Thursday, March 07, 2013

ਪੰਜਾਬੀ ਭਵਨ ਲੁਧਿਆਣਾ ਵਿਖੇ ਮਿੰਨੀ ਕਹਾਣੀ ਸੈਮੀਨਾਰ

ਵੱਖ-ਵੱਖ ਵਿਦਵਾਨਾਂ ਵਲੋਂ  ਪੜ੍ਹੇ ਜਾਣਗੇ ਖੋਜ-ਪੱਤਰ-Thu, Mar 7, 2013 at 4:44 PM
ਪ੍ਰਧਾਨਗੀ ਮੰਡਲ ਦੇ ਕੁਝ ਚੇਹਰੇ:ਪ੍ਰੋ. ਨਰਿੰਜਨ ਤਸਨੀਮ,
ਸ੍ਰੀ ਮਿੱਤਰ ਸੈਨ ਮੀਤ ਅਤੇ ਸ੍ਰੀ ਗੁਰਪਾਲ ਲਿੱਟ 
ਲੁਧਿਆਣਾ : 07 ਮਾਰਚ (*ਸੁਰਿੰਦਰ ਕੈਲੇ):ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ 17 ਮਾਰਚ, 2013, ਦਿਨ ਐਤਵਾਰ ਨੂੰ ਸਵੇਰੇ 10.30 ਵਜੇ, ਪੰਜਾਬੀ ਭਵਨ ਲੁਧਿਆਣਾ ਵਿਖੇ ਮਿੰਨੀ ਕਹਾਣੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਸੈਮੀਨਾਰ ਵਿਚ ਮਿੰਨੀ ਕਹਾਣੀ ਬਾਰੇ ਵੱਖ-ਵੱਖ ਵਿਦਵਾਨਾਂ ਵਲੋਂ ਖੋਜ-ਪੱਤਰ ਪੜ੍ਹੇ ਜਾਣਗੇ।
ਡਾ. ਅਨੂਪ ਸਿੰਘ 'ਮਿੰਨੀ ਕਹਾਣੀ ਵਿਚ ਰਾਜਨੀਤਕ ਚੇਤਨਤਾ', ਡਾ. ਨੈਬ ਸਿੰਘ ਮੰਡੇਰ 'ਮਿੰਨੀ ਕਹਾਣੀ ਵਿਚ ਨਾਰੀ ਦੀ ਦਸ਼ਾ ਤੇ ਦਿਸ਼ਾ' ਅਤੇ ਪ੍ਰੋ. ਜਸਵਿੰਦਰ ਧਨਾਨਸੂ 'ਮਿੰਨੀ ਕਹਾਣੀ ਵਿਚ ਖਪਤਵਾਦ ਦੇ ਪ੍ਰਭਾਵ' ਵਿਸ਼ੇ 'ਤੇ ਆਪਣੇ ਵਿਦਵਤਾ ਭਰਪੂਰ ਆਲੋਚਨਾਤਮਕ ਪੇਪਰ ਪੇਸ਼ ਕਰਨਗੇ।
ਸੈਮੀਨਾਰ ਸਬੰਧੀ ਜਾਣਕਾਰੀ ਦਿੰਦਿਆਂ ਅਕਾਡਮੀ ਦੇ ਸਕੱਤਰ ਅਤੇ ਸੈਮੀਨਾਰ ਕਨਵੀਨਰ ਸ੍ਰੀ ਸੁਰਿੰਦਰ ਕੈਲੇ ਨੇ ਦੱਸਿਆ ਕਿ ਸ੍ਰੀ ਮਿੱਤਰ ਸੈਨ ਮੀਤ, ਪ੍ਰੋ. ਨਰਿੰਜਨ ਤਸਨੀਮ, ਡਾ. ਅਸ਼ੋਕ ਭਾਟੀਆ ਅਤੇ ਸ੍ਰੀ ਗੁਰਪਾਲ ਲਿੱਟ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਹੋ ਕੇ ਸਮਾਗਮ ਦੀ ਸ਼ੋਭਾ ਵਧਾਉਣਗੇ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਨੇ
ਅਕਾਡਮੀ ਵਲੋਂ ਸਮੂਹ ਪਾਠਕਾਂ, ਲੇਖਕਾਂ, ਵਿਦਵਾਨਾਂ ਅਤੇ ਪੰਜਾਬੀ ਹਿਤੈਸ਼ੀਆਂ ਨੂੰ ਸਮਾਗਮ ਵਿਚ ਸ਼ਾਮਲ ਹੋਣ ਦਾ ਹਾਰਦਿਕ ਖੁੱਲਾ ਸੱਦਾ ਦਿੱਤਾ ਹੈ।

*ਸੁਰਿੰਦਰ ਕੈਲੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ 
ਦਫ਼ਤਰ ਸਕੱਤਰ ਵੀ ਹਨ ਅਤੇ ਸੈਮੀਨਾਰ ਕਨਵੀਨਰ ਦੀ 
ਜਿੰਮੇਵਾਰੀ ਵੀ ਨਿਭਾ ਰਹੇ ਹਨ।ਲੁਧਿਆਣਾ ਵਿਖੇ ਦੋ-ਰੋਜ਼ਾ ਪੰਜਾਬੀ ਕਵਿਤਾ ਮੇਲਾ ਅੱਜ ਤੋਂ
No comments: