Monday, March 11, 2013

ਕਾਮਰੇਡ ਜਸਵੰਤ ਸਿੰਘ ਸਮਰਾ ਨੂੰ ਯਾਦ ਕਰਦਿਆਂ

ਟਰਾਂਸਪੋਰਟ ਕਿਰਤੀਆਂ ਦੇ ਲੇਖੇ ਲਾਏ ਉਮਰ ਦੇ ਚਾਲ੍ਹੀ ਸਾਲ
ਕਾਮਰੇਡ ਜਸਵੰਤ ਸਿੰਘ ਸਮਰਾ ਟ੍ਰੇਡ ਯੂਨੀਅਨ ਅੰਦੋਲਨਾਂ ਦੀ ਜਿੰਦਜਾਨ ਹੋਇਆ ਕਰਦੇ ਸਨ। ਹਰ ਵੇਲੇ ਹੰਸੂ ਹੰਸੂ ਕਰਦਾ ਚਿਹਰਾ ਪਰ ਨਾਲ ਹੀ ਪ੍ਰਤਿਬਧਤਾ ਅਤੇ ਗੰਭੀਰਤਾ ਵਾਲਾ ਪ੍ਰਭਾਵ। ਇੰਝ ਲੱਗਦਾ ਸੀ ਕੀ ਟਰਾਂਸਪੋਰਟ ਚਲਦੀ ਵੀ ਕਾਮਰੇਡ ਸਮਰਾ ਕਰਕੇ ਹੈ ਅਤੇ ਹੜਤਾਲ ਵਿੱਚ ਟਰਾਂਸਪੋਰਟ ਰੁਕਦੀ ਵੀ ਕਾਮਰੇਡ ਸਮਰਾ ਦੇ ਸੱਦੇ ਤੇ। ਜਦੋਂ ਵੀ ਮਿਲਣਾ ਇੱਕ ਨਾਵੇੰ ਉਤਸ਼ਾਹ ਨਾਲ, ਇੱਕ ਨਵੀਂ ਊਰਜਾ ਨਾਲ। ਨਾ ਚਿਹਰੇ ਤੇ ਕਦੇ ਥਕਾਵਟ ਤੇ ਨਾ   ਹੀ ਕੋਈ ਨਿਰਾਸ਼ਾ। ਉਹਨਾਂ ਦੀ ਯਾਦ ਵਿੱਚ ਰੋਜ਼ਾਨਾ ਨਵਾਂ ਜਮਾਨਾ ਨੇ ਇਕ ਵਿਸ਼ੇਸ਼ ਲੇਖ ਪ੍ਰਕਾਸ਼ਿਤ ਕੀਤਾ ਹੈ ਜਿਸਦੀ ਤਸਵੀਰ ਇਥੇ ਵੀ ਪ੍ਰਕਾਸ਼ਿਤ ਕੀਤੀ ਜਾਂਦੀ ਹੈ। --ਰੈਕਟਰ ਕਥੂਰੀਆ

No comments: