Monday, March 18, 2013

ਬਦਲਵੀਆਂ ਇਲਾਜ ਪ੍ਰਣਾਲੀਆਂ

ਲਗਾਤਾਰ ਹਰਮਨ ਪਿਆਰੇ ਹੋ ਰਹੇ ਨੇ ਗੈਰ ਅੰਗ੍ਰੇਜ਼ੀ ਢੰਗ ਤਰੀਕੇ
Courtesy Photo
Courtesy Photo
ਹਾਲਾਂਕਿ ਅੰਗ੍ਰੇਜ਼ੀ ਦਵਾਈਆਂ ਵਾਲੇ ਸਿਸਟਮ ਨੇ ਵੀ ਪਿਛਲੇ ਸਾਲਾਂ ਦੌਰਾਨ ਹੈਰਾਨਕੁੰਨ ਤਰੱਕੀ ਕੀਤੀ ਹੈ ਪਰ ਕਈ ਕਾਰਨਾਂ ਕਰਕੇ ਲੋਕ ਅਜੇ ਵੀ ਬਦਲਵੇਂ ਇਲਾਜ ਦੀਆਂ ਪ੍ਰਣਾਲੀਆਂ ਨੂੰ ਪਹਿਲ ਦੇਂਦੇ ਹਨ। ਸ਼ਾਇਦ ਟੈਸਟਾਂ ਦੀ ਭਰਮਾਰ ਅਤੇ ਘੱਟ ਖਰਚਿਆਂ ਕਾਰਨ ਅਜਿਹਾ ਹੁੰਦਾ ਹੋਵੇ ਪਰ ਲੋਕਾਂ ਦਾ ਵਿਸ਼ਵਾਸ ਲਗਾਤਾਰ ਇਸ ਪਾਸੇ ਵਧ ਰਿਹਾ ਹੈ। ਆਯੁਰਵੈਦ ਦੀ ਲੋਕਪ੍ਰਿਯਤਾ ਵੀ ਲਗਾਤਾਰ ਵਧ ਰਹੀ ਹੈ। ਹੋਮਿਓਪੈਥੀ ਵਿੱਚ ਅੱਜ ਕਲ੍ਹ ਦੇ ਬੱਚੇ ਵੀ ਦਿਲਚਸਪੀ ਲੈਣ ਲੱਗ ਪਏ ਹਨ। ਧਰਮਸ਼ਾਲਾ ਕੋਲ  ਮਲਕੋਡਗੰਜ ਵਿੱਚ ਤਿੱਬਤੀ ਇਲਾਜ ਵਾਲਾ ਢੰਗ ਤਰੀਕਾ ਵੀ ਕਾਫੀ ਹਰਮਨ ਪਿਆਰਾ ਹੋ ਰਿਹਾ ਹੈ। ਬਸ ਕੁਝ ਕੁ ਮਿੰਟਾਂ ਲਈ ਨਬਜ਼ ਚੈਕ ਕਰਨਾ ਅਤੇ ਮਰੀਜ਼ ਦਾ ਸਾਰਾ ਹਾਲ ਦੱਸ ਦੇਣਾ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ ਲੱਗਦਾ। ਦੂਜੇ ਪਾਸੇ ਐਲੋਪੈਥੀ ਵਿੱਚ ਪੰਜਾਹ ਕਿਸਮਾਂ ਦੇ ਟੈਸਟ, ਮਹਿੰਗੀ ਤੋਂ ਮਹਿੰਗੀ ਦਵਾਈ, ਐਕਸਰੇ, ਇੰਜੈਕਸ਼ਨ ਅਤੇ ਆਪ੍ਰੇਸ਼ਨ----ਮਰੀਜ਼ ਦੇ ਠੀਕ ਹੋਣ ਦਾ ਫਿਰ ਵੀ ਕੋਈ ਅਤਾ ਪਤਾ ਨਹੀਂ। ਕਾਬਿਲੇ ਜ਼ਿਕਰ ਹੈ ਕਿ ਤਿੱਬਤੀ ਇਲਾਜ ਪ੍ਰਣਾਲੀ ਵਿੱਚ ਨਬਜ਼ ਤੋਂ ਇਲਾਵਾ ਸਿਰਫ ਯੂਰੀਨ ਟੈਸਟ  ਹੀ ਹੁੰਦਾ ਹੈ ਉਹ ਵੀ ਤਾਂ ਜੇਕਰ ਮਰੀਜ਼ ਉਥੇ ਖਾਲੀ ਪੇਟ ਸਵੇਰੇ ਸਵੇਰੇ ਵੇਲੇ ਸਿਰ ਪਹੁੰਚ ਜਾਵੇ। ਇਸਤੋਂ ਇਲਾਵਾ ਉਥੇ ਜੋਤਿਸ਼ ਵਾਲਾ ਤਰੀਕਾ ਵੀ ਵਰਤਿਆ ਜਾਂਦਾ ਹੈ ਜੇਕਰ  ਮਰੀਜ਼ ਇਸਦਾ ਇਛੁਕ ਹੋਵੇ ਤਾਂ ਵਰਨਾ ਬਿਲਕੁਲ ਹੀ ਨਹੀਂ। ਤਿੱਬਤੀ ਇਲਾਜ ਸਿਸਟਮ ਵਾਲੀ ਕਾਰਜ ਪ੍ਰਣਾਲੀ ਦੀ ਸਫਲਤਾ ਦਾ ਪਤਾ ਲਾਉਣ ਲਈ ਮੈਂ ਉਥੋਂ ਦਵਾਈ ਲੈਣ ਵਾਲੇ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਕੀਤੀ---ਠੀਕ ਨਾ ਹੋਣ ਵਾਲੇ ਮਰੀਜਾਂ ਦੀ ਗਿਣਤੀ ਬਹੁਤ ਹੀ ਘੱਟ ਸੀ---ਮਸਾਂ ਅਧਾ ਕੁ ਪਰਸੈਂਟ---ਇਹਨਾਂ ਚੋਂ  ਵੀ ਬਹੁਤਿਆਂ ਨੇ ਦਵਾਈ ਮਸਾਂ ਇੱਕ ਦੋ ਦਿਨ ਹੀ ਖਾਧੀ ਸੀ-ਉਸਨੂੰ ਜਾਰੀ ਨਹੀਂ ਸੀ ਰੱਖਿਆ। ਹੁਣ ਮੀਡੀਆ ਵਿੱਚ ਇੱਕ ਤਸਵੀਰ ਆਈ ਹੈ ਆਸਟਰੀਆ ਦੀ ਜਿਥੇ ਇੱਕ ਗੁਫਾ ਵਿੱਚ ਇਲਾਜ ਕੀਤਾ ਜਾਂਦਾ ਹੈ। ਕੁਝ ਦੇਰ ਲਈ ਪਸੀਨਾ ਅਤੇ ਇੱਕ ਵਿਸ਼ੇਸ਼ ਗੈਸ ਵਿੱਚ ਕੁਝ ਕੁ ਸਮੇਂ ਦੇ ਸਾਹ। ਕਿਹਾ ਜਾਂਦਾ ਹੈ ਕਿ ਇਸ ਨਾਲ ਵਰ੍ਹਿਆਂ ਪੁਰਾਣੇ ਦਰਦ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ। ਇਹ ਤਸਵੀਰ ਅਸੀਂ ਹਰਮਨ ਪਿਆਰੇ ਅਖਬਾਰ ਰੋਜ਼ਾਨਾ ਜਗ ਬਾਣੀ ਚੋਂ ਧੰਨਵਾਦ ਸਹਿਤ ਪ੍ਰਕਾਸ਼ਿਤ ਕਰ ਰਹੇ ਹਾਂ-ਰੈਕਟਰ ਕਥੂਰੀਆ 

No comments: