Thursday, March 07, 2013

ਚੰਡੀਗੜ੍ਹ ਵਿੱਚ ਮਨਾਇਆ ਗਿਆ ਮਹਿਲਾ ਦਿਵਸ

ਵੱਖ ਵੱਖ ਖੇਤਰਾਂ ਦੀਆਂ 30 ਔਰਤਾਂ ਦਾ ਕੀਤਾ ਗਿਆ ਸਨਮਾਨ
ਸੀ.ਆਈ.ਆਈ.,ਚੰਡੀਗੜ੍ਹ ਵਿੱਚ ਸਮਾਗਮ ਦੌਰਾਨ ਸਨਮਾਨਤ ਔਰਤਾਂ ਦੀ ਇੱਕ ਗਰੁੱਪ ਫੋਟੋ 
ਚੰਡੀਗੜ੍ਹ: ਦਾਮਿਨੀ ਤੋਂ ਬਾਅਦ ਪਹਿਲੀ ਵਾਰ ਆਏ ਮਹਿਲਾ ਦਿਵਸ ਵਿੱਚ ਇਸ ਵਾਰ ਦਾ ਜੋਸ਼ ਪਹਿਲਾਂ ਨਾਲੋਂ ਜਿਆਦਾ ਹੀ ਨਜਰ ਆਇਆ। ਦਿਜੋਸ਼ ਸੀ ਪਰ ਹੋਸ਼ ਵੀ ਸੀ। ਇਹ ਸਭ ਦੇਖ ਕੇ ਲੱਗਦਾ ਸੀ ਕਿ ਸਚਮੁਚ ਦਾਮਿਨੀ ਕੀਤੇ ਨਹੀਂ ਗਈ। ਬੇਰਹਿਮੀ ਦਾ ਸ਼ਿਕਾਰ ਹੋ ਕੇ ਆਪਣਾ ਬਲਿਦਾਨ ਦੇਣ ਵਾਲੀ ਦਾਮਿਨੀ ਅੱਜ ਵੀ ਕਿਤੇ  ਇਥੇ ਹੀ ਹੈ। ਸਾਡੇ ਨੇੜੇਤੇੜੇ ਤੇ ਦੇਖ ਰਹੀ ਹੈ ਕਿ ਸਮਾਜ ਨੇ ਉਸ ਦੇ ਰੁਖਸਤ ਹੋ ਜਾਣ ਤੋਂ ਬਾਅਦ ਕੁਝ ਕੀਤਾ ਹੈ ਜਾਂ ਨਹੀਂ।
ਗੁਰੂਕੁਲ ਵਿਦਿਆਪੀਠ ਅਤੇ ਸ਼ਾਂਤੀ ਸਰੂਪ ਸ਼ਰਮਾ ਮੈਮੋਰੀਅਲ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਐਸ-4 ਵੱਲੋਂ ਬੁਧਵਾਰ ਛੇ ਮਾਰਚ ਨੂੰ ਸੀਆਈਆਈ ਸੈਕਟਰ-31 ਵਿਖੇ ਬੜੇ ਹੀ ਜੋਸ਼ੋ ਖਰੋਸ਼ ਨਾਲ ਵਿਸ਼ਵ ਮਹਿਲਾ ਦਿਵਸ ਮਨਾਇਆ ਗਿਆ। ਇਸ ਯਾਦਗਾਰੀ ਸਮਾਗਮ ਮੌਕੇ ਸਿੱਖਿਆ, ਸਾਹਿਤ,ਕਲਾ, ਸੰਗੀਤ, ਥੀਏਟਰ, ਸਮਾਜ ਸੇਵਾ, ਸੰਗੀਤ, ਨ੍ਰਿਤ ਅਤੇ ਹੋਰਨਾਂ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ 30 ਵਿਸ਼ੇਸ਼ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਹਰਿਆਣਾ ਸਰਕਾਰ ਦੀ ਪਬਲਿਕ ਹੈਲਥ ਇੰਜਨੀਅਰਿੰਗ ਅਤੇ ਕਰ ਅਤੇ ਆਬਕਾਰੀ ਕੈਬਨਿਟ ਮੰਤਰੀ ਕਿਰਨ ਚੌਧਰੀ ਨੇ ਸ਼ਿਰਕਤ ਕੀਤੀ। ਉਨ੍ਹਾਂ ਨਾਲ ਮੰਚ ‘ਤੇ ਚੰਡੀਗੜ੍ਹ ਦੇ ਮੇਅਰ ਸੁਭਾਸ਼ ਚਾਵਲਾ, ਗੁਰੂਕੁਲ ਦੇ ਚੇਅਰਮੈਨ ਮਨਮੋਹਨ ਗਰਗ ਅਤੇ ਐਸ-4 ਦੀ ਟਰੱਸਟੀ ਸਾ ਰੇ ਗਾ ਮਾ ਖਿਤਾਬ ਜੇਤੂ ਰਿੰਕੂ ਕਾਲੀਆ ਵੀ ਮੌਜੂਦ ਸਨ। ਚੌਥੇ ਸਮਾਗਮ ਵਿੱਚ ਜਿਨ੍ਹਾਂ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ ਉਨ੍ਹਾਂ ਵਿੱਚ ਪ੍ਰਸਿੱਧ ਰੰਗਕਰਮੀ ਰਾਣੀ ਬਲਬੀਰ ਕੌਰ, ਕਵਿੱਤਰੀ ਮਨਜੀਤ ਇੰਦਰਾ, ਪ੍ਰਬੰਧਕ ਅਤੇ ਕਵਿੱਤਰੀ ਊਸ਼ਾ ਆਰ ਸ਼ਰਮਾ, ਸਮਾਜ ਸੇਵੀ ਅਤੇ ਬਾਲਾਂ ਲਈ ਵਿਸ਼ੇਸ਼ ਤੌਰ ਤੇ ਕਾਰਜਸ਼ੀਲ ਰਮਾ ਰਤਨ, ਉੱਘੀ ਗਾਇਕਾ ਰਤਨਿਕਾ ਤਿਵਾੜੀ, ਲੇਖਿਕਾ ਅਤੇ ਐਮ ਸੀ ਕੌਂਸਲਰ ਅਰੁਣਾ ਗੋਇਲ, ਖੂਨਦਾਨੀ ਜਸਵੰਤ ਕੌਰ, ਲੇਖਿਕਾ ਨੀਲ ਕਮਲ ਪੁਰੀ, ਉੱਘੀ ਨ੍ਰਿਤਕਾ ਸਮੀਰਾ ਕੋਸਰ ਤੇ ਥਰੈਪਿਸਟ ਰਿਨੇ ਸਿੰਘ ਸ਼ਾਮਲ ਸਨ। ਇਸ ਤੋਂ ਇਲਾਵਾ ਆਰਜੇ ਮਿਨਾਕਸ਼ੀ,  ਸਿੱਖਿਆ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-46 ਡੀ ਦੀ ਪ੍ਰਿੰਸੀਪਲ ਸੁਦੇਸ਼ ਰਾਘਵ, ਜੋਤੀ ਖੰਨਾ, ਕ੍ਰਿਸ਼ਨ ਕਾਂਤ ਦੀਦੀ, ਮਧੂ ਪੀ ਸਿੰਘ, ਨਿਧੀ ਪੁਰੀ, ਕਰਾਂਤੀ ਗਰਗ , ਅਲਕਾ ਕਾਲਰਾ ਅਤੇ ਨੌਜਵਾਨ ਸੀਏ ਅਕਾਂਕਸ਼ਾ ਗੋਇਲ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸੇ ਦੌਰਾਨ ਲੁਧਿਆਣਾ ਵਿੱਚ ਸੀ ਐਮ ਸੀ ਤੋਂ ਕਿਦਵਾਈ ਨਗਰ ਜਾਣ ਵਾਲੀ ਸੜਕ ਉੱਤੇ ਇੱਕ ਬੋਰਡ ਦੇਖਿਆ ਗਿਆ ਜਿਹੜਾ ਦਾਮਿਨੀ ਨੂੰ ਸਮਰਪਿਤ ਸੀ। ਯੂਨਾਇਟਿਡ ਚਰਚ ਕਾਉਂਸਿਲ ਦੇ ਐਮ ਚੌਧਰੀ ਵੱਲੋ ਇਸ ਬਹਾਦਰ ਕੁੜੀ ਨੂੰ ਸਲਾਮ ਕਰਦਿਆਂ ਆਖਿਆ ਗਿਆ ਹੈ ਕਿ ਆਪਣੇ ਬਲਿਦਾਨ ਨਾਲ ਉਹ ਇਸ ਦੇਸ਼ ਨੂੰ ਜਗਾ ਗਈ ਹੈ ਅਤੇ ਅਜਿਹੇ ਘਿਰਣਿਤ  ਅਪਰਾਧ ਕਰਨ ਵਾਲੀਆਂ ਲਈ ਇੱਕ ਚੁਨੌਤੀ ਵੀ ਛੱਡ ਗਈ ਹੈ।

No comments: