Monday, March 04, 2013

'ਹਾਥਿ ਪਿਛੋੜੈ ਸਿਰ ਧੁਣੈ ਜਬਿ ਰੈਣਿ ਬਿਹਾਈ'

 ਰੰਗਮੰਚ ਰੰਗਨਗਰੀ ਵੱਲੋਂ ਤਰਸੇਮ ਦਿਉਗਣ ਦੀ ਕਹਾਣੀ 'ਨਸ਼ੇੜੀ' ਤੇ ਅਧਾਰਿਤ ਪੰਜਾਬੀ ਨਾਟਕ
ਪੰਜਾਬੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਰੰਗਮੰਚ ਰੰਗਨਗਰੀ (ਰਜਿ:) ਵੱਲੋਂ ਤਰਸੇਮ ਦਿਉਗਣ ਦੀ ਕਹਾਣੀ 'ਨਸ਼ੇੜੀ' ਤੇ ਅਧਾਰਿਤ ਪੰਜਾਬੀ ਨਾਟਕ 'ਹਾਥਿ ਪਿਛੋੜੈ ਸਿਰ ਧੁਣੈ ਜਬਿ ਰੈਣਿ ਬਿਹਾਈ' ਦੀ ਪੇਸ਼ਕਸ਼ ਬਲਰਾਜ ਸਾਹਨੀ ਰੰਗਮੰਚ, ਪੰਜਾਬੀ ਭਵਨ ਲੁਧਿਆਣਾ ਵਿਖੇ 03 ਮਾਰਚ ਨੂੰ ਕੀਤੀ ਗਈ। ਇਹ ਕਹਾਣੀ ਇਕ ਪਰਿਵਾਰ ਨਾਲ ਸੰਬੰਧਿਤ ਹੈ ਜਿਸ ਪਰਿਵਾਰ ਦਾ ਸ਼ਾਦੀ ਸ਼ੁਦਾ ਲੜਕਾ ਹਰ ਤਰਾਂ ਦੇ ਨਸ਼ਿਆਂ ਨਾਲ ਗ੍ਰਸਤ ਹੈ, ਜਿਸ ਨੂੰ ਪੁਲਿਸ ਪਹਿਲਾਂ ਤਾਂ ਵਾਰ-ਵਾਰ ਫੜ ਕੇ ਲੈ ਜਾਂਦੀ ਹੈ ਤੇ ਉਸਤੋਂ ਨਸ਼ਿਆਂ ਨੂੰ ਸਪਲਾਈ ਕਰਨ ਵਾਲੇ ਲੋਕਾਂ ਦਾ ਪਤਾ ਕਰਦੀ ਹੈ ਤੇ ਫਿਰ ਜਦੋਂ ਸਰਕਾਰ ਵੱਲੋਂ ਨਸ਼ਾ ਛੁਡਾਊ ਕੈਂਪ ਲਗਾ ਕੇ ਨਸ਼ਾ ਖਤਮ ਕਰਨ ਦੀ ਮੁਹਿੰਮ ਤਹਿਤ ਜਦੋਂ ਨਸ਼ਾ ਛੁਡਾਊ ਕੈਂਪਾਂ ਵਿੱਚ ਨਸ਼ੇੜੀਆਂ ਨੂੰ ਨਸ਼ਾ ਦੇ ਕੇ ਲਿਜਾਇਆ ਜਾਂਦਾ ਹੈ ਤਾਂ ਉਹਨਾਂ ਨਾਲ ਕੈਂਪਾਂ ਵਿੱਚ ਸਿਰਫ ਦਿਖਾਵੇ ਲਈ ਹੀ ਭਰਾਈ ਕੀਤੀ ਜਾ ਰਹੀ ਹੈ ਤਾਂ ਕਿ ਪੁਲਿਸ ਇੰਸਪੈਕਟਰ ਆਪਣੇ ਉਪਰਲੇ ਅਫਸਰਾਂ ਨੂੰ ਕੈਂਪਾਂ ਦੀ ਭਰਪਾਈ ਕਰਕੇ ਇਹ ਦਿਖਾ ਸਕਣ ਕਿ ਉਹ ਨਸ਼ਾ ਛੁਡਾਉਣ ਲਈ ਕਿੰਨਾ ਕੰਮ ਕਰ ਰਹੇ ਹਨ ਤੇ ਉਹਨਾਂ ਦੇ ਅਫਸਰ ਉਹਨਾਂ ਦੀ ਵਾਹ ਵਾਹ ਕਰ ਸਕਣ। ਪਰ ਇਸ ਸਾਰੇ ਕੁਝ ਦੇ ਪਿੱਛੇ ਜਿਹੜਾ ਇਕ ਵੱਡਾ ਨੁਕਸਾਨ ਹੋ ਰਿਹਾ ਹੈ ਕਿ ਜਿਹੜਾ ਠਾਣੇਦਾਰ ਉਹਨਾਂ ਨਸ਼ੇੜੀਆਂ ਨੂੰ ਲਿਆ ਕੇ ਚੰਗਾ ਕੰਮ ਕਰਨ ਦੀ ਕੋਸ਼ਿਸ਼ ਵਿੱਚ ਪਰਿਵਾਰ ਦੇ ਆਪਣੇ ਇਕਲੋਤੇ ਪੁੱਤਰ ਨੂੰ ਜਦੋਂ ਉਹ ਗੁਆ ਬੈਠਦਾ ਹੈ ਤਾਂ ਉਸ ਨੂੰ ਇਸ ਗੱਲ ਦਾ ਅਫਸੋਸ ਹੁੰਦਾ ਹੈ ਕਿ ਜਿਹੜੀ ਕਰਪਸ਼ਨ ਕਰਕੇ ਉਸਨੇ ਜਿਸ ਹਸਪਤਾਲ ਤੋਂ ਪੈਸੇ ਕਮਾਏ ਸਨ ਅੱਜ ਉਸ ਹਸਪਤਾਲ ਵਿੱਚ ਉਸਦਾ ਪੁੱਤਰ ਵੀ ਮੌਤ ਦੇ ਮੂੰਹ ਵਿੱਚ ਚਲਿਆ ਗਿਆ। ਤੇ ਅੱਜ ਉਸਨੂੰ ਪਛਤਾਵਾ ਹੋ ਰਿਹਾ ਹੈ। ਇਸ ਨਾਟਕ ਦਾ ਨਾਟਕੀ ਰੂਪ ਤੇ ਨਿਰਦੇਸ਼ਨ ਦਿੱਤਾ ਸੀ ਸ.ਤਰਲੋਚਨ ਸਿੰਘ ਨੇ ਤੇ ਇਸ ਨਾਟਕ ਵਿੱਚ ਕੰਮ ਕਰਨ ਵਾਲੇ ਕਿਰਦਾਰ ਸਨ ਆਰਿਅਨ ਪ੍ਰਿੰਸ, ਅਵਤਾਰ ਸਿੰਘ, ਸਾਹਿਲ ਮਲਹੋਤਰਾ, ਬਾਲ ਕਿਸ਼ਨ, ਸਿਕੰਦਰ ਸਿੰਘ, ਅਮਰਜੀਤ ਸ਼ੇਰਪੁਰੀ, ਪ੍ਰਦੀਪ ਕੌਰ, ਮੀਨੂੰ ਭੱਠਲ ਤੇ ਤਰਲੋਚਨ ਸਿੰਘ ਸਨ। ਸੰਗੀਤ ਤੇ ਗੀਤ ਸ੍ਰੀ ਰਾਜ ਕੁਮਾਰ ਹੀਰਾ ਜੀ ਦੇ ਸਨ ਤੇ ਲਾਈਟ ਕਰਮ ਸਿੰਘ ਤੇ ਹਰਪ੍ਰੀਤ ਸਿੰਘ ਨੇ ਸੰਭਾਲੀ॥ ਮੁੱਖ ਮਹਿਮਾਨ ਸ਼੍ਰੀ ਮਨਪ੍ਰੀਤ ਸਿੰਘ ਛਤਵਾਲ ਜਿਲ੍ਹਾ ਟਰਾਂਸਪੋਰਟ ਅਫਸਰ ਸਨ ਤੇ ਦੀਪ ਮਾਲਾ ਸ਼੍ਰੀ ਅਮਨਦੀਪ ਸਿੰਘ ਐਡਵੋਕੇਟ ਨੇ ਨਿਭਾਈ।

No comments: