Thursday, August 23, 2012

ਲਓ ਸੁਣੋ ਉਸ ਨੇ ਦਸਿਆ ਹੈ ਕਿ ,,,,,,,,,,!

ਇਹਨਾਂ ਚੀਜਾ ਦਾ ਪ੍ਰਹੇਜ ਕਰਨਾ ਨਹੀ ਤਾ ਸਿਖ ਨਹੀ ਰਹੋਗੇ 
ਫ਼ਾਈਲ  ਫੋਟੋ:ਮਿਲਕਫੈਡ ਪੰਜਾਬ ਵੱਲੋਂ ਤਿਆਰ  ਕੀਤੀਆਂ ਮਠਿਆਈਆਂ  ਨੂੰ ਚੰਡੀਗਡ਼੍ਹ ਵਿਖੇ  ਪੇਸ਼ ਕਰਨ ਮੌਕੇ ਸੰਸਦੀ ਸਕੱਤਰ ਜਗਦੀਪ ਸੰਿਘ ਨਕਈ, ਚੇਅਰਮੈਨ ਗੁਰਬਚਨ ਸੰਿਘ ਬੱਬੇਹਾਲੀ ਅਤੇ ਜੇ. ਐਸ ਕਾਹਲੋਂ। (ਤਸਵੀਰ :ਕਮਲਜੀਤ ਸਿੰਘ) ਰੋਜ਼ਾਨਾ ਅਜੀਤ ਚੋਂ  ਧੰਨਵਾਦ ਸਹਿਤ   
ਹਰਦੀਪ ਸਿੰਘ ਧਾਲੀਵਾਲ  ਨੇ ਇੱਕ ਹੋਰ ਲਿਖਤ ਪੰਜਾਬ ਸਕਰੀਨ  ਗਰੁੱਪ ਵਿੱਚ ਪੋਸਟ ਕੀਤੀ ਹੈ। ਇਹ ਲਿਖਤ ਵੀ ਕਾਫੀ ਕੁਖ ਸੋਚਣ ਲਈ ਆਖਦੀ ਹੈ। ਸੋ ਇਸ ਲਿਖਤ ਨੂੰ ਏਰ੍ਹੇ ਵੀ ਪ੍ਰਕਸ਼ਿਤ ਕੀਤਾ ਜਾ ਰਿਹਾ ਹੈ ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ। --ਰੈਕਟਰ ਕਥੂਰੀਆ 
ਅਜ ਇਕ ਮਿਸਨਰਾ ਸਿਉ ਮਿਲਿਆ ,,, ਕਮਾਲ ਕਰਤੀ ਪਿਉ ਦੇ ਪੁਤ ਇੰਨੀ ਜਾਣਕਾਰੀ ਮੇਰੇ ਤਾ ਕਵਾਡ਼ ਖੋਲ ਦਿਤੇ ,, ਕਲ ਦਾ ਫਿਕਰ ਪਿਆ ਹੈ ,,,, ਕਰਾ ਤਾ ਕੀ ਕਰਾ ਖਾਵਾ ਤਾ ਕੀ ਖਾਵਾ ,, ਤੁਸੀ ਹੈਰਾਨ ਨਾ ਹੋਣਾ ਕਿ ਹਰਦੀਪ ਨੁੰ ਕੀ ਹੋ ਗਿਆ ਆਪ ਨੂੰ ਦਸਿਆ ਤਾ ਤੁਸੀ ਵੀ ਪ੍ਰੇਸਾਨ ਹੋ ਜਾਵੋਗੇ ,ਲੈ ਸੁਣੋ ਉਸ ਨੇ ਦਸਿਆ ਹੈ ਕਿ ,,,,,,,,,,,,,,,,,,,,,,,

1--ਜੋ ਅਸੀ ਵਿਆਹ ਆਦਿਕ ਖੁਸੀ ਦੇ ਸਮਾਗਮਾ ਚ ਲਡੂ ਵੰਡਦੇ ਹਾ ਇਹ ਹਿੰਦੂ ਦੇ ਹਨ ,, ਉਹ ਗਣੇਸ ਦੀ ਪੂਜਾ ਦੇ ਵਾਚਕ ਹਨ ਸਿਖਾ ਨੁੰ ਲਡੂ ਨਹੀ ਖਾਣੇ ਤੇ ਵੰਡਣੇ ਚਾਹੀਦੇ ,, ਜੋ ਖਾਦਾ ਹੈ ਉਹ ਸਿਖ ਨਹੀ
2,,,, ਨਾਰੀਆਲ ਵੀ ਦੇਵੀ ਪੂਜਾ ਦੀ ਨਿਸਾਣੀ ਹੈ ,ਜੋ ਸਿਖ ਨਾਰੀਆਲ ਦੀ ਕਿਸੇ ਰੂਪ ਚ ਵਰਤੋ ਕਰਦਾ ਹੈ ਭਾਵੇ ਤੇਲ ਦੇ ਰੂਪ ਚ ਜਾ ਸੁਕੇ ਮੇਵੇ ਦੇ ਰੂਪ ਚ ਉਹ ਸਿਖ ਨਹੀ ਹੋ ਸਕਦਾ
3---ਬਰਫੀ ਲਛਮੀ ਮਾਤਾ ਦੇ ਮੰਦਰਾ ਚਡ਼ਦੀ ਹੈ ਇਹ ਖਾਣੀ ਸਿਖੀ ਤੋ ਦੂਰ ਜਾਣਾ ਹੈ
4---ਪਕੋਡ਼ੇ ਸੀਤਲਾ ਦੇਵੀ ਦੇ ਹਨ ਜੋ ਸਿਖ ਇਹ ਖਾਵੇ ਇਹ ਸਿਖ ਨਹੀ
5-- ਫੁਲੀ {ਖਿਲਾ} ਇਹ ਹਨੂਮਾਨ ਦੀਆ ਹਨ ਗੁਰਦੁਆਰਿਆ ਇਹਨਾ ਦੀ ਵਰਤੋ ਵੀ ਮਨਮਤਿ ਹੈ
6--ਖੀਰ ਬਾਹਮਣਾ ਖਾਣਾ ਹੈ ਸਿਖ ਲਈ ਇਹ ਯੋਗ ਨਹੀ
7--ਦੁਧ ਸੇਸਨਾਗ ਦੇ ਮੰਦਰਾ ਚ ਚਡ਼ਦਾ ਹੈ ਸਿਖ ਇਸ ਤੋ ਪਰਹੇਜ ਕਰਨ
8--- ਤੁਲਸੀ ਇਹ ਵਿਸਨੂੰ ਦੀ ਪੂਜਾ ਹੈ
9---- ਬਿਲ ਸਿਵ ਦੀ ਪੂਜਾ ਹੈ
10---ਪੇਡ਼ੇ ਮਥਰਾ ਚ ਬਣਦੇ ਸਨ ਕਿਉਕਿ ਇਹਨਾ ਨੁੰ ਕ੍ਰਿਸਨ ਜੀ ਖਾਦੇ ਰਹੇ ਹਨ ਸਾਡਾ ਇਹਨਾ ਨਾਲ ਕੀ ਸਬੰਧ ਜੋ ਖਾਦਾ ਹੈ ਉਹ ਕ੍ਰਿਸਨ ਦਾ ਉਪਾਸਕ ਹੈ

ਭਰਾਵੋ ਮੈਨੁੰ ਤਾ ਉਸ ਭਰਾ ਨੇ ਬਹੁਤ ਕੁਝ ਦਸਿਆ ਸੀ ਮੈ ਤਾ ਕਾਗਜ ਤੇ ਲਿਖ ਲਿਆ ਹੈ ਸਭ ,, ਜਦੋ ਕਿਸੇ ਦੇ ਘਰ ਜਾਈਐ ਤਾ ਉਹ ਕੋਈ ਵੀ ਮਠਿਆਈ ਜਾ ਕੋਈ ਫਲ ਲਿਆ ਕੇ ਅਗੇ ਰਖਦੇ ਹਨ ਤਾ ਮੈ ਉਹ ਮਿਸਨਰਾ ਸਿਉ ਦੀ ਲਿਸਟ ਕਢਕੇ ਪਡ਼ਦਾ ਹਾ ਕਿ ਇਹ ਕਿਤੇ ਹਿੰਦੂਆ ਦੀ ਤਾ ਨਹੀ ,, ਜੇ ਲਿਸਟ ਚ ਨਾਮ ਆ ਜਾਵੇ ਤਾ ਮੈ ਨਹੀ ਖਾਦਾ ,,,,,, ਪਰ ਤੁਸੀ ਦੁਬਿਧਾ ਚ ਨਾ ਪੈ ਜਾਵੋ ਇਸ ਲਈ ਥੋਡ਼ੇ ਨਾਮ ਹੀ ਦਸੇ ਹਨ ,, ਇਹਨਾ ਚੀਜਾ ਦਾ ਪ੍ਰਹੇਜ ਕਰਣਾ ਨਹੀ ਤਾ ਸਿਖ ਨਹੀ ਰਹੋਗੇ

No comments: