਵੀ ਕਵਿਤਾ ਦੀ ਬੋਲੀ ਬੋਲ ਰਹੇ ਸਨ  --ਗੁਰਦੀਪ ਸਿੰਘ
ਇਥੇ ਕੋਈ ਤਮਾਸ਼ਬੀਨ ਨਹੀਂ ਸੀ। ਸਾਰੇ ਲੋਕ ਡੈਡੀਕੇਟਡ ਲੋਕ ਸਨ ਜੋ ਆਪਣੇ ਸ਼ੌਕ ਸਦਕਾ, ਆਪਣੀ ਜੇਬ੍ਹ ਚੋਂ ਕਿਰਾਇਆ ਖਰਚ ਕੇ ਪਹੁੰਚੇ ਹੋਏ ਸਨ। ਪੈਕਡ ਆਡੀਟੋਰੀਅਮ ਵਿੱਚ ਸੀਟ ਖਾਲੀ ਨਹੀਂ ਸੀ, ਇਥੇ ਕੋਈ ਦੂਸ਼ਣ ਬਾਜ਼ੀ ਜਾਂ ਸਵੈ ਪ੍ਰਸੰਸਾ ਨਹੀਂ ਸੀ। ਜੇ ਗੱਲ ਕਵਿਤਾ ਦੀ ਹੋ ਰਹੀ ਸੀ ਤਾਂ ਕਵਿਤਾ ਦੀ ਹੀ ਹੋ ਰਹੀ ਸੀ। ਸਾਰੇ ਲੋਕ ਬੜੇ ਠਰੰਮੇ ਨਾਲ ਸੁਣ ਰਹੇ ਸਨ। ਜੋ ਵੀ ਬੁਲਾਰਾ ਬੋਲ ਰਿਹਾ ਸੀ। ਅੱਧੇ ਅੱਧੇ ਘੰਟੇ ਦਿ ਤਿੰਨ ਸ਼ੈਸ਼ਨ ਮੈਂ ਲਾਏ, ਸਾਨੂੰ ਖਾਣਾ ਨਹੀਂ ਮਿਲਿਆ ਤਾਂ ਵੀ ਕੋਈ ਗੱਲ ਨਹੀਂ, ਚਾਹ ਪਾਣੀ ਦੇ ਸਟਾਲਾਂ ਦੁਆਲੇ ਜੁੜਨ ਵਾਲੀ ਭੀੜ ਨਹੀ ਸੀ। ਨਵੀਂ ਕਵਿਤਾ ਉਪਰ ਸੱਭ ਸੁਣ ਰਹੇ ਸਨ। ਪਰਚੇ ਬਹੁਤ ਬੌਧਿਕਤਾ ਨਾਲ ਲੱਦੇ ਹੋਏ ਨਹੀਂ ਸਨ, ਪਰਚੇ ਤਾਂ ਲਿਖੇ ਹੀ ਨਹੀਂ ਸਨ ਗਏ,
ਗੁਰਦੀਪ ਸਿੰਘ

ਆਲੋਚਨਾ ਕਰਨ ਵਾਲੇ ਵੀ ਕਵਿਤਾ ਦੀ ਬੋਲੀ ਬੋਲ ਰਹੇ ਸਨ। ਕੋਈ ਵਾਦ ਨਹੀਂ ਸੀ ਤੇ ਕੋਈ ਵਿਵਾਦ ਵੀ ਨਹੀਂ ਸੀ। ਤਿੰਨਾਂ ਸ਼ੈਸ਼ਨਾਂ ਨੂੰ ਮੈਂ ਤੇ ਮੇਰੇ ਨਾਲ ਬੈਠੇ ਸਰੋਤਿਆਂ ਨੇ ਪੂਰੀ ਸ਼ਿੱਦਤ ਨਾਲ ਮਾਣਿਆ। ਅਜਿਹਾ ਤਾੜੀਆਂ ਦੇ ਹੁੰਗਾਰੇ ਤੋਂ ਜਾਪਿਆ। 90% ਲੋਕ ਫੇਸ ਬੁਕ ਵਾਲੇ ਸਨ ਤੇ ਸੱਭ ਇਕ ਦੂਜੇ ਦੇ ਫੇਸ ਤੋਂ ਹੀ ਵਾਕਫ ਸਨ, ਪਛਾਣਦੇ ਸਨ, ਮਿਲਦੇ ਸਨ, ਕਿਤੇ ਕਿਏ ਫੇਸ ਬੁਕ ਦੇ ਗਰੁਪਾਂ ਵਾਂਗੂ ਜੁੜੇ ਵੀ ਦੇਖੇ ਗਏ, ਜੋ ਆਪੋ ਵਿੱਚ ਗੱਲ ਬਾਤ ਦਾ ਉਹੀ ਲਹਿਜ਼ਾ ਦਰਸਾ ਰਹੇ ਸਨ ਜੋ ਅਕਸਸਰ ਫੇਸ ਬੁਕ ਦੀ ਚੈਟ ਵਿੱਚ ਹੁੰਦਾ ਹੈ। ਮੈਂ ਪਹਿਲੀ ਵਾਰ ਗਹਿਰ ਗੰਭੀਰ ਕਵੀਆਂ ਦੀ ਇਹ ਭੀੜ ਦੇਖੀ। ਮੈਨੂੰ ਗਦਰੀ ਬਾਬਿਆਂ ਦੇ ਮੇਲੇ ਦਾ ਦ੍ਰਿਸ਼ ਯਾਦ ਆ ਰਿਹਾ ਸੀ। ਜਿਥੇ ਭੀੜ ਆਪਣੇ ਆਪ ਅਨੁਸ਼ਾਸ਼ਨ ਵਿੱਚ ਰਹਿੰਦੀ ਹੈ। ਸੁਰਖਿਆ ਕਰਮਚਾਰੀਆਂ ਦੀ ਘਾਟ ਮਹਿਸੂਸ ਨਹੀਂ ਹੁੰਦੇ ਤੇ ਜੋ ਸਿਰਫ ਰੂਹ ਦੀ ਭੁੱਖ ਪੂਰੀ ਕਰਨ ਲਈ ਦੁਰੋਂ ਦੂਰੋਂ ਆਏ ਹੁੰਦੇ ਹਨ। ਜਸਵੰਤ ਜ਼ਫਰ ਇਸ ਮੇਲੇ ਦੀ ਸਫਲਤਾ ਦੇ ਸਿਹਰੇ ਦਾ ਹੱਕਦਾਰ ਹੈ। ਪਰਦੇ ਵਿੱਚ ਰਹਿਣ ਵਾਲੇ ਜਗਦੀਸ਼ ਕੌਰ ਜੀ, ਸਵੀ, ਹਰਲੀਨ, ਜਨਮੇਜਾ, ਗੁਰੀ, ਰਵੀ, ਤੇ ਹੋਰ ਸਾਰੇ ਲੋਕ ਜੋ ਇਸ ਮੇਲੇ ਵਿੱਚ ਆਪਣਾ ਮੇਲਾ ਜਾਣ ਕੇ ਸਰਗਰਮ ਸਨ, ਸਾਰੇ ਦੇ ਸਾਰੇ ਇਸ ਦੀ ਸਫਲਤਾ ਦੇ ਹੱਕਦਾਰ ਹਨ। ਪਾਤਰ ਸਾਹਿਬ ਬਾਬਾ ਬੋਹੜ ਵਾਂਗ ਇਸ ਮੇਲੇ ਵਿੱਚ ਬਿਰਖ ਦਾ ਅਹਿਸਾਸ ਕਰਾਉਂਦੇ ਸਨ, ਗੁਰਭਜਨ ਗਿੱਲ ਬਾਬੇ ਬੋਹੜ ਦੇ ਨਾਲ ਸਾਰਿਆਂ ਨੂੰ ਗਲਵਕੜੀ ਵਿੱਚ ਲੈਣ ਦਾ ਅਹਿਸਾਸ ਲੈ ਕੇ ਖੜੋਤੇ ਸਨ। ਇਹ ਮੇਲਾ ਫੇਸ ਬੁਕ ਦੇ ਚਿਹਰਿਆਂ ਦਾ ਮੇਲਾ ਸੀ, ਜੋ ਇਕ ਦੂਜੇ ਨਾਲ ਰਸਤੇਦਾਰੀ ਵਾਲੀ ਰਿਸ਼ਤੇਦਾਰੀ ਪਾ ਕੇ ਇਕ ਦੂਜੇ ਨੂੰ ਮਿਲਣ ਲਈ ਧਾਅ ਕੇ ਆਏ ਸਨ। ਕਵੀ ਨਵੇਂ ਸਨ, ਪੁਰਾਣੇ ਸਨ, ਇਸ ਗਲ ਦਾ ਕੋਈ ਫਰਕ ਨਹੀਂ ਪਰ ਗੱਲ ਸਾਰੀ ਬੌਧਿਕ ਸੀ ਤੇ ਨਵੀਂ ਨਵੀਂ ਸੀ। ਮੇਲਾ ਬਹੁਤ ਵਧੀਆ ਹੈ, ਅੱਜ ਇਸ ਦਾ ਦੂਜਾ ਦਿਨ ਹੈ।---Gurdip Singh


ਲੁਧਿਆਣਾ ਵਿਖੇ ਦੋ-ਰੋਜ਼ਾ ਪੰਜਾਬੀ ਕਵਿਤਾ ਮੇਲਾ ਅੱਜ ਤੋਂ