Sunday, December 09, 2012

ਨਵਾਂ ਜ਼ਮਾਨਾ ਨੇ ਬੇਨਕਾਬ ਕੀਤੀਆਂ ਭੂਤ ਮੰਡਲੀ ਦੀਆਂ ਕਰਤੂਤਾਂ

ਲੀਡਰ ਚਾਹੁੰਦੇ ਤਾਂ ਬਚ ਸਕਦੇ ਸਨ ਗੂੰਡਾ ਅਨਸਰਾਂ ਦੀ ਨੇੜਤਾ  ਤੋਂ 
ਅੰਮ੍ਰਿਤਸਰ ਦੀ ਹਿਰਦੇਵੇਧਕ ਅਤੇ ਨਿੰਦਣਯੋਗ ਘਟਨਾ ਬਾਰੇ ਮੀਡੀਆ ਵਿੱਚ  ਚਰਚਾ ਜਾਰੀ ਹੈ।  ਖੱਬੇਪੱਖੀ ਅਖਬਾਰ ਰੋਜ਼ਾਨਾ ਨਵਾਂ ਜ਼ਮਾਨਾ ਦੇ ਐਤਵਾਰ 9 ਦਸੰਬਰ 2012 ਵਾਲੇ ਅੰਕ ਵਿੱਚ ਪਰਚੇ ਦੇ ਕਾਰਜਕਾਰੀ ਸੰਪਾਦਕ ਜਤਿੰਦਰ ਪਨੂੰ ਨੇ ਇਸ ਵਾਰ ਇਸ ਘਟਨਾ ਬਾਰੇ ਇੱਕ ਲਿਖਤ ਲਿਖੀ ਹੈ। ਵਰਤਮਾਨ ਦੇ ਨਾਲ ਨਾਲ ਅਤੀਤ ਦੀਆਂ ਪਰਤਾਂ ਫਰੋਲਦੀ ਇਸ ਲਿਖਤ ਵਿੱਚ ਕਾਮਰੇਡ ਪਨੂੰ ਨੇ ਭਵਿੱਖ ਬਾਰੇ ਵੀ ਬਹੁਤ ਹੀ ਸੰਤੁਲਿਤ ਸ਼ਬਦਾਂ ਵਿੱਚ ਸਾਵਧਾਨ ਕੀਤਾ ਹੈ। ਇਸ ਲਿਖਤ ਦੀ ਇੱਕ ਤਸਵੀਰ ਇਥੇ ਵੀ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ।
ਇਸਦੇ ਨਾਲ ਹੀ ਅਖਬਾਰ ਦੇ 8 ਦਸੰਬਰ 2012 ਵਾਲੇ ਅੰਕ ਵਿੱਚ ਇਸੇ ਮਸਲੇ ਤੇ ਪ੍ਰਕਾਸ਼ਿਤ ਜਸਬੀਰ ਪੱਟੀ ਦੀ ਇਕ ਰਿਪੋਰਟ ਇ ਤੁਸੀਂ ਪੜ੍ਹ ਸਕਦੇ ਹੋ। ਇਹਨਾਂ ਦੋਹਾਂ ਲਿਖਤਾਂ ਨੂੰ ਪੜ੍ਹਕੇ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜੇ ਪਾਰਟੀ ਆਗੂ ਨਵੀਂ ਭਰਤੀ ਵੇਲੇ ਮਾੜਾ ਮੋਟਾ ਧਿਆਨ ਵੀ ਰੱਖਦੇ ਤਾਂ ਅਜਿਹੇ ਗੂੰਡਾ ਅਨਸਰ ਪਾਰਟੀ ਵਿੱਚ ਕਦਾਚਿਤ ਦਾਖਿਲ ਨਾ ਹੋ ਸਕਦੇ।
ਇਹਨਾਂ ਲਿਖਤਾਂ ਬਾਰੇ ਵੀ ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ।       --ਰੈਕਟਰ ਕਥੂਰੀਆ 


ਨਵਾਂ ਜ਼ਮਾਨਾ ਨੇ ਬੇਨਕਾਬ ਕੀਤੀਆਂ ਭੂਤ ਮੰਡਲੀ ਦੀਆਂ ਕਰਤੂਤਾਂ


No comments: