Wednesday, March 20, 2013

ਪੰਜਾਬ ਖੇਤੀਬਾੜੀ ਮੁਲਾਜਮਾਂ ਵੱਲੋਂ ਸੰਘਰਸ਼ ਜਾਰੀ

ਅੰਦੋਲਨ ਨੂੰ ਹੋਰ ਤਿੱਖਾ ਮੋੜ ਦੇਣ  ਫੈਸਲਾ 21 ਮਾਰਚ ਤੋਂ ਲਾਗੂ 
                                            File Photo
ਲੁਧਿਆਣਾ 20 ਮਾਰਚ, 2013: (ਰੈਕਟਰ ਕਥੂਰੀਆ):  ਪੀ ਏ ਯੂ ਦੇ ਛੋਟੇ ਪਰ ਹਰਮਨ ਪਿਆਰੇ ਨਾਮ ਨਾਲ ਜਾਣੀ ਜਾਂਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੁਲਾਜਮਾਂ ਵੱਲੋਂ ਸੰਘਰਸ਼ ਲਗਾਤਾਰ ਜਾਰੀ ਹੈ। ਪੀ ਏ ਯੂ ਮੁਲਾਜਮਾਂ ਦੀਆਂ ਤਿੰਨ  ਪ੍ਰਮੁੱਖ ਅਤੇ ਮਾਨਤਾ ਪ੍ਰਾਪਤ ਜੱਥੇਬੰਦੀਆਂ ਦੀ ਸਾਂਝੀ ਤਾਲਮੇਲ ਕਮੇਟੀ ਵਲੋਂ ਅਜੇ ਤਕ ਤਨਖਾਹ ਨਾ ਮਿਲਣ ਕਰਕੇ ਰੋਸ ਵਜੋ ਬੁਧਵਾਰ 20 ਮਾਰਚ ਨੂੰ ਤੀਜੇ ਦਿਨ ਫੇਰ ਵਿਸ਼ਾਲ ਰੋਸ ਰੈਲੀ ਕੀਤੀ ਗਈ। ਇਸਦੇ ਨਾਲ ਹੀ ਭਲਕੇ 21 ਮਾਰਚ ਵੀਰਵਾਰ ਤੋਂ ਸੰਘਰਸ਼ ਨੂੰ ਹੋਰ ਤਿੱਖਾ ਮੋੜ ਦੇਣ ਦਾ ਫੈਸਲਾ ਵੀ ਪੂਰੀ ਗੰਭੀਰਤਾ ਨਾਲ ਲਿਆ ਗਿਆ।
                             ਪੀ ਏ ਯੂ ਇੰਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਪੰਧੇਰ ਨੇ ਦੱਸਿਆ ਕਿ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ  ਲੁਧਿਆਣਾ ਦੀਆਂ ਤਿੰਨੇ ਪ੍ਰਮੁਖ ਅਤੇ ਮਾਨਤਾ ਪ੍ਰਾਪਤ ਜੱਥੇਬੰਦੀਆਂ ਪੀ ਏ ਯੂ ਇੰਪਲਾਈਜ ਯੂਨੀਅਨ, ਪੀ ਏ ਯੂ ਟੀਚਰਜ ਐਸ਼ੋਸੀਏਸ਼ਨ, ਪੀ ਏ ਯੂ ਫੋਰਥ ਕਲਾਸ ਵਰਕਰਜ ਯੂਨੀਅਨ ਵੱਲੋਂ ਯੂਨੀਵਰਸਿਟੀ ਦੇ ਪ੍ਰਬੰਧਕੀ ਬਲਾਕ ਥਾਪਰ ਹਾਲ ਦੇ ਸਾਹਮਣੇ ਵਿਸ਼ਾਲ ਰੋਸ ਰੈਲੀ ਕੀਤੀ ਗਈ । ਅੱਜ ਸਮੁੱਚੇ ਮੁਲਾਜਮਾਂ ਨੇ ਦੋ ਘੰਟੇ ਬੰਦ ਰੱਖਿਆ ਅਤੇ ਪਹਿਲੇ ਦੋ ਘੰਟੇ ਕਲਾਂਸਾਂ ਸਸਪੈਂਡ ਰੱਖੀਆਂ। ਇਹ ਰੋਸ ਰੈਲੀ ਕਰਨ ਤੋਂ ਪਹਿਲਾਂ ਤਿੰਨੇ ਜਥੇਬੰਦੀਆਂ ਦੀ ਸਾਂਝੀ ਤਾਲਮੇਲ ਕਮੇਟੀ ਵਲੋਂ ਵੱਖ ਵੱਖ ਅਧਿਕਾਰੀਆਂ ਨਾਲ ਬਾਰ ਬਾਰ ਮੀਟਿੰਗ  ਕਰਕੇ ਤਨਖਾਹ ਸਮੇਂ ਸਿਰ ਦੇਣ ਦੀ ਮੰਗ ਕੀਤੀ ਪ੍ਰੰਤੂ ਕੋਈ ਸੰਭਾਵਨਾ ਨਜਰ ਨਾ ਆਉਣ ਤੇ ਅੱਜ 20 ਮਾਰਚ, 2013 ਨੂੰ ਥਾਪਰ ਹਾਲ ਦੇ ਵੱਡੇ ਗੇਟ ਦੇ ਸਾਹਮਣੇ ਵਿਸ਼ਾਲ ਰੋਸ ਰੈਲੀ ਕਰਨ ਦਾ ਫੈਸਲਾ ਕੀਤਾ। ਯਾਦ ਰਹੇ ਕਿ ਤਨਖਾਹਾਂ ਅਕਸਰ ਹੀ  ਲੇਟ ਹੋ ਜਾਂਦੀਆਂ ਹਨ। ਮਹਿੰਗਾਈ ਅਤੇ ਹੋਰ ਜਰੂਰਤਾਂ ਕਰਕੇ ਮੁਲਾਜਮਾਂ ਵਿੱਚ ਬੜਾ ਰੋਸ ਪਾਇਆ ਜਾ ਰਿਹਾ ਹੈ ਅੱਜ ਰੈਲੀ  ਨੂੰ ਸੰਬੋਧਨ  ਕਰਦਿਆਂ ਤਿੰਲੇ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਤਨਖਾਹ ਦਾ ਲੇਟ ਹੋਣਾ ਸਾਨੂੰ ਕਿਸੇ ਵੀ ਕੀਮਤ ਤੇ ਮਨਜੂਰ ਨਹੀਂ।
                       ਵਰਨਣਯੋਗ ਹੈ ਪੰਜਾਬ ਸਰਕਾਰ ਦੋ ਬਾਰ ਸਮਰੱਥ ਅਧਿਕਾਰੀਆਂ ਦੁਆਰਾ ਪੱਤਰ ਜਾਰੀ ਕਰਕੇ ਹੁਕਮ ਕਰ ਚੁੱਕੀ ਹੈ ਕਿ ਪੀ ਏ ਯੂ ਦੇ ਮੁਲਾਜਮਾਂ ਨੂੰ ਪੰਜਾਬ ਸਰਕਾਰ ਦੇ ਮੁਲਾਜਮਾਂ ਦੀ ਤਰ੍ਹਾਂ ਪਹਿਲੀ ਤਰੀਕ ਨੂੰ ਤਨਖਾਹ ਦਿੱਤੀ ਜਾਇਆ ਕਰੇ ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਇਹਨਾ ਸਮਰੱਥ ਅਧਿਕਾਰੀਆਂ ਦੇ ਹੁਕਮਾਂ ਦੀ ਵੀ ਇੰਨ ਬਿੰਨ ਪਾਲਣਾ ਨਹੀਂ ਹੋ ਰਹੀ।
                       ਅੱਜ ਰੈਲੀ ਨੂੰ ਸੰਬੋਧਨ ਕਰਦਿਆਂ ਪੌਟਾ ਪ੍ਰਧਾਨ ਡਾ ਮੁਕੇਸ਼ ਸਿਆਗ, ਜਨਰਲ ਸਕੱਤਰ ਡਾ ਹਰਮੀਤ ਕਿੰਗਰਾ, ਵਿੱਤ ਸਕੱਤਰ ਡਾ ਕੇ ਐਸ ਸੈਣੀ ਪੀ ਏ ਯੂ ਇੰਪਲਾਈਜ ਯੂਨੀਅਨ ਦੇ ਪ੍ਰਧਾਨ ਸ਼ ਪਰਮਜੀਤ ਸਿੰਘ ਗਿੰਲ, ਜਨਰਲ ਸਕੱਤਰ ਡਾ ਗੁਲਜ਼ਾਰ ਸਿੰਘ ਪੰਧੇਰ ਸਾਬਕਾ ਜਨਰਲ ਸਕੱਤਰ ਅਮ੍ਰਿਤਪਾਲ ਅਤੇ ਫੋਰਥ ਕਲਾਸ ਵਰਕਰਜ਼ ਯੂਨੀਅਨ ਦੇ ਪ੍ਰਧਾਨ ਅਵਤਾਰ ਗੁਰਮ, ਜਨਰਲ ਸਕੱਤਰ ਸੁਰਿੰਦਰ ਕੁਮਾਰ ਨੇ ਅਖਿਆ ਕਿ ਜੇਕਰ ਤਨਖਾਹ ਵਿੱਚ ਹੋਰ ਦੇਰੀ ਕੀਤੀ ਗਈ ਤਾਂ ਸੰਘਰਸ਼ ਹੋਰ ਤਿੰਖਾ ਕਰ ਦਿੰਤਾ ਅਤੇ ਕੱਲ ਨੂੰ ਦੋ ਘੰਟੇ ਕਲਾਸਾਂ ਅਤੇ ਕੰਮ ਬੰਦ ਕਰ ਦਿੱਤਾ ਜਾਵੇਗਾ। ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਹੇਰਨਾ ਤੋਂ ਇਲਾਵਾ ਮੁਲਾਜਮ ਆਗੂ ਸ਼ ਬਲਦੇਵ ਸਿੰਘ ਵਾਲੀਆ, ਗੁਰਮੇਲ ਸਿੰਘ ਤੁੰਗ , ਮਨਮੋਹਣ ਸਿੰਘ, ਗੁਰਪ੍ਰੀਤ ਸਿੰਘ ਢਿੱਲੋਂ, ਪ੍ਰਵੀਨ ਗਰਗ, ਜਰਨੈਲ ਸਿੰਘ, ਲਾਲ ਬਹਾਦਰ ਯਾਦਵ ਅਤੇ ਸ਼ਿਵ ਕੁਮਾਰ ਸ਼ਾਮਿਲ ਸਨ।                                                                           

No comments: