Friday, February 22, 2013

'ਮੈਕਰੋ ਮੈਨੇਜ਼ਮੈਂਟ ਵਰਕ ਪਲਾਨ ਸਕੀਮ'

ਪੰਜਾਬ ਸਰਕਾਰ ਵੱਲੋਂ  ਦਿੱਤੀ ਜਾ ਰਹੀ ਹੈ ਖੇਤੀ ਮਸ਼ੀਨਰੀ 'ਤੇ ਸਬ-ਸਿਡੀ
                                                                                   -ਡਾ: ਬਖਸੀਸ਼ ਸਿੰਘ ਚਾਹਲ
Courtesy photo
ਲੁਧਿਆਣਾ 22 ਫ਼ਰਵਰੀ: (ਗੋਗਨਾ): ਮੁੱਖ ਖੇਤੀਬਾੜੀ ਅਫ਼ਸਰ, ਲੁਧਿਆਣਾ ਡਾ: ਬਖਸੀਸ਼ ਸਿੰਘ ਚਾਹਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਵਿਭਾਗ ਲੁਧਿਆਣਾ ਰਾਹੀਂ ' ਮੈਕਰੋ ਮੈਨੇਜ਼ਮੈਂਟ ਵਰਕ ਪਲਾਨ ਸਕੀਮ ' ਸਾਲ 2012-13 ਅਧੀਨ ਖੇਤੀ ਮਸ਼ੀਨਰੀ 'ਤੇ ਸਬ-ਸਿਡੀ ਦਿੱਤੀ ਜਾ ਰਹੀ ਹੈ।  ਸ. ਚਾਹਲ ਨੇ ਇਸ ਸਬੰਧੀ ਵਿਸਥਾਰ-ਪੂਰਵਿਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਤਹਿਤ ਜ਼ੀਰੋ ਟਿਲ ਡਰਿਲ, ਹੈਪੀ ਸੀਡਰ, ਪੋਟੈਟੋ ਡਿੱਗਰ, ਪੋਟੈਟੋ ਪਲਾਂਟਰ, ਸੈਲਫ਼ ਪ੍ਰੋਪੈਲਡ ਰੀਪਰ ਬਾਈਂਡਰ, ਸੈਲਫ਼ ਪ੍ਰੋਪੈਲਡ ਫ਼ੌਡਰ ਹਾਰਵੈਸਟਰ, ਫ਼ੌਰੇਜ਼ ਰੀਪਰ, ਫੌਡਰ ਚੌਪਰ-ਕਮ-ਲੌਡਰ, ਰੋਟਾਵੇਟਰ ਅਤੇ ਸਟਰਾਅ ਰੀਪਰ ਆਦਿ ਮਸ਼ੀਨਾਂ 'ਤੇ ਕੁੱਲ ਕੀਮਤ ਦੀ 25 ਫ਼ੀਸਦੀ ਤੋਂ 40 ਫ਼ੀਸਦੀ ਤੱਕ ਸਬ-ਸਿਡੀ ਮਹੁੱਈਆ ਕਰਵਾਈ ਜਾਂਦੀ ਹੈ। ਉਹਨਾਂ ਦੱਸਿਆ ਕਿ ਸਬ-ਸਿਡੀ ਲੈਣ ਦੇ ਚਾਹਵਾਨ ਕਿਸਾਨ ਨਿਰਧਾਰਤ ਪ੍ਰੋਫ਼ਾਰਮੇ 'ਚ ਅਰਜ਼ੀਆਂ 5 ਮਾਰਚ ਤੱਕ ਆਪਣੇ ਬਲਾਕ ਖੇਤੀਬਾੜੀ ਅਫ਼ਸਰ ਰਾਹੀਂ ਮੁੱਖ ਖੇਤੀਬਾੜੀ ਅਫ਼ਸਰ, ਲੁਧਿਆਣਾ ਪਾਸ ਪਹੁੰਚਾ ਸਕਦੇ ਹਨ ਅਤੇ ਪ੍ਰਾਪਤ ਹੋਈਆਂ ਅਰਜ਼ੀਆਂ ਦਾ ਲਾਟਰੀ ਸਿਸਟਮ ਰਾਹੀਂ ਡਰਾਅ ਕੱਢਿਆ ਜਾਵੇਗਾ। ਉਹਨਾਂ ਦੱਸਿਆ ਕਿ ਮਸ਼ੀਨਰੀ ਸਬੰਧੀ ਅਪੂਰਵਡ ਫ਼ਰਮਾਂ ਦੀ ਸੂਚੀ ਬਲਾਕ ਦਫ਼ਤਰਾਂ ਵਿੱਚ ਉਪਲੱਭਦ ਕਰਵਾ ਦਿੱਤੀ ਗਈ ਹੈ। ਉਹਨਾਂ ਕਿਸਾਨਾਂ ਨੂੰ ਪੰਜਾਬ ਸਰਕਾਰ ਦੀ ਇਸ ਸਕੀਮ ਦਾ ਵੱਧ ਤੋਂ ਵੱਧ ਫ਼ਾਇਦਾ ਉਠਾਉਣ ਦੀ ਅਪੀਲ ਕੀਤੀ।
    --------- 

No comments: