Sunday, August 12, 2012

ਸ਼ਿਕਾਗੋ: ਵਿਛੜੇ ਸਿੰਘਾਂ ਦੀ ਯਾਦ 'ਚ ਕਰਾਇਆ ਅਰਦਾਸ ਸਮਾਗਮ

ਡੇਟਨ: (ਇੰਦਰ ਮੋਹਨ ਸਿੰਘ ਛਾਬੜਾ) ਪਿਛਲੇ ਦਿਨੀਂ ਪੰਜ ਅਗਸਤ 2012 ਨੂੰ ਇੱਕ ਸਿਰ ਫਿਰੇ ਜਨੂਨੀ ਵੱਲੋਂ ਅੰਨ੍ਹੇਵਾਹ ਚਲਾਈ ਗਈ ਗੋਲੀ ਨਾਲ ਮਾਰੇ ਗਏ ਛੇ ਸਿੰਘਾਂ ਨੂੰ ਸ਼ਰਧਾਂਜਲੀ ਦੇਣ ਅਤੇ ਇਸ ਘਟਨਾ ਪ੍ਰਤੀ ਸੋਗ ਮਨਾਉਣ ਦਾ ਸਿਲਸਿਲਾ ਦੁਨੀਆ ਦੇ ਹੋਰਨਾਂ ਹਿੱਸਿਆਂ ਵਾਂਗ ਅਮਰੀਕਾ ਵਿੱਚ ਵੀ ਜਾਰੀ ਹੈ.ਇਸੇ ਸੰਬੰਧ ਵਿੱਚ ਡੇਟਨ ਦੇ ਗੁਰਦਵਾਰਾ ਸਾਹਿਬ ਵਿਖੇ ਵੀ ਇੱਕ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਹੋਇਆ.ਮਜਦੂਰਾਂ ਦੇ ਲਹੂ ਦੀ ਯਾਦ ਦਵਾਉਣ ਵਾਲੇ ਸ਼ਿਕਾਗੋ ਇਲਾਕੇ ;ਚ ਪੈਂਦੇ ਸ਼ਹਿਰ ਡੇਟਨ ਦੇ ਗੁਰਦਵਾਰਾ ਸਾਹਿਬ ਵਿਖੇ ਇਹ ਸਮਾਗਮ ਬੀਤੀ ਸ਼ਾਮ ਰਹਿਰਾਸ ਸਾਹਿਬ ਦੇ ਪਾਠ ਮਗਰੋਂ ਸ਼ੁਰੂ ਹੋਇਆ. ਡਾਕਟਰ ਕੁਲਦੀਪ ਸਿੰਘ ਨੇ ਗੋਲੀ ਦਾ ਸ਼ਿਕਾਰ ਹੋ ਕੇ ਸ਼ਹੀਦ ਹੋਏ ਸਿੰਘਾਂ ਦੀ ਆਤਮਿਕ ਸ਼ਾਂਤੀ ਅਤੇ ਜਖਮੀ ਹੋਏ ਸਿੰਘਾਂ ਦੀ ਜਲਦੀ ਸਿਹਤਯਾਬੀ ਲੈ ਬਹੁਤ ਹੀ ਭਾਵਪੂਰਤ ਅਰਦਾਸ ਕੀਤੀ. ਵਿਛੜੀਆਂ ਰੂਹਾਂ ਲੈ ਸ਼ਾਂਤੀ ਅਤੇ ਬਾਕੀਆਂ ਲਈ ਚੜਦੀਕਲਾ ਦੀ ਮੰਗ ਕੀਤੀ ਗਈ. ਇਸ ਮੌਕੇ ਨੂੰ ਹੋਰ ਵੀ ਯਾਦਗਾਰੀ ਅਤੇ ਭਾਵਪੂਰਨ ਬਣਾਉਂਦੀਆਂ ਇੰਜੀਨੀਅਰ ਸਮੀਪ ਸਿੰਘ ਨੇ ਇੱਕ ਸਲਾਈਡ ਸ਼ੋ ਵੀ ਦਿਖਾਇਆ. ਇਸ ਸਲਾਈਡ ਸ਼ੋ ਵਿੱਚ ਮਾਰੇ ਗਏ ਸਿੰਘਾਂ ਬਾਰੇ ਪੂਰੇ ਬਹੁਤ ਹੀ ਥੋਹੜੇ ਜਹੇ ਸਮੇਂ ਵਿੱਚ ਕਾਫੀ ਜਾਣਕਾਰੀ ਦਿੱਤੀ ਗਈ. ਸਮਾਗਮ ਵਿੱਚ ਸਿੱਖ ਜਗਤ ਵੱਲੋਂ ਅਮਰੀਕਾ ਦੀ ਤਰੱਕੀ .ਚ ਪਾਏ ਗਏ ਯੋਗਦਾਨ ਦੀ ਵੀ ਸ਼ਲਾਘਾ ਕੀਤੀ ਗਈ ਅਤੇ ਸਿੱਖ ਫਿਲਾਸਫੀ ਦੇ ਸਰਬੱਤ ਦੇ ਭਲੇ ਵਾਲੇ ਸੁਨੇਹੇ ਦੀ ਵੀ ਚਰਚਾ ਕੀਤੀ ਗਈ. ਇਸ ਸਮਾਗਮ ਵਿੱਚ ਗੋਰੇ ਅਮਰੀਕੀਆਂ ਦੇ ਨਾਲ ਹੋਰਨਾਂ ਧਰਮਾਂ ਦੇ ਲੋਕਾਂ ਨੇ ਵੀ ਬਹੁਤ ਹੀ ਸ਼ਰਧਾ ਨਾਲ ਭਾਗ ਲਿਆ.

No comments: