Monday, October 22, 2012

ਜਸਪਾਲ ਸਿੰਘ ਹੇਰਾਂ ਦੇ ਪਿਤਾ ਸ. ਭਗਤ ਸਿੰਘ ਸਵਰਗਵਾਸ

ਅੰਤਿਮ ਅਰਦਾਸ, ਭੋਗ ਅਤੇ ਸ਼ਰਧਾਂਜਲੀ ਸਮਾਰੋਹ ਜਗਰਾਉਂ ਵਿਖੇ 26 ਨੂੰ
ਜਗਰਾਓਂ, 21 ਅਕਤੂਬਰ (ਸੱਗੂ)—ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਦੇ ਪਿਤਾ ਸ. ਭਗਤ ਸਿੰਘ ਕੁਝ ਦਿਨ ਬਿਮਾਰ ਰਹਿਣ ਉਪਰੰਤ ਬੀਤੀ ਰਾਤ ਪ੍ਰਮਾਤਮਾ ਵੱਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਭੋਗਣ ਉਪਰੰਤ ਅਕਾਲ ਚਲਾਣਾ ਕਰ ਗਏ ਸਨ। ਜਿੰਨਾਂ ਦਾ ਅੱਜ ਜਗਰਾਉਂ ਦੀ ਮੰਡੀ ਵਾਲੀ ਸ਼ਮਸ਼ਾਨ ਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰਾਂ ਗੁਰਜਿੰਦਰ ਸਿੰਘ, ਕੁਲਜੀਤ ਸਿੰਘ, ਜਸਪਾਲ ਸਿੰਘ ਤੇ ਪੋਤਰੇ ਰਿਸ਼ਵਜੀਤ ਸਿੰਘ ਨੇ ਵਿਖਾਈ। ਉਹ 95 ਸਾਲਾਂ ਦੇ ਸਨ। ਉਹ ਆਪਣੇ ਪਿੱਛੇ ਤਿੰਨ ਪੁੱਤਰ ਜਂਸਪਾਲ ਸਿੰਘ, ਗੁਰਜਿੰਦਰ ਸਿੰਘ ਤੇ ਕੁਲਜੀਤ ਸਿੰਘ, ਤਿੰਨ ਧੀਆਂ ਰਣਜੀਤ ਕੌਰ, ਨਰਿੰਦਰ ਕੌਰ ਤੇ ਕਰਨਜੀਤ ਕੌਰ ਤੋਂ ਇਲਾਵਾ ਪੋਤਰੇ-ਪੋਤਰੀਆਂ, ਪਡ਼ੋਤੇ, ਦੋਹਤਰਿਆਂ ਦਾ ਵੱਡਾ ਪਰਿਵਾਰ ਛੱਡ ਗਏ ਹਨ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਅਤੇ ਆਖੰਡ ਪਾਠ ਦਾ ਭੋਗ ਜਗਰਾਉਂ ਵਿਖੇ 26 ਅਕਤੂਬਰ ਨੂੰ ਹੋਵੇਗਾ। ਸਵਰਗੀ ਸ੍ਰ. ਭਗਤ ਸਿੰਘ ਸ੍ਰੋਮਣੀ ਅਕਾਲੀ ਦਲ ਦੇ ਸਰਗਮ ਮੈਂਬਰ ਸਨ ਅਤੇ ਉਨ੍ਹਾਂ ਨੇ ਅਕਾਲੀ ਦਲ ਦੇ ਮੋਰਚਿਆਂ ਦੌਰਾਨ ਕਈ ਸਾਲ ਜੇਲ੍ਹ ਵੀ ਕੱਟੀ। ਉਹ ਪੰਥ ਰਤਨ ਮਾਸਟਰ ਤਾਰਾ ਸਿੰਘ ਅਤੇ ਲੋਹ-ਪੁਰਸ਼ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਵਿਸ਼ੇਸ ਨਜ਼ਦੀਕੀਆਂ ਵਿੱਚੋਂ ਇੱਕ ਸਨ। ਉਹ ਕਾਫੀ ਸਮਾਂ ਸਰਕਲ ਜੱਥੇਦਾਰ ਵੀ ਰਹੇ। ਉਹ ਧਾਰਮਿਕ ਅਤੇ ਨਿੱਡਰ ਸਖ਼ਸ਼ਸ਼ੀਅਤ ਦੇ ਮਾਲਕ ਸਨ। ਸਵਰਗੀ ਸ੍ਰ. ਭਗਤ ਸਿੰਘ ਦੀ ਮ੍ਰਿਤਕ ਦੇਹ ਤੇ ਸ. ਹੀਰਾ ਸਿੰਘ ਗਾਬਡ਼ੀਆ ਸਾਬਕਾ ਮੰਤਰੀ ਪੰਜਾਬ ਨੇ ਦੋਸ਼ਾਲਾ ਭੇਂਟ ਕੀਤਾ ਅਤੇ ਹਲਕਾ ਵਿਧਾਇਕ ਸ੍ਰੀ ਐਸ.ਆਰ. ਕਲੇਰ ਨੇ ਫੁੱਲ-ਮਾਲਾਵਾਂ ਭੇਂਟ ਕੀਤੀਆਂ। ਇਸ ਮੌਕੇ ਤੇ ਸ੍ਰ. ਜਗਜੀਤ ਸਿੰਘ ਤਲਵੰਡੀ ਤੇ ਸ੍ਰ. ਗੁਰਚਰਨ ਸਿੰਘ ਗਰੇਵਾਲ (ਦੋਵੇਂ ਮੈਂਬਰ ਐਸ.ਜੀ.ਪੀ.ਸੀ), ਸ. ਭਾਗ ਸਿੰਘ ਮੱਲ੍ਹਾ, ਸ੍ਰ. ਕੇਵਲ ਸਿੰਘ ਬਾਦਲ ਮੀਤ ਪ੍ਰਧਾਨ, ਸ੍ਰ ਕੰਵਲਜੀਤ ਸਿੰਘ ਮੱਲ੍ਹਾ ਅਤੇ ਸ੍ਰ. ਕੰਵਲਜੀਤ ਸਿੰਘ ਬਰਾਡ਼, ਪੰਜਾਬ ਜਰਨਲਿਸਟ ਯੂਨੀਅਨ ਪੰਜਾਬ ਦੇ ਸਮੁੱਚੇ ਪੰਜਾਬ ਭਰ ਤੋਂ ਅਹੁਦੇਦਾਰ ਅਤੇ ਮੈਂਬਰਾਂ ਤੋਂ ਇਲਾਵਾ ਜਗਰਾਓਂ ਇਲਾਕੇ ਦੀ ਸਮੁੱਚੀ ਪ੍ਰੈਸ ਦੇ ਨੁਮਾਇੰਦੇ, ਪੰਜਾਬ ਭਾਜਪਾ ਕਿਸਾਨ ਮੋਰਚਾ ਦੇ ਪ੍ਰਧਾਨ ਮੇਜਰ ਸਿੰਘ ਦੇਤਵਾਲ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਭਰਾ ਹਰਵੀਰ ਸਿੰਘ ਇਯਾਲੀ ਸੀਨੀਅਰ ਯੂਥ ਆਗੂ, ਰਾਜੇਸ਼ਇੰਦਰ ਸਿੰਘ ਸਿੱਧੂ, ਡਾ: ਨਰਿੰਦਰ ਸਿੰਘ ਬੀ. ਕੇ. ਗੈਸ, ਅਮਨਜੀਤ ਸਿੰਘ ਖੈਹਿਰਾ, ਦੀਦਾਰ ਸਿੰਘ ਮਲਕ, ਦੀਪਇੰਦਰ ਸਿੰਘ ਭੰਡਾਰੀ, ਅਜੀਤ ਸਿੰਘ ਮਿਗਲਾਨੀ, ਬਲਵਿੰਦਰ ਸਿੰਘ ਮੱਕਡ਼, ਕੌਂਸਲਰ ਅਪਾਰ ਸਿੰਘ, ਕੌਂਸਲਰ ਅਜੀਤ ਸਿੰਘ ਠੁਕਰਾਲ, ਕੌਂਸਲਰ ਕੰਵਲਪਾਲ ਸਿੰਘ, ਅਮਰਜੀਤ ਸਿੰਘ ਮੁੱਲਾਂਪੁਰ ਸ਼ਹਿਰੀ ਪ੍ਰਧਾਨ, ਸੰਜੀਵ ਢੰਡ ਉਪ ਪ੍ਰਧਾਨ ਨਗਰ ਪਾਲਿਕ ਮੁੱਲਾਂਪੁਰ, ਭੁਪਿੰਦਰ ਸਿੰਘ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਭਾਜਪਾ, ਸੰਜੀਵ ਧੂਡ਼ੀਆ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਦੇਵ ਸਿੰਘ ਚੱਕ ਕਲਾਂ, ਸਰਪੰਚ ਦਵਿੰਦਰ ਸਿੰਘ ਖੇਲਾ, ਨੰਬਰਦਾਰ ਹਰਚਰਨ ਸਿੰਘ ਤੂਰ, ਐਸ. ਐਚ. ਓ. ਸਿਟੀ ਮੁਹੰਮਦ ਜਮੀਲ, ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਦੀਪਕ ਖੰਡੂਰ, ਜਸਪਾਲ ਸਿੰਘ ਛਾਬਡ਼ਾ, ਜਥੇਦਾਰ ਰਾਮ ਸਿੰਘ ਠੁਕਰਾਲ, ਗੁਰਦੀਪ ਸਿੰਘ ਦੂਆ, ਪ੍ਰਿੰ: ਚਰਨਜੀਤ ਸਿੰਘ ਭੰਡਾਰੀ, ਰਜਿੰਦਰਪਾਲ ਸਿੰਘ ਮੱਕਡ਼, ਹਰਮੀਤ ਸਿੰਘ ਬਜਾਜ, ਅਵਤਾਰ ਸਿੰਘ ਮਿਗਲਾਨੀ, ਹਰਵਿੰਦਰ ਸਿੰਘ ਚਾਵਲਾ, ਬਾਬਾ ਮੋਹਨ ਸਿੰਘ ਸੱਗੂ, ਕੁਲਬੀਰ ਸਿੰਘ ਸਰਨਾ, ਅਮਰਜੀਤ ਸਿੰਘ ਓਬਰਾਏ, ਕੈਪਟਨ ਨਰੈਸ਼ ਵਰਮਾ, ਸੁਰਿੰਦਰਪਾਲ, ਸੁਮਿਤ ਸ਼ਾਸਤਰੀ, ਬਲਵਿੰਦਰ ਸਿੰਘ, ਅਮਨਦੀਪ ਸਿੰਘ ਰਾਏਕੋਟ, ਮੈਡਮ ਰੀਨਾ ਰੱਤੂ ਅਤੇ ਪੰਜਾਬ ਭਰ ਵਿਚੋਂ ਵੱਡੀ ਗਿਣਤੀ 'ਚ ਪੱਤਰਕਾਰਾਂ ਭਾਈਚਾਰੇ ਤੋਂ ਇਲਾਵਾ ਜਗਰਾਉਂ ਇਲਾਕੇ ਦੀਆਂ ਸਮਾਜਿਕ, ਧਾਰਮਿਕ ਵਪਾਰਿਕ, ਰਾਜਨੀਤਿਕ ਪਾਰਟੀਆਂ ਦੇ ਆਗੂਆਂ ਖੁਦ ਸ਼ਾਮਿਲ ਹੋ ਕੇ ਅਤੇ ਹੇਰਾਂ ਪਰਿਵਾਰ ਨਾਲ ਜਿਥੇ ਦੁੱਖ ਦਾ ਪ੍ਰਗਟਾਵਾ ਕੀਤੇ, ਉਥੇ ਵਿਛਡ਼ੀ ਆਤਮਾ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ।
-----------------------

No comments: