Sunday, February 10, 2013

ਨਵਾਂ ਜ਼ਮਾਨਾ:ਜਤਿੰਦਰ ਪਨੂੰ ਵੱਲੋਂ ਮੀਡੀਆ ਨੂੰ ਵੀ ਖਰੀਆਂ ਖਰੀਆਂ

ਮੋਦੀ, ਮੀਡੀਆ ਅਤੇ ਮਾਮਲਾ ਦੇਸ਼ ਦੀ ਵਾਗਡੋਰ ਸੰਭਾਲਣ ਦਾ 
 ਇਸ ਨੂੰ ਹੋਰ ਵੱਡਿਆਂ ਕਰਨ ਲਈ ਇਸ ਤਸਵੀਰ ਤੇ ਹੀ ਕਲਿੱਕ ਕਰੋ
ਜਤਿੰਦਰ ਪਨੂੰ 
ਨਵਾਂ ਜ਼ਮਾਨਾ ਦੀ ਜਿੰਦ ਜਾਨ ਜਤਿੰਦਰ ਪਨੂੰ ਨਾਲ ਤੁਸੀਂ ਸਹਿਮਤ ਹੋਵੋ ਜਾਂ ਨਾ ਪਰ ਉਸ ਦੀ ਲਿਖਤ ਸਾਹਮਣੇ ਆਉਣ ਤੇ ਤੁਸੀਂ ਉਸਨੂੰ ਪੜ੍ਹੇ ਬਿਨਾ ਨਹੀਂ ਰਹਿ ਸਕਦੇ। ਵਿਚਾਰਧਾਰਕ ਵਖਰੇਵੇਂ ਅਤੇ ਲਏ ਹੋਏ  ਸਟੈਂਡ 'ਤੇ ਅੱਟਲ ਰਹਿਣ ਦੇ ਬਾਵਜੂਦ ਆਪਣੇ ਸੁਭਾਅ ਵਿਚਲੀ ਮਿਠਾਸ ਅਤੇ ਅਦਬ ਨੂੰ ਕਾਇਮ ਰਖਣ ਦੀ ਕਲਾ ਦਾ ਜਾਦੂਈ ਅਹਿਸਾਸ ਵੀ ਪਨੂੰ ਕੋਲ ਬੈਠਕੇ ਹੀ ਹੋ ਸਕਦਾ ਹੈ। ਇਸ ਕਲਮ ਦਾ ਜਾਦੂ ਅਤੇ ਨਵਾਂ ਜ਼ਮਾਨਾ ਦਾ ਜਾਦੂ ਅੱਜ ਵੀ ਸਾਬਿਤ ਕਰ ਰਿਹਾ ਹੈ ਕਿ ਕਮਰਸ਼ੀਅਲ ਯੁਗ ਦੀਆਂ ਚੁਨੌਤੀਆਂ ਨੂੰ ਸਵੀਕਾਰ ਕਰਨ ਦੇ ਬਾਵਜੂਦ ਨਵਾਂ ਜ਼ਮਾਨਾ ਅੱਜ ਵੀ ਆਪਣੇ ਵਿਚਾਰਾਂ ਤੇ ਫਿਰ ਦੇ ਰਿਹਾ ਹੈ। ਹੋ ਸਕਦਾ ਹੈ ਇਹ ਵਿਚਾਰ ਤੁਹਾਨੂੰ ਚੰਗੇ ਨਾ ਲੱਗਣ ਪਰ ਫਿਰ ਵੀ ਇਹ ਵਿਚਾਰ ਸੋਚਣ ਲਈ ਮਜਬੂਰ ਕਰਦੇ ਹਨ ਅਤੇ ਨਾਲ ਹੀ ਰੱਖਦੇ ਹਨ ਸਪਸ਼ਟ ਜਿਹੀ ਤਸਵੀਰ। ਆਪਣੀ ਤਾਜ਼ਾ ਲਿਖਤ ਵਿੱਚ ਪਨੂੰ ਨੇ ਜਿਥੇ ਰਾਜਨੀਤੀ ਵਿੱਚ ਧਾਰਮਿਕ ਆਗੂਆਂ ਦੀ ਦਖਲ ਅੰਦਾਜ਼ੀ ਨੂੰ ਆਪਣੀ ਕਲਮ ਦਾ ਨਿਸ਼ਾਨਾ ਬਣਾਇਆ ਹੈ ਉਥੇ ਨਰਿੰਦਰ ਮੋਦੀ ਨੂੰ ਵੀ ਲੰਮੇ ਹਥੀਂ ਲਿਆ ਹੈ ਅਤੇ ਮੀਡੀਆ ਦੇ ਰੋਲ ਦੀ ਵੀ ਤਿੱਖੀ ਆਲੋਚਨਾ ਕੀਤੀ ਹੈ। ਇਸ ਮੁੱਦੇ ਨੂੰ ਲੈ ਕੇ ਪਨੂੰ ਵੱਲੋਂ ਉਠਾਏ ਸੁਆਲਾਂ ਵੱਲ ਜੇਕਰ ਹੁਣ ਵੀ ਗੰਭੀਰਤਾ ਨਾਲ ਧਿਆਨ ਨਾ ਦਿੱਤਾ ਗਿਆ ਤਾਂ ਨਿਸਚੇ ਹੀ ਆਉਣ ਵਾਲੇ ਹਾਲਾਤ ਕੋਈ ਚੰਗੇ ਨਹੀਂ ਹੋਣੇ। ਇਸ ਲਿਖਤ ਬਾਰੇ ਤੁਹਾਡੀ ਰਾਏ ਦੀ ਉਡੀਕ ਹਮੇਸ਼ਾਂ ਵਾਂਗ ਰਹੇਗੀ ਹੀ।  ਇਸ ਲਿਖਤ ਨੂੰ ਤੁਸੀਂ ਐਤਵਾਰ 10 ਫਰਵਰੀ 2013 ਦੇ ਨਵਾਂ ਜ਼ਮਾਨਾ  ਵਿੱਚ ਵੀ ਪੜ੍ਹ ਸਕਦੇ ਹੋ ਬਸ ਇਥੇ ਕਲਿੱਕ ਕਰਕੇ। ।


ਨਵਾਂ ਜ਼ਮਾਨਾ ਨੇ ਬੇਨਕਾਬ ਕੀਤੀਆਂ ਭੂਤ ਮੰਡਲੀ ਦੀਆਂ ਕਰਤੂਤਾਂ


No comments: