Tuesday, March 19, 2013

ਪੀ ਏ ਯੂ ਦੇ ਮੁਲਾਜਮਾਂ ਵਲੋਂ ਫੇਰ ਵਿਸ਼ਾਲ ਰੋਸ ਰੈਲੀ

ਸੰਘਰਸ਼ ਨੂੰ ਹੋਰ ਤਿੱਖਾ ਮੋੜ ਦੇਣ ਦਾ ਫੈਸਲਾ
ਲੁਧਿਆਣਾ,19 ਮਾਰਚ:(ਰੈਕਟਰ ਕਥੂਰੀਆ): ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਰਥਾਤ ਪੀ ਏ ਯੂ ਦੇ ਮੁਲਾਜਮਾਂ ਦੀਆਂ ਤਿੰਨ ਪ੍ਰਮੁੱਖ ਅਤੇ ਮਾਨਤਾ ਪ੍ਰਾਪਤ ਜੱਥੇਬੰਦੀਆਂ ਦੀ ਸਾਂਝੀ ਤਾਲਮੇਲ ਕਮੇਟੀ ਵਲੋਂ ਅਜੇ ਤਕ ਤਨਖਾਹ ਨਾ ਮਿਲਣ ਕਰਕੇ ਰੋਸ ਵਜੋ ਅੱਜ ਫੇਰ ਵਿਸ਼ਾਲ ਰੋਸ ਰੈਲੀ ਕੀਤੀ ਗਈ ਅਤੇ ਭਲਕੇ ਸੰਘਰਸ਼ ਨੂੰ ਹੋਰ ਤਿੱਖਾ ਮੋੜ ਦੇਣ ਦਾ ਫੈਸਲਾ ਵੀ ਕੀਤਾ ਗਿਆ।
 ਪੀ ਏ ਯੂ ਇੰਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ  ਪੰਧੇਰ ਮੁਤਾਬਿਕ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ  ਲੁਧਿਅਣਾ ਦੀਆਂ ਤਿੰਨੇ ਪ੍ਰਮੁਖ ਅਤੇ ਮਾਨਤਾ ਪ੍ਰਾਪਤ ਜੱਥੇਬੰਦੀਆਂ ਪੀ ਏ ਯੂ ਇੰਪਲਾਈਜ ਯੂਨੀਅਨ, ਪੀ ਏ ਯੂ ਟੀਚਰਜ ਐਸ਼ੋਸੀਏਸ਼ਨ, ਪੀ ਏ ਯੂ ਫੋਰਥ ਕਲਾਸ ਵਰਕਰਜ ਯੂਨੀਅਨ ਵੱਲੋਂ ਯੂਨੀਵਰਸਿਟੀ ਦੇ ਪ੍ਰਬੰਧਕੀ ਬਲਾਕ ਥਾਪਰ ਹਾਲ ਦੇ ਸਾਹਮਣੇ ਵਿਸ਼ਾਲ ਰੋਸ ਰੈਲੀ ਕੀਤੀ ਗਈ। ਅੱਜ ਸਮੁੱਚੇ ਮੁਲਾਜਮਾਂ ਨੇ ਦੋ ਘੰਟੇ ਬੰਦ ਰੱਖਿਆ ਅਤੇ ਪਹਿਲੇ ਦੋ ਘੰਅੇ ਕਲਾਂਸਾਂ ਸਸਪੈਂਡ ਰੱਖੀਆਂ। ਇਹ ਰੋਸ ਰੈਲੀ ਕਰਨ ਤੋਂ ਪਹਿਲਾਂ ਤਿੰਨੇ ਜਥੇਬੰਦੀਆਂ ਦੀ ਸਾਂਝੀ ਤਾਲਮੇਲ ਕਮੇਟੀ ਵਲੋਂ ਵੱਖ ਵੱਖ ਅਧਿਕਾਰੀਆਂ ਨਾਲ ਬਾਰ ਬਾਰ ਮੀਟਿੰਗ  ਕਰਕੇ ਤਨਖਾਹ ਸਮੇਂ ਸਿਰ ਦੇਣ ਦੀ ਮੰਗ ਕੀਤੀ ਪ੍ਰੰਤੂ ਕੋਈ ਸੰਭਾਵਨਾ ਨਜਰ ਨਾ ਆਉਣ ਤੇ ਅੱਜ19 ਮਾਰਚ, 2013 ਨੂੰ ਥਾਪਰ ਹਾਲ ਦੇ ਵੱਡੇ ਗੇਟ ਦੇ ਸਾਹਮਣੇ ਵਿਸ਼ਾਲ ਰੋਸ ਰੈਲੀ ਕਰਨ ਦਾ ਫੈਸਲਾ ਕੀਤਾ। ਯਾਦ ਰਹੇ ਕਿ ਤਨਖਾਹਾਂ ਅਕਸਰ ਹੀ  ਲੇਟ ਹੋ ਜਾਂਦੀਆਂ ਹਨ। ਮਹਿੰਗਾਈ ਅਤੇ ਹੋਰ ਜਰੂਰਤਾਂ ਕਰਕੇ ਮੁਲਾਂਜਮਾਂ ਵਿੱਚ ਬੜਾ ਰੋਸ ਪਾਹਿਆ ਜਾ ਰਿਹਾ ਹੈ ਅੱਜ ਰੈਲੀ  ਨੂੰ ਸੰਬੋਧਨ  ਕਰਦਿਆਂ ਤਿੰਲੇ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਤਨਖਾਹ ਦਾ ਲੇਟ ਹੋਣਾ ਸਾਨੂੰ ਕਿਸੇ ਵੀ ਕੀਮਤ ਤੇ ਮਨਜੂਰ ਨਹੀਂ।
                        ਵਰਨਣਯੋਗ ਹੈ ਪੰਜਾਬ ਸਰਕਾਰ ਦੋ ਬਾਰ ਸਮਰੱਥ ਅਧਿਕਾਰੀਆਂ ਦੁਆਰਾ 
ਪੱਤਰ ਜਾਰੀ ਕਰਕੇ ਹੁਕਮ ਕਰ ਚੁੱਕੀ ਹੈ ਕਿ ਪੀ ਏ ਯੂ ਦੇ ਮੁਲਾਜਮਾਂ ਨੂੰ ਪੰਜਾਬ ਸਰਕਾਰ ਦੇ ਮੁਲਾਜਮਾਂ ਦੀ ਤਰਾ ਪਹਿਲੀ ਤਰੀਕ ਨੂੰ ਤਨਖਾਹ ਦਿੱਤੀ ਜਾਇਆ ਕਰੇ। ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਇਹਨਾ ਸਮਰੱਥ ਅਧਿਕਾਰੀਆਂ ਦੇ ਹੁਕਮਾਂ ਦੀ ਵੀ ਇੰਨ ਬਿੰਨ ਪਾਲਣਾ ਨਹੀਂ ਹੋ ਰਹੀ।
ਅੱਜ ਰੈਲੀ ਨੂੰ ਸੰਬੋਧਨ ਕਰਦਿਆਂ ਪੌਟਾ ਪ੍ਰਧਾਨ ਡਾ ਮੁਕੇਸ਼ ਸਿਆਗ, ਜਨਰਲ ਸਕੱਤਰ ਡਾ ਹਰਮੀਤ ਕਿੰਗਰਾ, ਵਿੱਤ ਸਕੱਤਰ ਡਾ ਕੇ ਐਸ ਸੈਣੀ ਪੀ ਏ ਯੂ ਇੰਪਲਾਈਜ ਯੂਨੀਅਨ ਦੇ ਪ੍ਰਧਾਨ ਸ਼ ਪਰਮਜੀਤ ਸਿੰਘ ਗਿੱਲ,  ਜਨਰਲ ਸਕੱਤਰ ਡਾ ਗੁਲਜ਼ਾਰ ਸਿੰਘ ਪੰਧੇਰ ਅਤੇ ਫੋਰਥ ਕਲਾਸ ਵਰਕਰਜ਼ ਯੂਨੀਅਨ ਦੇ ਪ੍ਰਧਾਨ ਅਵਤਾਰ ਗੁਰਮ, ਜਨਰਲ ਸਕੱਤਰ ਸੁਰਿੰਦਰ ਕੁਮਾਰ ਨੇ ਅਖਿਆ ਕਿ ਜੇਕਰ ਤਨਖਾਹ ਵਿੱਚ ਹੋਰ ਦੇਰੀ ਕੀਤੀ ਗਈ ਤਾਂ ਸੰਘਰਸ਼ ਹੋਰ ਤਿੰਖਾ ਕਰ ਦਿੰਤਾ ਅਤੇ ਕੱਲ ਨੂੰ ਦੋ ਘੰਟੇ ਕਲਾਸਾਂ ਅਤੇ ਕੰਮ ਬੰਦ ਕਰ ਦਿੱਤਾ ਜਾਵੇਗਾ। ਰੈਲੀ ਨੂੰ ਸੰਬੋਧਨ ਕਰਨ ਵਾਲਿਆਂ  ਵਿੱਚ    ਹੇਰਨਾ ਤੋਂ ਇਲਾਵਾ ਮੁਲਾਜਮ ਆਗੂ ਸ਼ ਬਲਦੇਵ ਸਿੰਘ ਵਾਲੀਆ, ਗੁਰਮੇਲ ਸਿੰਘ ਤੁੰਗ , ਮਨਮੋਹਣ ਸਿੰਘ, ਗੁਰਪ੍ਰੀਤ ਸਿੰਘ ਢਿੱਲੋਂ, ਪ੍ਰਵੀਨ ਗਰਗ, ਜਰਨੈਲ ਸਿੰਘ, ਲਾਲ ਬਹਾਦਰ ਯਾਦਵ ਅਤੇ ਸ਼ਿਵ ਕੁਮਾਰ ਸ਼ਾਮਿਲ ਸਨ।


ਤਨਖਾਹ ਨਾ ਮਿਲਣ ਤੇ ਪੀਏਯੂ ਮੁਲਾਜਮਾਂ ਵੱਲੋਂ ਵਿਸ਼ਾਲ ਰੋਸ ਰੈਲੀ



ਪੁਸਤਕ 'ਚਿੱਤ ਨੂੰ ਟਿਕਾਣੇ ਰੱਖੀਏ ਕੀਤੀ ਜਾਵੇਗੀ ਲੋਕ ਅਰਪਣ

ਪਰਵਾਸੀ ਪੰਜਾਬੀ ਸ਼ਾਇਰ ਡਾ.ਤਾਰਾ ਸਿੰਘ ਆਲਮ ਨਾਲ ਰੂਬਰੂ 23 ਮਾਰਚ ਨੂੰ


ਕਿਥੇ ਹਨ ਸ਼ਹੀਦ ਭਗਤ ਸਿੰਘ ਦੀਆਂ 4 ਕਿਤਾਬਾਂ ਦੇ ਖਰੜੇ ?

ਕਮਿਉਨਿਸਟਾਂ ਨੂੰ ਧਰਤੀ ਦੀ ਮਾਲਕੀ ਦੇ ਚਾਹਵਾਨ ਕਹਿਣਾ ਬਦ-ਤਮੀਜ਼ੀ


''ਜਿਉਣ ਦੀ ਬਾਦਸ਼ਾਹਤ'' ਦਾ ਕਵੀ:ਪਾਸ਼//--ਜਸਪਾਲ ਜੱਸੀ









No comments: