Wednesday, August 01, 2012

ਮੇਰਾ ਭਾਰਤ ਮਹਾਨ !

 ਇਹ ਹੈ ਵਿਕਾਸ ਦੇ ਦਾਅਵਿਆਂ ਦੀ ਹਕੀਕਤ 
ਕਹਿਣ ਨੂੰ ਜੋ ਮਰਜ਼ੀ ਕਹਿ ਲਿਆ ਜਾਵੇ ਤੇ ਦਾਅਵੇ ਵੀ ਜਿੰਨੇ ਮਰਜ਼ੀ ਕਰ ਲਏ ਜਾਣ  ਪਰ ਮੰਗਲਵਾਰ ਨੂੰ ਦੇਸ਼ ਅਤੇ ਦੁਨੀਆ ਨੇ ਇੱਕ ਵਾਰ ਫਿਰ ਇਹ ਦੇਖ ਲਿਆ ਕਿ ਅਸਲ ਵਿੱਚ ਅਸੀਂ ਕਿੰਨੀ ਕੁ ਤਰੱਕੀ ਕੀਤੀ ਹੈ। ਮੀਦਇਆ ਨੇ ਇਹਨਾਂ ਖੋਖਲੇ ਦਾਵਿਆਂ ਨੂੰ ਇੱਕ ਵਾਰ ਫੇਰ ਬੇਨਕਾਬ ਕੀਤਾ ਪਰ ਸਬੰਧਿਤ ਜਿੰਮੇਵਾਰ ਧਿਰਾਂ ਤੇ ਇਸਦਾ ਕੋਈ ਅਸਰ ਹੁੰਦਾ ਅਜੇ ਨਜ਼ਰ ਨਹੀਂ ਆਉਂਦਾ। ਪੰਜਾਬ ਦੇ ਪ੍ਰਸਿਧ ਅਖਬਾਰ ਰੋਜ਼ਾਨਾ ਜਗ ਬਾਣੀ ਨੇ ਇਸ ਸੰਕਟ ਦੀਆਂ ਕੁਝ ਤਸਵੀਰਾਂ ਆਪਣੇ ਦੇਸ਼ ਵਿਦੇਸ਼ ਵਾਲੇ ਸਫੇ 'ਤੇ ਪ੍ਰਕਾਸ਼ਿਤ ਕੀਤੀਆਂ ਹਨ।  ਇਹਨਾਂ ਤਸਵੀਰਾਂ ਨੂੰ ਦੇਖ ਕੇ ਵੀ ਜੇ ਸੱਤਾ ਧੀਰ ਕੁਝ ਨਹੀਂ ਸੋਚਦੀ ਤਾਂ ਫਿਰ ਰੱਬ ਰਾਖਾ ਅਤੇ ਉਸ ਵੇਲੇ ਦੀ ਉਡੀਕ ਜਦੋਂ ਖੁਦ ਲੋਕ ਕੁਝ ਸੋਚਣਗੇ, ਸਿਰਫ ਸੋਚਣਗੇ ਹੀ ਨਹੀਂ ਇਹਨਾਂ ਨੂੰ ਸਬਕ ਸਿਖਾਉਣ ਲਈ  ਕੁਝ ਕਰਨਗੇ ਵੀ। --ਰੈਕਟਰ ਕਥੂਰੀਆ  

No comments: