Sunday, February 24, 2013

ਪਰੋਗਰੈਸ ਨਾਰੀ ਕਲਚਰਲ ਐਸੋਸੀਏਸ਼ਨ ਕਨੇਡਾ

ਗੂੰਗੇ-ਬੋਲੇ ਬੱਚਿਆਂ ਦੇ ਸਕੂਲ ਨੂੰ ਦਿੱਤਾ 2 ਲੱਖ ਰੁਪਏ ਦਾਨ 
ਲੁਧਿਆਣਾ, 23 ਫਰਵਰੀ,(ਪੰਜਾਬ ਸਕਰੀਨ,ਗੋਗਨਾ) ਸਮਾਜ ਸੇਵੀ ਜੱਥੇਬੰਦੀਆਂ, ਐਨ ਆਰ ਆਈ ਲੋਕਾਂ ਅਤੇ ਹੋਰ ਕਈ ਧਾਰਮਿਕ ਜੱਥੇਬੰਦੀਆਂ ਵੱਲੋਂ ਆਰਥਿਕ ਤੌਰ ਤੇ ਗਰੀਬ ਅਤੇ ਅੰਗਹੀਣ, ਗੂੰਗੇ-ਬੋਲੇ ਬੱਚਿਆਂ ਦੀ ਆਰਥਿਕ ਸਹਾਇਤਾ ਕਰਕੇ ਲੋਕ ਭਲਾਈ ਦੇ ਕੰਮ ਕਰ ਰਹੀਆਂ ਹਨ। ਇਸੇ ਲਡ਼ੀ ਦੇ ਤਹਿਤ ਪਰੋਗਰੈਸ ਨਾਰੀ ਕਲਚਰਲ ਐਸੋਸੀਏਸ਼ਨ (ਸਰੀ) ਕਨੇਡਾ ਦੀ ਮੈਂਬਰ ਨਵਦੀਪ ਕੌਰ ਗਿੱਲ ਪੁੱਤਰੀ ਗੁਰਚਰਨ ਸਿੰਘ ਗਿੱਲ ਵੱਲੋਂ 2 ਲੱਖ ਰੁਪਏ ਦਾ ਦਾਨ ਦੇ ਕੇ ਇੱਕ ਮਿਸਾਲ ਕਾਇਮ ਕੀਤੀ ਹੈ। ਸੰਸਥਾ ਦੀ ਮੈਂਬਰ ਨਵਦੀਪ ਕੌਰ ਗਿੱਲ ਨੇ ਕਿਹਾ ਕਿ ਸਾਨੂੰ ਗੂੰਗੇ-ਬੋਲੇ ਬੱਚਿਆਂ ਦੀ ਮਦਦ ਕਰਕੇ ਉਹਨਾਂ ਨੂੰ ਸਮਾਜ ਵਿੱਚ ਬਰਾਬਰਤਾ ਦਾ ਹੱਕ ਦਿਵਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਸਮੇਂ ਗੂੰਗੇ-ਬੋਲੇ ਬੱਚਿਆਂ ਦਾ ਸਕੂਲ ਹੈਬੋਵਾਲ ਖੁਰਦ ਦੇ ਜਰਨਲ ਸੈਕਟਰੀ ਪ੍ਰਮੋਦ ਦਾਦਾ ਨੇ ਕਨੇਡਾ ਦੀ ਇਸ ਸੰਸਥਾ ਅਤੇ ਨਵਦੀਪ ਕੌਰ ਗਿੱਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੇਸ਼ ਵਿਦੇਸ਼ ਵਿੱਚ ਬੈਠੇ ਲੋਕਾਂ ਨੂੰ ਅਪੀਲ ਕੀਤੀ ਇਹੋ ਜਿਹੇ ਬੱਚਿਆਂ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਮੈਡਮ ਡੌਲੀ, ਪ੍ਰਭਾਸ਼ ਚੰਦ, ਰੁਪਿੰਦਰ ਕੌਰ, ਅੰਜੂ ਮਦਾਨ, ਗੁਰਜੀਤ ਸਿੰਘ ਗਿੱਲ, ਜੈਲਦਾਰ ਲਾਡੀਆਂ ਵਾਲੇ, ਮਾਤਾ ਸੁਰਜੀਤ ਕੌਰ ਗਿੱਲ ਅਤੇ ਸਮੂੰਹ ਸਕੂਲ ਸਟਾਫ ਵੀ ਹਾਜ਼ਰ ਸਨ।

No comments: