Tuesday, March 26, 2013

ਵਿਸ਼ਵ ਰੰਗਮੰਚ ਦਿਵਸ

'ਵਗਦੇ ਪਾਣੀ ਦੀਆਂ ਲਹਿਰਾਂ ਨੂੰ ਮੋੜ' 'ਤੇ ਨਾਟਕ  27 ਮਾਰਚ ਸ਼ਾਮ ਨੂੰ 
ਲੁਧਿਆਣਾ : 26 ਮਾਰਚ (*ਡਾ. ਗੁਲਜ਼ਾਰ ਸਿੰਘ ਪੰਧੇਰਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਰੰਗਮੰਚ ਰੰਗ ਨਗਰੀ ਵਲੋਂ ਵਿਸ਼ਵ ਰੰਗਮੰਚ ਦਿਵਸ ਮੌਕੇ 'ਤੇ ਪੰਜਾਬੀ ਨਾਟਕ 'ਵਗਦੇ ਪਾਣੀ ਦੀਆਂ ਲਹਿਰਾਂ ਨੂੰ ਮੋੜ' 27 ਮਾਰਚ, 2013 ਨੂੰ ਸ਼ਾਮ 7.30 ਵਜੇ ਬਲਰਾਜ ਸਾਹਨੀ ਰੰਗਮੰਚ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ। ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਵਿਸ਼ਵ ਰੰਗਮੰਚ ਦਿਵਸ ਦੇ ਮੌਕੇ ਨਾਟਕ ਪ੍ਰੇਮੀਆਂ ਨੂੰ ਨਾਟਕ ਨਾਲ ਜੋੜਨ ਲਈ ਅਕਾਡਮੀ ਵਲੋਂ ਇਹ ਨਾਟਕ ਕਰਵਾਇਆ ਜਾ ਰਿਹਾ ਹੈ। ਇਸ ਨਾਟਕ ਦੇ ਲੇਖਕ ਤੇ ਨਿਰਦੇਸ਼ਕ ਪ੍ਰਸਿੱਧ ਰੰਗਕਰਮੀ ਤਰਲੋਚਨ ਸਿੰਘ ਹਨ। ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਸਮਾਗਮ ਦੀ ਪ੍ਰਧਾਨਗੀ ਕਰਨਗੇ ਜਦਕਿ  ਐਮ.ਐਲ. ਏ. ਸਿਮਰਜੀਤ ਸਿੰਘ ਬੈਂਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਨਿਰਦੇਸ਼ਕ ਤਰਲੋਚਨ ਸਿੰਘ ਨੇ ਦਸਿਆ ਕਿ ਨਾਟਕ ਸਾਡੇ ਬਜ਼ੁਰਗਾਂ ਦੀ ਉਹ ਕਹਾਣੀ ਹੈ ਜਿਸ ਵਿਚ ਨੌਜਵਾਨ ਪੀੜ੍ਹੀ ਆਪਣੇ ਪੁਰਖਿਆਂ ਨੂੰ ਨਜ਼ਰਅੰਦਾਜ਼ ਕਰਕੇ ਬਿਰਧ ਆਸ਼ਰਮਾਂ ਵੱਲ ਤੋਰਦੀ ਹੈ ਪਰ ਇਹ ਨਾਟਕ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦਾ ਹੋਇਆ ਆਪਣੇ ਬਜ਼ੁਰਗਾਂ ਦੇ ਸਤਿਕਾਰ ਤੇ ਸੰਭਾਲ ਦੀ ਪ੍ਰੇਰਨਾ ਦਿੰਦਾ ਹੈ।
ਸਮੂਹ ਰੰਗਮੰਚ ਪ੍ਰੇਮੀਆਂ ਨੂੰ ਇਸ ਮੌਕੇ ਨਾਟਕ ਵੇਖਣ ਦਾ ਹਾਰਦਿਕ ਸੱਦਾ ਹੈ।


*ਡਾ. ਗੁਲਜ਼ਾਰ ਸਿੰਘ ਪੰਧੇਰ ਉਘੇ ਪੰਜਾਬੀ ਲੇਖਕ ਅਤੇ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰੈੱਸ ਸਕੱਤਰ ਵੀ ਹਨ।


ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਮਿੰਨੀ ਕਹਾਣੀ ਸੈਮੀਨਾਰ


....ਉਹ ਜਿਸਨੇ ਲੜਨਾ ਹੈ....ਉਹ ਮੈਂ ਕਿਉਂ ਨਹੀਂ ?

ਕਿਥੇ ਹਨ ਸ਼ਹੀਦ ਭਗਤ ਸਿੰਘ ਦੀਆਂ 4 ਕਿਤਾਬਾਂ ਦੇ ਖਰੜੇ ?

No comments: