Wednesday, February 27, 2013

ਪ੍ਰੀਖਿਆਵਾ ਨੂੰ ਮੁੱਖ ਰੱਖਦਿਆਂ ਪਾਬੰਦੀ


ਪ੍ਰੀਖਿਆ ਕੇਂਦਰਾਂ ਦੇ 200 ਮੀਟਰ ਦੇ ਘੇਰੇ ਅੰਦਰ  5 ਜਾਂ 5 ਤੋਂ ਵੱਧ ਵਿਆਕਤੀਆਂ ਦੇ ਜਾਣ ਜਾਂ ਇੱਕਠੇ ਹੋਣ 'ਤੇ ਪਾਬੰਦੀ
ਪ੍ਰੀਖਿਆਵਾ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਜਾਰੀ ਕੀਤੇ ਗਏ ਹੁਕਮ:ਏ ਡੀ ਸੀ ਡਾ. ਨੀਰੂ ਕਤਿਆਲ
ਲੁਧਿਆਣਾ, 27 ਫਰਵਰੀ (ਪੰਜਾਬ ਸਕਰੀਨ//ਐਸ ਕੇ ਗੋਗਨਾ)1 ਮਾਰਚ,2013 ਤੋਂ 1 ਅਪ੍ਰੈਲ,2013 ਤੱਕ ਮੈਟ੍ਰਿਕ ਅਤੇ 10+2 ਸ੍ਰਦੀਆਂ ਹੋ ਰਹੀਆਂ ਪ੍ਰੀਖਿਆਵਾ ਨੂੰ ਮੁੱਖ ਰੱਖਦਿਆਂ ਡਾ. ਨੀਰੂ ਕਤਿਆਲ ਵਧੀਕ ਜਿਲਾ ਮੈਜਿਸਟਰੇਟ ਨੇ ਜਾਬਤਾ ਫੌਜਦਾਰੀ ਸੰਘਤਾ ਦੀ ਧਾਰਾ 144 ਤਹਿਤ ਜਿਲਾ ਲੁਧਿਆਣਾ ਵਿੱਚ (ਪੁਲਿਸ ਕਮਿਸ਼ਨੇਰੇਟ ਲੁਧਿਆਣਾ ਦੇ ਏਰੀਏ ਨੂੰ ਛੱਡ ਕੇ) ਪ੍ਰੀਖਿਆ ਕੇਂਦਰਾਂ ਦੇ ਇਰਦ-ਗਿਰਦ ਪੰਜ ਜਾ ਪੰਜ ਤੋਂ ਵੱਧ ਵਿਅਕਤੀਆਂ ਦੇ ਪ੍ਰੀਖਿਆ ਸਮੇ ਦੌਰਾਨ 200 ਮੀਟਰ ਦੇ ਘੇਰੇ ਅੰਦਰ ਜਾਣ ਜਾਂ ਇੱਕਠੇ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ 1 ਮਾਰਚ,2013 ਤੋਂ 1 ਅਪ੍ਰੈਲ,2013 ਤੱਕ ਲਾਗੂ ਰਹਿਣਗੇ। 
 ਵਧੀਕ ਜਿਲਾ ਮੈਜਿਸਟ੍ਰੇਟ ਨੇ ਦੱਸਿਆ ਕਿ ਉਪ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਐਸ.ਏ.ਐਸ ਨਗਰ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਦਾ ਗਿਆ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੈਟ੍ਰਿਕ ਅਤੇ 10+2 ਸ੍ਰਦੀਆਂ ਪ੍ਰੀਖਿਆਵਾ 1 ਮਾਰਚ,2013 ਤੋਂ 1 ਅਪ੍ਰੈਲ,2013 ਤੱਕ ਕਰਵਾਈਆ ਜਾਂ ਰਹੀਆ ਹਨ। ਇਹਨਾਂ ਪ੍ਰੀਖਿਆਵਾ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਇਹ ਹੁਕਮ ਜ਼ਾਰੀ ਕੀਤੇ ਗਏ ਹਨ। 

No comments: