Monday, August 13, 2012

ਪੀਪੀਪੀ ਨੇ ਕੀਤੀ ਸਿੱਖ ਜਾਣਕਾਰੀ ਨੂੰ ਅਮਰੀਕੀ ਸਿਲੇਬਸ 'ਚ ਸ਼ਾਮਿਲ ਕਰਨ ਦੀ ਮੰਗ

ਪੀਪੀਪੀ ਦੇ ਐਨ.ਆਰ.ਆਈ.ਵਿੰਗ ਨੇ ਕੀਤੀ ਰਾਸ਼ਟਰਪਤੀ ਓਬਾਮਾ ਤੋਂ ਮੰਗ   
ਲੰਡਨ : ਅਮਰੀਕਾ ਵਿੱਖੇ ਗੁਰਦੁਵਾਰਾ ਮਿਲਵਾਕੀ ‘ਚ ਬੀਤੇ ਦਿਨ ਵਾਪਰੇ  ਗੋਲੀ-ਕਾਂਡ ਦੀ ਦੁਰਘਟਨਾ ਤੇ ਪੀਪਲਜ਼ ਪਾਰਟੀ ਆਫ਼ ਪੰਜਾਬ ਪੀਡ਼ਤਾਂ ਦੇ ਪਰਿਵਾਰਾਂ ਅਤੇ ਸਾਰੇ ਸਿੱਖ ਭਾਈਚਾਰੇ ਨਾਲ ਗਹਿਰਾ ਦੁੱਖ ਪ੍ਰਗਟ ਕਰਦੀ ਹੈ | ਅਮਨਪ੍ਰੀਤ ਸਿੰਘ ਛੀਨਾ, ਪ੍ਰਧਾਨ ਐਨ.ਆਰ.ਆਈ. ਵਿੰਗ (ਪੀਪੀਪੀ) ਨੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਤੋਂ ਮੰਗ ਕੀਤੀ ਕਿ ਅਮਰੀਕਾ ਆਪਣੇ ਸਾਰੇ ਸਕੂਲਾਂ ‘ਚ ਸਿੱਖ ਧਰਮ ਦੇ ਇਤਿਹਾਸ ਅਤੇ ਸਿੱਖ ਦੀ ਪਹਿਚਾਣ ਤੇ ਲਾਜਮੀ ਵਿਸ਼ਾ ਲਾਗੂ ਕਰੇ ਤਾਂ ਜੋ ਇਸ ਤਰਾਂ ਦੀ ਮੰਦਭਾਗੀ ਦੁਰਘਟਨਾ ਫਿਰ ਤੋਂ ਨਾ ਵਾਪਰੇ |
ਪੀਪੀਪੀ ਨੇ ਸ਼੍ਰੋਮਣੀ ਗੁਰਦੁਵਾਰਾ ਪ੍ਬੰਧਕ ਕਮੇਟੀ ਤੋਂ ਵੀ ਮੰਗ ਕਰਦੀ ਹੈ ਕਿ ਉਹ ‘ਸਿੱਖ ਧਰਮ ਦੇ ਇਤਿਹਾਸ ਅਤੇ ਸਿੱਖ ਦੀ ਪਹਿਚਾਣ’ ਦੇ ਵਿਸ਼ੇ ਤੇ ਵਿਦੇਸ਼ਾਂ ਦੇ ਸਕੂਲਾਂ ਦੇ ਬੱਚਿਆਂ ਲਈ ਅੰਤਰਰਾਸ਼ਟਰੀ ਪੱਧਰ ਦੀ ਕਿਤਾਬ ਛਪਾਵੇ ਅਤੇ ਇਸ ਕਿਤਾਬ ਨੂੰ ਦੁਨੀਆਂ ਭਰ ਦੇ ਸਾਰੇ ਸਕੂਲਾਂ ‘ਚ ਲਾਗੂ ਕਰਵਾਉਣ ਲਈ ਯਤਨ ਕਰੇ ਅਤੇ ਇਹ ਕਿਤਾਬ ਦੁਨੀਆਂ ਭਰ ਦੇ ਸਾਰੇ ਸਕੂਲਾਂ, ਕਾਲਜਾਂ, ਲਾਇਬੇ੍ਰੀਆਂ ਅਤੇ ਯੁਨੀਵਰਸਿਟੀਆਂ ‘ਚ ਮੁਫ਼ਤ ਭੇਜੀ ਜਾਵੇ |

No comments: