Tuesday, August 07, 2012

ਅਮਰੀਕਾ ਦੇ ਗੁਰਦੁਆਰਾ ਸਾਹਿਬ 'ਚ ਵਾਪਰੀ ਘਟਨਾ ਸਬੰਧੀ ਪ੍ਰਤੀਕਰਮ ਜਾਰੀ

ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ ਨੇ ਵੀ ਪ੍ਰਗਟਾਇਆ ਰੋਸ    ਸ੍ਰ.ਜੱਸੋਵਾਲ ਅਤੇ ਬਾਵਾ ਨੇ ਲਿਖਿਆ ਅਮਰੀਕਾ ਦੇ ਰਾਸ਼ਟਰਪਤੀ ਨੂੰ ਵਿਸ਼ੇਸ਼ ਪੱਤਰ
ਲੁਧਿਆਣਾ:7 ਅਗਸਤ 2012 (ਬਿਊਰੋ ਰਿਪੋਰਟ) ਅਮਰੀਕਾ ਦੇ ਇੱਕ ਗੁਰਦੁਆਰੇ ਵਿੱਚ ਚੱਲੀ ਗੋਲੀ ਨੇ ਸਭ ਨੂੰ ਹੈਰਾਨ ਪਰੇਸ਼ਾਨ ਕਰ ਦਿੱਤਾ ਹੈ. ਸਿਰਫ ਸਿੱਖ ਧਰਮ ਹੀ ਨਹੀਂ ਹੋਰਨਾਂ ਧਰਮਾਂ ਨਾਲ ਸਬੰਧਿਤ ਧਿਰਾਂ ਨੇ ਵੀ ਇਸ ਵਹਿਸ਼ੀਆਨਾ ਘਟਨਾ ਦੀ ਸਖਤ ਨਿੰਦਾ ਕੀਤੀ ਹੈ. ਇਸ ਮਾਮਲੇ ਤੇ ਰੋਸ ਵਖਾਵੇ ਵੀ ਹੋਏ ਹਨ ਅਤੇ ਰੋਸ ਪੱਤਰ ਵੀ ਲਿਖੇ ਜਾ ਰਹੇ ਹਨ. ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ ਨੇ  ਵੀ ਇਸ ਮਾਮਲੇ ਨੂੰ ਲੈ ਕੇ  ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਨੂੰ ਇੱਕ ਮੰਗ ਪੱਤਰ ਭੇਜਿਆ ਹੈ.
ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ ਨੇ ਅਮਰੀਕਾ ਦੇ ਸਹਿਰ ਓੁਆਕ ਕਰੀਕ ਦੇ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਹੋਲਨਾਕ ਘਟਨਾ ਦੀ ਸਖਤ ਸ਼ਬਦਾ ਵਿਚ ਨਿਖੇਧੀ ਕੀਤੀ ਹੈ। ਫਾਊਡੇਸ਼ਨ ਦੇ ਮੁੱਖ ਸਰਪ੍ਰਸਤ ਜਗਦੇਵ ਸਿੰਘ ਜੱਸੋਵਾਲ,ਅਤੇ ਪ੍ਰ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਸੰਸਥਾ ਦੀ ਅਮਰੀਕਾ ਇਕਾਈ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਰਾਹੀ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਨੂੰ ਮੰਗ ਪੱਤਰ ਭੇਜ ਕੇ ਪੁਰਜੋਰ ਮੰਗ ਕੀਤੀ ਹੈ ਕਿ ਇਸ ਘਟਨਾ ਲਈ ਜਿੰਮੇਵਾਰ ਦੋਸ਼ੀਆ ਖਿਲਾਫ ਕਾਨੂੰਨ ਮੁਤਾਬਕ ਸਖਤ ਤੋ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਚ ਪੱਧਰੀ ਜਾਂਚ ਕਰਵਾ ਕੇ ਪੀੜਤ ਪਰਿਵਾਰਾਂ  ਨੂੰ ਨਿਆ ਦਿੱਤਾ ਜਾਵੇ।
ਜੱਸੋਵਾਲ ਅਤੇ ਬਾਵਾ ਨੇ ਆਸ ਪ੍ਰਗਟਾਈ ਕਿ ਰਾਸ਼ਟਰਪਤੀ ਉਬਾਮਾ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਣਗੇ ਤਾ ਜੋ ਭਵਿੱਖ ਅੰਦਰ ਫਿਰ ਅਜਿਹਾ ਦੁਖਾਂਤ ਨਾ ਵਾਪਰੇ। ਇਸੇ ਦੌਰਾਨ ਕਈ ਹੋਰ ਸੰਗਠਨਾਂ ਨੇ ਵੀ ਇਸ ਸਾਰੇ ਮਾਮਲੇ ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ.


No comments: