Tuesday, February 26, 2013

ਪ੍ਰਾਈਵੇਟ ਸਕੂਲਾਂ ਵੱਲੋਂ ਮਾਨਤਾ ਲੈਣ ਲਈ ਸਵੈ-ਘੋਸ਼ਣਾ ਪੱਤਰ

ਮਿਆਦ 'ਚ ਚੇਤਾਵਨੀ ਨਾਲ ਕੀਤਾ ਗਿਆ 12 ਮਾਰਚ ਤੱਕ ਦਾ ਵਾਧਾ
                                           -ਜ਼ਿਲਾ ਪ੍ਰੋਜੈਕਟ ਡਾਇਰੈਕਟਰ ਰਣਜੀਤ ਸਿੰਘ ਮੱਲ੍ਹੀ ਦਾ ਬਿਆਨ 

Courtesy Photo
ਲੁਧਿਆਣਾ 26 ਫ਼ਰਵਰੀ:(ਰੈਕਟਰ ਕਥੂਰੀਆ/ਐਸ ਕੇ ਗੋਗਨਾ): ਸ੍ਰੀ ਰਣਜੀਤ ਸਿੰਘ ਮਲ੍ਹੀ ਜ਼ਿਲਾ ਪ੍ਰੋਜੈਕਟ ਡਾਇਰੈਕਟਰ ਸਰਵ ਸਿੱਖਿਆ ਅਭਿਆਨ-ਕਮ-ਜ਼ਿਲਾ ਸਿੱਖਿਆ ਅਫ਼ਸਰ ਲੁਧਿਆਣਾ (ਅ) ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੱਚਿਆਂ ਲਈ ਮੁਫ਼ਤ ਤੇ ਲਾਜ਼ਮੀ ਸਿੱਖਿਆ ਦੇ ਅਧਿਕਾਰ ਰੂਲਜ਼-2011' ਵਿੱਚ ਕੀਤੀ ਗਈ ਤਾਜ਼ਾ ਸੋਧ ਅਨੁਸਾਰ ਪ੍ਰਾਈਵੇਟ ਖੇਤਰ ਦੇ ਪ੍ਰੀ-ਪ੍ਰਾਇਮਰੀ, ਪ੍ਰਾਇਮਰੀ ਅਤੇ ਅਪਰ-ਪ੍ਰਾਇਮਰੀ ਸਕੂਲਾਂ ਵੱਲੋਂ ਮਾਨਤਾ ਪ੍ਰਾਪਤ ਕਰਨ ਲਈ ਨਿਯਮਾਂ ਵਿੱਚ ਦਿੱਤੇ ਫ਼ਾਰਮ ਨੰ:-1 ਵਿੱਚ ਸਵੈ-ਘੋਸ਼ਣਾ ਪੱਤਰ ਭਰ ਕੇ ਦੇਣ ਦੀ ਮਿਆਦ 'ਚ 12 ਮਾਰਚ, 2013 ਤੱਕ ਵਾਧਾ ਕਰ ਦਿੱਤਾ ਗਿਆ ਹੈ।  
 ਸ੍ਰੀ ਮੱਲ੍ਹੀ ਨੇ ਅੱਗੇ ਦੱਸਿਆ ਕਿ ਜੇਕਰ ਪ੍ਰਾਈਵੇਟ ਖੇਤਰ ਦੇ ਪ੍ਰੀ-ਪ੍ਰਾਇਮਰੀ, ਪ੍ਰਾਇਮਰੀ ਅਤੇ ਅਪਰ-ਪ੍ਰਾਇਮਰੀ ਦੇ ਕਿਸੇ ਸਕੂਲ ਵੱਲੋਂ ਇਹ ਘੋਸ਼ਣਾ ਪੱਤਰ 12 ਮਾਰਚ, 2013 ਤੱਕ ਜਮਾ ਨਹੀਂ ਕਰਵਾਇਆ ਜਾਂਦਾ, ਤਾਂ ਲਾਜ਼ਮੀ ਸਿੱਖਿਆ ਦੇ ਅਧਿਕਾਰ ਐਕਟ-2009 ਅਨੁਸਾਰ ਮਿਤੀ 31.3.2013 ਤੋਂ ਬਾਅਦ ਅਜਿਹਾ ਸਕੂਲ ਚੱਲ ਨਹੀਂ ਸਕੇਗਾ ਅਤੇ ਸਿੱਖਿਆ ਦੇ ਅਧਿਕਾਰ ਐਕਟ ਅਨੁਸਾਰ ਕਾਰਵਾਈ ਕਰਦੇ ਹੋਏ ਅਜਿਹੇ ਸਕੂਲ ਬੰਦ ਕਰ ਦਿੱਤੇ ਜਾਣਗੇ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਇਹ ਵੀ ਸ਼ਪੱਸ਼ਟ ਕੀਤਾ ਗਿਆ ਹੈ ਕਿ ਇਸ ਮਿਤੀ ਤੋਂ ਬਾਅਦ ਮਾਨਤਾ ਲੈਣ ਲਈ ਹੋਰ ਕੋਈ ਸਮਾਂ ਨਹੀਂ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਫ਼ਾਰਮ ਨੰ:-1 ਜ਼ਿਲਾ ਲੁਧਿਆਣਾ ਦੀ ਵੈਬ-ਸਾਈਟ www.ssaludhiana.org ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਜਾਂ ਸਬੰਧਤ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਜਾਂ ਸਰਵ ਸਿੱਖਿਆ ਅਭਿਆਨ ਦਫ਼ਤਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।

No comments: