Tuesday, August 21, 2012

ਇੱਕ ਹੋਰ ਸਦੀਵੀ ਵਿਛੋੜਾ !

ਹੁਣ' ਦੇ ਮੁੱਖ ਸੰਪਾਦਕ ਅਵਤਾਰ ਜੰਡਿਆਲਵੀ ਨਹੀਂ ਰਹੇ
ਇਸ ਦੁਖਦਾਈ ਵਿਛੋੜੇ ਮੌਕੇ ਆਸਿਫ਼ ਰਜ਼ਾ ਵੱਲੋਂ ਭੇਜੀ ਸ਼ਰਧਾਂਜਲੀ 
'ਹੁਣ' ਰਸਾਲੇ ਦੇ ਮੁੱਖ ਸੰਪਾਦਕ ਅਤੇ ਉਘੇ ਸ਼ਾਇਰ ਅਵਤਾਰ ਜੰਡਿਆਲਵੀ ਹਮੇਸ਼ਾ ਲਈ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਨ•ਾਂ ਦਾ ਦੇਹਾਂਤ ਬੀਤੀ ਰਾਤ ਲੰਡਨ ਦੇ ਹਸਪਤਾਲ ਵਿਚ ਹੋਇਆ। 75 ਵਰਿ•ਆਂ ਦੇ ਸ੍ਰੀ ਜੰਡਿਆਲਵੀ ਪਿਛਲੇ ਕੁਝ ਸਮੇਂ ਤੋਂ ਬਿਮਾਰ
ਚੱਲ ਰਹੇ ਸਨ। ਉਨ•ਾਂ ਦਾ ਜਨਮ 1937 ਵਿਚ ਪਿੰਡ ਜੰਡਿਆਲਾ (ਜ਼ਿਲ•ਾ ਜਲੰਧਰ) ਵਿਚ ਹੋਇਆ। ਉਹ 70ਵਿਆਂ ਵਿਚ ਲੰਡਨ ਜਾ ਕੇ ਵਸ ਗਏ ਸਨ। ਉਹ ਪੰਜਾਬ ਵਿਚ ਰਹਿੰਦਿਆਂ ਅਧਿਆਪਨ ਖੇਤਰ ਨਾਲ ਜੁਡ਼ੇ ਸਨ।
ਉਨ•ਾਂ ਇਕ ਵਾਰਤਕ ਪੁਸਤਕ 'ਲੰਡਨ ਦੀਆਂ ਰੰਗ ਰੌਸ਼ਨੀਆਂ ਅਤੇ ਤਿੰਨ ਕਾਵਿ ਪੁਸਤਕਾਂ 'ਕੱਪਰ ਛੱਲਾ', 'ਮੇਰੇ ਪਰਤ ਆਉਣ ਤਕ', 'ਅਸੀਂ ਕਾਲੇ ਲੋਕ ਸਦੀਂਦੇ' ਸਾਹਿਤ ਜਗਤ ਦੀ ਝੋਲੀ ਪਾਈਆਂ। 'ਹੁਣ' ਰਸਾਲੇ ਦੇ ਸੰਪਾਦਕ ਸੁਸ਼ੀਲ ਦੁਸਾਂਝ ਨੇ ਦੱਸਿਆ ਕਿ ਉਨ•ਾਂ 'ਹੁਣ' ਰਸਾਲਾ ਜੂਨ 2005 ਵਿਚ ਸ਼ੁਰੂ ਕੀਤਾ। ਇਹ ਮਹਿਜ਼ ਰਸਾਲਾ ਹੀ ਨਹੀਂ ਬਲਕਿ ਉਨ•ਾਂ ਦਾ ਸੁਪਨਾ ਸੀ ਜੋ ਉਨ•ਾਂ ਦੇ ਬਾਅਦ ਵੀ ਜਾਰੀ ਰਹੇਗਾ। 'ਹੁਣ' ਦਾ ਤਾਜ਼ਾ 22ਵਾਂ ਅੰਕ ਵੀ ਅਵਤਾਰ ਜੰਡਿਆਲਵੀ ਹੋਰਾਂ ਦੀ ਦੇਖ-ਰੇਖ ਵਿਚ ਹੀ ਤਿਆਰ ਹੋਇਆ ਜੋ ਇਸ ਵਕਤ ਛਪਾਈ ਅਧੀਨ ਪ੍ਰੈਸ ਵਿਚ ਹੈ। ਉਹ ਆਪਣੇ ਪਿਛੇ ਪਤਨੀ ਸਵਰਨਜੀਤ ਕੌਰ, ਪੁੱਤਰ ਸਵੇਰ ਜੌਹਲ ਤੇ ਧੀ ਪ੍ਰਭਾਤ ਜੌਹਲ ਛੱਡ ਗਏ ਹਨ।
ਇਸੇ ਦੌਰਾਨ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਦੇਵ ਸਡ਼ਕਨਾਮਾ, ਜਨਰਲ ਸਕੱਤਰ ਤਲਵਿੰਦਰ ਸਿੰਘ, ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਡਾ. ਦੀਪਕ ਮਨਮੋਹਨ, ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ, ਗੁਰਭਜਨ ਗਿੱਲ, ਜਨਰਲ ਸਕੱਤਰ ਸੁਖਦੇਵ ਸਿਰਸਾ, ਪੰਜਾਬੀ ਸਾਹਿਤ ਸਭਾ ਦਿੱਲੀ ਦੇ ਪ੍ਰਧਾਨ ਗੁਲਜ਼ਾਰ ਸਿੰਘ ਸੰਧੂ, ਪੰਜਾਬੀ ਅਕਾਦਮੀ (ਦਿੱਲੀ ਸਰਕਾਰ) ਦੇ ਸਕੱਤਰ ਡਾ. ਰਵੇਲ ਸਿੰਘ, ਪੱਤਰਕਾਰੀ ਵਿਭਾਗ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਦੇ ਮੁਖੀ ਨਵਜੀਤ ਜੌਹਲ ਨੇ ਕਿਹਾ ਕਿ ਅਵਤਾਰ ਜੰਡਿਆਲਵੀ ਦੇ ਵਿਛੋਡ਼ੇ ਨਾਲ ਪੰਜਾਬੀ ਸਾਹਿਤ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ।

No comments: