Wednesday, October 24, 2012

ਖਲਨਾਇਕ ਤੋਂ ਨਾਇਕ ਵੱਜੋਂ ਤਬਦੀਲ ਹੋ ਰਿਹਾ ਰਾਵਣ

.....ਤੇ ਹੁਣ ਉਠ ਰਹੀ ਹੈ ਰਾਵਣ ਵਰਗੇ ਭਰਾ ਦੀ ਮੰਗ !
ਜਿਓਤੀ ਡੰਗ
ਦੁਸਹਿਰੇ ਦੇ ਮੌਕੇ ਤੇ ਹਰ ਵਾਰ ਬਹੁਤ ਕੁਝ ਲਿਖਿਆ ਜਾਂਦਾ ਹੈ. ਕਈ ਵਾਰ ਖਿਆਲ ਨਵੇਂ ਹੁੰਦੇ ਹਨ ਅਤੇ ਕਈ ਵਾਰ ਅੰਦਾਜ਼ ਨਵਾਂ ਹੁੰਦਾ ਹੈ. ਇਸ ਵਾਰ ਲੁਧਿਆਣਾ ਦੀ ਇੱਕ ਕਲਮਕਾਰਾ ਜਿਓਤੀ ਡੰਗ ਨੇ ਆਪਣੇ ਅਧਿਐਨ ਦੌਰਾਨ ਇੱਕ ਅਜਿਹੀ ਰਚਨਾ ਚੁਣੀ ਜੋ ਉਹਨਾਂ ਨੂੰ ਹਾਲ ਹੀ ਵਿੱਚ ਇੰਟਰਨੈਟ ਤੇ ਕਿਤੇ ਪਸੰਦ ਆਈ.  ਲੇਖਕ ਦਾ ਨਾਮ ਯਾਦ ਨਾ ਰਹਿਣ ਦੇ ਬਾਵਜੂਦ ਉਹਨਾ  ਨੇ ਇਸ ਰਚਨਾ ਨੂੰ ਆਪਣੇ ਪ੍ਰੋਫ਼ਾਇਲ ਤੇ ਸ਼ੇਅਰ ਕੀਤਾ ਤਾਂ ਕਿ ਇਸ ਵਿਚਲਾ ਸੁਨੇਹਾ ਵਧ ਤੋਂ ਵਧ ਲੋਕਾਂ ਤੱਕ ਪਹੁੰਚ ਸਕੇ. ਏਸੇ ਭਾਵਨਾ ਅਧੀਨ ਇਸ ਰਚਨਾ ਨੂੰ ਏਥੇ ਵੀ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ.  ਇਸ ਰਚਨਾ ਵਿੱਚ ਰਾਵਣ ਵਰਗਾ ਭਰਾ ਮੰਗਣ ਦੀ ਦਲੇਰੀ ਦਿਖਾਈ ਗਈ ਹੈ. ਰਚਨਾ ਛੋਟੀ ਹੈ ਪਰ ਇਸ਼ਾਰਾ ਬਹੁਤ ਵੱਡਾ ਹੈ. ਹੋ ਸਕਦਾ ਹੈ. ਕਈ ਲੋਕਾਂ ਨੂੰ ਇਹ ਮੰਗ ਜਾਂ ਇਹ ਰਚਨਾ ਸ਼ਾਇਦ ਚੰਗੀ ਨਾ ਲੱਗੇ ਪਰ ਜਿਓਤੀ ਡੰਗ  ਵੱਲੋਂ ਪਸੰਦ ਕੀਤੀ ਅਤੇ ਚੁਣੀ ਗਈ ਇਸ ਰਚਨਾ ਵਿੱਚ ਉਠਾਈ ਗਈ ਦਲੀਲ ਵਜ਼ਨਦਾਰ ਹੈ. ਲੇਖਕ ਦਾ ਨਾਮ ਪਤਾ ਲੱਗਣ ਤੇ ਨਾਮ ਵੀ ਪ੍ਰਕਾਸ਼ਿਤ ਕੀਤਾ ਜਾਵੇਗਾ. ਦਿਲਚਸਪ ਗੱਲ ਹੈ ਕਿ  ਭਗਵਾਨ ਰਾਮ ਦੇ ਪਰਮ ਭਗਤ ਵਿਭੀਸ਼ਣ ਬਾਰੇ ਕਦੇ ਕਿਸੇ ਰਾਮ ਭਗਤ ਨੇ ਵੀ ਇਹ ਮੰਗ ਨਹੀਂ ਕੀਤੀ ਹੋਣੀ ਕਿ ਉਸਨੂੰ ਵਿਭੀਸ਼ਣ ਵਰਗਾ ਪੁੱਤ ਜਾਂ ਭਰਾ ਮਿਲੇ...! ਇਤਿਹਾਸਿਕ ਅਤੇ ਮਿਥਿਹਾਸਿਕ ਸ਼ਖਸੀਅਤਾਂ ਬਾਰੇ ਲੋਕ ਮਨਾਂ ਵਿਚ ਚਿਰਾਂ ਤੋ ਬਣੀਆਂ ਆ ਰਹੀਆਂ ਤਸਵੀਰਾਂ ਵਿੱਚ ਆ ਰਹੀ ਇਸ ਤਬਦੀਲੀ ਬਾਰੇ ਤੁਸੀਂ ਕੀ ਸੋਚਦੇ ਹੋ ? ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ. - ਰੈਕਟਰ ਕਥੂਰੀਆ                                                                                                
यह स्कैच देवदत्त से साभार 

ਇਕ ਗਰਭਵਤੀ ਮਾਂ ਨੇ ਆਪਣੀ ਬੇਟੀ ਨੂੰ ਪੁਛਿਆ, "ਤੇਨੂੰ ਕੀ ਚਾਹੀਦਾ ਦਾ ਹੈ ਭੈਣ ਜਾਂ ਭਰਾ ?"
ਬੇਟੀ :- ਭਰਾ
ਮਾਂ :- ਕਿਹੋ ਜਿਹਾ ?
...
ਬੇਟੀ :- ਰਾਵਣ ਵਰਗਾ
ਬਾਪ :- ਕੀ ਬਕਵਾਸ ਕਰ ਰਹੀ ਹੈਂ
ਬਾਪ ਨੇ ਗੁੱਸਾ ਕੀਤਾ , ਮਾਂ ਨੇ ਗਾਲ ਕਢੀ
ਬੇਟੀ :- ਕਿਓਂ ਮਾਂ ? ਭੈਣ ਦੇ ਅਪਮਾਨ ਤੇ ਆਪਣਾ ਸਾਰਾ ਰਾਜ ਤੇ ਪ੍ਰਾਣ ਤਿਆਗ ਦੇਣ ਵਾਲਾ ì
ਦੁਸ਼ਮਨ ਦੀ ਪਤਨੀ ਨੂੰ ਚੁੱਕ ਕੇ ਲਿਆਓੰਣ ਤੋਂ ਬਾਅਦ ਵੀ ਹਥ ਨਾ ਲਗਾਉਣ ਵਾਲੇ ਵਰਗਾ ਭਰਾ
ਕਿਸ ਭੈਣ ਨੂੰ ਨਹੀ ਚਾਹੀਦਾ ?
ਪਰਛਾਵੇਂ ਵਾਂਗ ਸਾਥ ਨਿਭਾਉਣ ਵਾਲੀ ਨਿਰਦੋਸ਼ ਗਰਭਵਤੀ ਪਤਨੀ ਨੂੰ ਤਿਆਗਨ ਵਾਲਾ ਭਰਾ
ਲੇਕੇ ਮੈ ਕੀ ਕਰਾਂਗੀ ?
ਅਤੇ ਮਾਂ ਅਗਨੀ ਪ੍ਰੀਖਿਆ ,ਚੌਦਾਂ ਸਾਲਾਂ ਦਾ ਬਨਵਾਸ ਅਤੇ ਉਸ ਤੋਂ ਬਾਅਦ ਗੈਰ ਕੋਲ ਰਹਿ
ਕੇ ਆਈ ਦਾ ਕਲੰਕ ਇਕ ਪਤਨੀ ਵਾਂਗ ਤੂੰ ਕਦ ਤਕ ਸੁਣੇਗੀ ਤੇ ਕੱਦ ਤੱਕ
" ਰਾਮ " ਨੂੰ ਹੀ ਜਨਮ ਦੇਈ ਜਾਵੇਂਗੀ ??????????
ਮਾਂ ਰੋ ਰਹੀ ਸੀ ਤੇ ਬਾਪ ਚੁੱਪ ਸੀ ...............................

No comments: