Sunday, March 24, 2013

ਵਾਤਾਵਰਣ ਦੀ ਸੰਭਾਲ ਦੇ ਸੁਨੇਹੇ ਨਾਲ ਮਨਾਇਆ ਸ਼ਹੀਦੀ ਦਿਵਸ

200 ਤੋਂ ਵੱਧ ਲੋੜਵੰਦਾਂ ਦਾ ਮੈਡੀਕਲ ਚੈਕਅਪ ਵੀ ਕੀਤਾ
ਲੁਧਿਆਣਾ: 24 ਮਾਰਚ 2013 :(ਪੰਜਾਬ ਸਕਰੀਨ/ਰੈਕਟਰ ਕਥੂਰੀਆ) ਵਾਤਾਵਰਣ ਦੀ ਸੰਭਾਲ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਕਿਉਂਕਿ ਇਸਦੇ ਨਾਲ ਮਨੁੱਖੀ ਜੀਵਨ ਅਤੇ ਸਮੁੱਚੀ ਜੀਵ ਪਰਣਾਲੀ ਦੀ ਹੋਂਦ ਜੁੜੀ ਹੋਈ ਹੈ। ਜੀਵ ਵਿਭਿੰਨਤਾ ਦੀ ਰਾਖੀ ਇਸਦੇ ਲਈ ਅਤੀਜਰੂਰੀ ਹੈ ਤਾਂ ਜੋ ਵਾਤਾਵਰਣ ਦਾ ਸੰਤੁਲਨ ਬਣਿਆ ਰਹੇ। ਇਹ ਵਿਚਾਰ ਭਾਰਤ ਜਨ ਗਿਆਨ ਵਿਗਿਆਨ ਜੱਥਾ ਲੁਧਿਆਣਾ ਦੇ ਜਨਰਲ ਸਕੱਤਰ ਡਾ. ਅਰੁਣ ਮਿੱਤਰਾ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ 83ਵੇਂ ਸ਼ਹੀਦੀ ਦਿਨ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਵਿੱਚ ਪ੍ਰਗਟ ਕੀਤੇ ਗਏ। ਇਹ ਖਾਸ ਸਮਾਗਮ ਵਾਤਾਵਰਣ ਜਾਗਰੂਕਤਾ ਮੁਹਿੰਮ ਦੇ ਤਹਿਤ ਪੰਜਾਬ ਇਸਤ੍ਰੀ ਸਭਾ ਲੁਧਿਆਣਾ ਅਤੇ ਵਾਇਸ ਆਫ਼ ਯੂਥ ਫਾਊਂਡੇਸ਼ਨ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਸੀਂ ਸੈਂ ਸਕੂਲ ਹਕੀਕਤ ਨਗਰ ਹੈਬੋਵਾਲ ਕਲਾਂ ਵਿਖੇ ਆਯੋਜਿਤ ਕਰਾਇਆ ਗਿਆ ਸੀ। ਇਸ ਮੌਕੇ ਤੇ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ 200 ਤੋਂ ਵੱਧ ਲੋੜਵੰਦਾਂ ਦਾ ਮੈਡੀਕਲ ਚੈਕ ਅਪ ਕੀਤਾ ਗਿਆ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਡਾ ਅਰੁਣ ਮਿੱਤਰਾ, ਨੱਕ ਕੰਨ ਗਲਾ ਰੋਗਾਂ ਦੇ ਮਾਹਿਰ ਤੋਂ ਇਲਾਵਾ ਇਸਤਰੀ ਰੋਗਾਂ ਦੇ ਮਾਹਿਰ ਡਾ ਨਰਜੀਤ ਕੌਰ ਤੇ ਦੰਦਾਂ ਦੇ ਰੋਗਾਂ ਦੇ ਮਾਹਿਰ ਡਾ ਅਨੂਪ ਜੈਨ ਨੇ ਮਰੀਜ਼ ਦੇਖੇ। ਇਸਤੋਂ ਇਲਾਵਾ ਆਏ ਹੋਏ ਲੋਕਾਂ ਨੂੰ ਨੱਕ ਕੰਨ ਗਲਾ ਦੀਆਂ ਬੀਮਾਰਆਂ ਦੀ ਰੋਕਥਾਮ ਬਾਰੇ ਜਾਣਕਾਰੀ ਵੀ ਵਿਸਥਾਰ ਨਾਲ ਦਿੱਤੀ ਗਈ। ਇਸ ਮੌਕੇ ਤੇ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲ ਚੰਡੀਗੜ੍ਹ ਦੀ ਸਰਪਰਸਤੀ ਹੇਠ ਵਾਤਾਵਰਣ ਜਾਗਰੂਕਤਾ ਸਮਾਗਮ ਕੀਤਾ ਗਿਆ ਜਿਸ ਵਿੱਚ ਸ਼੍ਰੀਮਤੀ ਮਨਪਰੀਤ ਕੌਰ ਕੌਸਲ ਦੇ ਨੁਮਾਇੰਦੇ ਵਜੋਂ ਸ਼ਾਮਿਲ ਹੋਏ। ਇਸ  ਸਮਾਗਮ ਨੂੰ  ਸ਼੍ਰੀ ਐਮ ਐਸ ਭਾਟੀਆ, ਸ਼੍ਰੀਮਤੀ ਗੁਰਚਰਨ ਕੋਚਰ, ਡਾ ਰਜਿੰਦਰ ਪਾਲ ਸਿੰਘ ਔਲਖ, ਸ੍ਰ.ਅਮ੍ਰਿਤ ਪਾਲ ਸਿੰਘ, ਸ: ਰਣਜੀਤ ਸਿੰਘ, ਸ਼੍ਰੀਮਤੀ ਕੁਸੁਮ ਲਤਾ, ਕਾਮਰੇਡ ਡੀ ਪੀ ਮੌੜ, ਕਾਮਰੇਡ  ਨਵਲ ਛਿੱਬੜ, ਸ਼੍ਰੀ ਆਸ਼ਿਸ਼ ਮੋਲਰੀ ਅਤੇ ਸਕੂਲ ਦੀ ਪ੍ਰਿੰਸੀਪਲ ਰਾਜਿੰਦਰ ਕੌਰ ਨੇ ਸੰਬੋਧਨ ਕੀਤਾ। ਇਸ ਸਮਾਗਮ ਦੀ ਪਰਧਾਨਗੀ ਸ਼੍ਰੀ ਕ੍ਰਿਸ਼ਨ ਲਾਲ ਮਲਿਕ ਨੇ ਕੀਤੀ। ਇਹਨਾ ਤੋਂ ਇਲਾਵਾ ਸਰਵ ਸ਼੍ਰੀ ਰਾਮਾਧਾਰ ਸਿੰਘ, ਆਨੋਦ ਕੁਮਾਰ, ਰਾਜੇਸ਼ ਵਰਮਾ, ਭਜਨ ਸਿੰਘ, ਅਵਤਾਰ ਛਿੱਬੜ, ਗੁਲਸ਼ਨ ਗਾਬਾ, ਨੇ ਸਮਾਗਮ ਨੂੰ ਕਾਮਯਾਬ ਬਨਾਉਣ ਵਿੱਚ ਯੋਗਦਾਨ ਪਾਇਆ।

No comments: