Tuesday, August 07, 2012

ਪੰਜਾਬ ਵਿੱਚ ਨਸ਼ਿਆਂ ਖਿਲਾਫ਼ ਚਲਾਈ ਗਈ ਮੁਹਿੰਮ ਹੋਰ ਤੇਜ਼

ਲੁਧਿਆਣਾ 'ਚ ਟਾਟਾ-407 ਟਰੱਕ ਚੋਂ ਭੁੱਕੀ ਚੂਰੇ ਦੀਆਂ  16 ਬੋਰੀਆਂ ਕਾਬੂ  
ਜੋਸ਼ੋ ਖਰੋਸ਼ ਅਤੇ ਪ੍ਰੇਮ ਪਿਆਰ  ਦੀਆਂ ਰੰਗੀਨੀਆਂ ਨਾਲ ਦੁਨਿਆ ਦੇ ਇਤਿਹਾਸ ਵਿੱਚ ਇੱਕ ਵੱਖਰੀ ਕਿਸਮ ਦੀ ਵਿਲੱਖਣ ਥਾਂ ਬਣਾਉਣ ਵਾਲੇ ਪੰਜਾਬ ਵਿਰੁਧ ਸਾਜਿਸ਼ਾਂ ਕਾਫੀ ਪੁਰਾਣੀਆਂ ਹਨ. ਪੰਜਾਬ ਦੀ ਜੁਆਨੀ ਨੂੰ ਬੇਜਾਨ ਕਰਕੇ ਇਸਨੂੰ ਪੂਰੀ ਤਰ੍ਹਾਂ ਖੋਖਲਾ ਕਰਨ ਦੀਆਂ ਨਾਪਾਕ ਸਾਜਿਸ਼ਾਂ ਵੀ ਇਸੇ ਪੰਜਾਬ ਵਿਰੋਧੀ ਮੁਹਿੰਮ ਦਾ ਹੀ ਇੱਕ ਹਿੱਸਾ ਰਹੀਆਂ ਹਨ. ਹੁਣ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਸਾਜਿਸ਼ਾਂ ਨੂੰ ਨਾਕਾਮ ਬਣਾਉਣ ਲਈ ਸਮਾਜ ਦੇ ਜਾਗਰੂਕ ਤਬਕਿਆਂ ਦੇ ਨਾਲ ਨਾਲ ਪੰਜਾਬ ਪੁਲਿਸ ਵੀ ਪੂਰੀ ਤਰ੍ਹਾਂ ਸਰਗਰਮ ਹੈ. ਏਸ ਸਰਗਰਮੀ ਅਧੀਨ ਹੀ ਲੁਧਿਆਣਾ ਪੁਲਿਸ ਨੇ ਛੇ ਕਵਿੰਟਲ ਤੋਂ ਵੀ ਵਧੇਰੇ ਭੁੱਕੀ ਬਰਾਮਦ ਕਰਕੇ ਨਸ਼ਿਆਂ ਦੀ ਇੱਕ ਵੱਡੀ ਖੇਪ ਮਾਰਕੀਟ ਵਿੱਚ ਪੁੱਜਣ ਤੋਂ ਰੋਕ ਦਿੱਤੀ ਹੈ. ਇਸ ਖੇਪ  ਦੇ ਰੁਕਣ ਨਾਲ ਲਖਾਂ ਹੀ ਘਰ ਨਸ਼ਿਆਂ ਦੇ ਇੱਕ ਹੋਰ ਮਾਰੂ ਹੱਲੇ ਤੋਂ ਬਚ ਗਏ ਹਨ.
ਅਸਲ ਵਿੱਚ ਪੰਜਾਬ ਦੇ ਦੁਸ਼ਮਨ ਪੰਜਾਬ ਨੂੰ ਦੁਨੀਆ ਦੇ ਨਕਸ਼ੇ ਤੋਂ ਮਿਟਾਉਣ ਲਈ ਸਦੀਆਂ ਤੋਂ ਹੀ ਸਰਗਰਮ ਰਹੇ ਹਨ. ਇਹੀ ਉਹ ਸੂਬਾ ਹੈ ਜਿਹੜਾ ਦੇਸ਼ ਤੇ ਆਏ ਕਿਸੇ ਵੀ ਵੈਰੀ ਦਾ ਹਰ ਹੱਲਾ ਸਭ ਤੋਂ ਪਹਿਲਾਂ ਆਪਣੇ ਪਿੰਡੇ ਤੇ ਝੱਲਦਾ ਹੀ ਨਹੀਂ ਰਿਹਾ ਬਲਕਿ ਉਹਨਾਂ ਹਮਲਿਆਂ ਦਾ ਮੂੰਹ ਤੋੜ ਜੁਆਬ ਵੀ ਦੇਂਦਾ ਰਿਹਾ. ਭਾਵੇਂ ਅਬਦਾਲੀ ਸੀ ਤੇ ਭਾਵੇਂ ਕੋਈ ਹੋਰ ਪੰਜਾਬ ਨੇ ਹਰ ਹਮਲੇ ਨੂੰ ਨਾਕਾਮ ਕਰ ਦਿੱਤਾ ਪਰ ਅਫਸੋਸ ਕਿ ਨਸ਼ਿਆਂ ਦੇ ਹਮਲੇ ਅੱਗੇ ਪੰਜਾਬ ਹਾਰਦਾ ਮਹਿਸੂਸ ਹੋਣ ਲੱਗ ਪਿਆ. ਨਸ਼ਿਆਂ ਦੇ ਮਾਰੂ ਹਮਲੇ ਨੇ ਪੰਜਾਬ ਨੂੰ ਖੋਖਲਾ ਕਰ ਦਿੱਤਾ ਹੈ. ਸ਼ਰਾਬ, ਅਫੀਮ, ਸਮੈਕ, ਡੋਡੇ, ਭੀੰਗ, ਗੋਲੀਆਂ, ਕੈਪਸੂਲ ਅਤੇ ਪਤਾ ਨਹੀਂ ਹੋਰ ਕਿੰਨਾ ਹੀ ਕੁਝ. ਸ਼ਰਾਬ ਮਹਿੰਗੀ ਹੋਣ ਕਰਕੇ ਸਾਰਿਆਂ ਦੀ ਪਹੁੰਚ ਵਿਚ ਨਹੀਂ ਹੁੰਦੀ ਤੇ ਦਿਨ ਵੇਲੇ ਇਸਦਾ ਸੇਵਨ ਸਮਾਜ ਵੀ ਸਵੀਕਾਰ ਨਹੀਂ ਕਰਦਾ. ਅਜਿਹੀ ਹਾਲਤ 'ਚ ਨਸ਼ਿਆਂ ਮਾਰੇ ਹਲਕਿਆਂ ਵਿੱਚ ਤੇਜ਼ੀ ਨਾਲ ਹਰਮਨ ਪਿਆਰਾ ਹੋ ਰਿਹਾ ਹੈ ਭੁੱਕੀ ਦਾ ਨਸ਼ਾ. ਕੀਤੇ ਵੀ ਜਰਾ ਪਾਸੇ ਜਾ ਕੇ ਕਿਸੇ ਚੂਰਨ ਦਾ ਬਹਾਨਾ ਅਤੇ ਪਾਣੀ ਦਾ ਗਿਲਾਸ. ਨਸ਼ਿਆਂ ਦੇ ਹਲਕਿਆ ਵਿੱਚ ਇਸਨੂੰ ਕਾਰਡ ਵੀ ਕਿਹਾ ਜਾਂਦਾ ਹੈ ਕਿਓਂਕਿ ਇਸਦਾ ਸੇਵਨ ਕਰਨ ਵਾਲੇ ਅਕਸਰ ਕਿਸੇ ਚਮਚੇ ਦੀ ਬਜਾਏ ਜੇਬ ਵਿਚ ਪਾਏ ਕਿਸੇ ਵਿਜ਼ਟਿੰਗ ਕਾਰਡ ਨੂੰ ਹੀ ਚਮਚੇ ਦੀ ਥਾਂ ਤੇ ਵਰਤਦੇ ਹਨ. ਸ਼ਰਾਬ ਅਤੇ ਅਫੀਮ ਨਾਲੋਂ ਸਸਤਾ ਹੋਣ ਦੇ ਨਾਲ ਨਾਲ ਇਹ ਆਸਾਨੀ ਨਾਲ ਮੁਹਈਆ ਵੀ ਹੋ ਜਾਂਦਾ ਹੈ. ਪੁਲਿਸ ਨੇ ਇਸ ਭੁੱਕੀ ਚੂਰੇ ਦੀਆਂ ੧੬ ਬੋਰੀਆਂ ਟਾਟਾ-407 ਵਾਲੇ ਇੱਕ ਛੋਟੀ ਕਿਸਮ ਦੇ ਟਰੱਕ ਵਿੱਚੋਂ ਕਾਬੂ ਕੀਤੀਆਂ. ਮੰਗਲਵਾਰ ਸੱਤ ਅਗਸਤ 2012 ਨੂੰ ਬੁਲਾਈ ਗਈ ਪੁਲਿਸ ਦੀ ਪ੍ਰੈਸ ਕਾਨਫਰੰਸ ਵਿੱਚ ਇਸ ਸਾਰੇ ਮਾਮਲੇ bਬਾਰੇ ਪੂਰੇ ਵਿਸਥਾਰ ਨਾਲ ਦੱਸਿਆ ਗਿਆ. ਪੱਤਰਕਾਰਾਂ ਵੱਲੋਂ ਪੁਛੇ ਗਏ ਇੱਕ ਇੱਕ ਸੁਆਲ ਦਾ ਜੁਆਬ ਦਿੱਤਾ ਗਿਆ. ਪੁਲਿਸ ਨੇ ਨਸ਼ਿਆਂ ਦੀ ਇੱਕ ਵੱਡੀ ਖੇਪ ਕਾਬੂ ਕਰਨ ਲਈ ਇਹ ਸਭ ਕੁਝ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਕੀਤਾ.ਇਸ ਸਾਰੇ ਐਕਸ਼ਨ ਨੂੰ ਕਾਮਯਾਬ ਕਰਨ ਵਿੱਚ ਥਾਣਾ ਡਵੀਯਨ ਨੰਬਰ ਪੰਜ ਦੇ ਐਸ ਐਚ ਓ ਨਿਰਮਲ  ਸਿੰਘ ਅਤੇ ਕਈ ਹੋਰ ਅਧਿਕਾਰੀਆਂ ਨੇ ਵੀ ਸਰਗਰਮ ਭੂਮਿਕਾ ਨਿਭਾਈ. ਪੁਲਿਸ ਕਮਿਸ਼ਨਰ ਈਸ਼ਵਰ ਸਿੰਘ ਹੁਰਾਂ ਦੀਆਂ ਹਦਾਇਤਾਂ ਮੁਤਾਬਿਕ  ਨਸ਼ਿਆਂ ਖਿਲਾਫ਼ ਵਿਢੀ ਗਈ ਇਸ  ਮੁਹਿੰਮ ਦੇ ਏਸ ਓਪਰੇਸ਼ਨ ਦੀ ਅਗਵਾਈ ਏ ਡੀ ਸੀ ਪੀ ਜੋਗਿੰਦਰ ਸਿੰਘ ਅਤੇ ਏ ਸੀ ਪੀ (ਵੈਸਟ) ਮਿਸ ਗੁਰਪ੍ਰੀਤ ਪੁਰੇਵਾਲ ਕਰ ਰਹੇ ਸਨ.
 ਜੋਗਿੰਦਰ ਸਿੰਘ ਏ ਡੀ ਸੀ ਪੀ=3 ਨੇ ਆਪਣੇ jਜਾਣੇ ਪਛਾਣੇ ਅੰਦਾਜ਼ ਵਿੱਚ ਇਸ ਬਾਰੇ ਦੱਸਿਆ.
 ਨਸ਼ਿਆਂ ਡੀ ਏਸ ਵੱਡੀ ਖੇਪ ਦੇ ਫੜੇ
ਜਾਣ ਤੇ ਜਿਥੇ ਨਸ਼ਾ ਵਿਰੋਧੀ ਹਲਕਿਆਂ ਵਿੱਚ ਖੁਸ਼ੀ ਹੈ ਉਥੇ ਇਸ ਗੱਲ ਦੀ ਚਿੰਤਾ ਵੀ ਹੈ ਕਿ ਏਨੀਆਂ ਵੱਡੀਆਂ ਵੱਡੀਆਂ ਖੇਪਾਂ ਮੰਗਵਾਉਣ ਅਤੇ ਭੇਜਣ ਵਾਲੇ ਅਨਸਰਾਂ ਪਿਛੇ ਲੁਕੀਆਂ ਸ਼ਕਤੀਆਂ ਨੂੰ ਕਿੰਨੀ ਜਲਦੀ ਸਮਾਜ ਸਾਹਮਣੇ ਬੇਨਕਾਬ ਕੀਤਾ ਜਾਵੇਗਾ. ਨਸ਼ੀਲੀਆਂ ਵਸਤਾਂ  ਏਨੀ ਵੱਡੀ ਮਾਤਰਾ ਵਿੱਚ ਕਈ ਕਈ ਕਿਲੋਮੀਟਰ ਦੂਰੀ ਤਹਿ ਕਰਕੇ ਇੱਕ ਤੋਂ ਦੂਜੀ ਥਾਂ ਲਿਜਾਣਾ ਕਈ ਇਸ਼ਾਰੇ ਕਰਦਾ ਹੈ.-ਰੈਕਟਰ ਕਥੂਰੀਆ

No comments: