Saturday, July 14, 2012

ਦਾਰਾ ਜੀ ਲਈ ਪੰਜਾਬ ਰਤਨ ਦੀ ਮੰਗ

ਸ੍ਰ ਜੱਸੋਵਾਲ ਨੇ ਤਾਜ਼ਾ ਕੀਤੀਆਂ ਦਾਰਾ ਜੀ ਨਾਲ ਜੁੜੀਆਂ ਕਈ ਯਾਦਾਂ
ਦਾਰਾ ਸਿੰਘ ਜੀ ਹੁਣ ਸਾਡੇ ਦਰਮਿਆਨ ਨਹੀਂ ਰਹੇ ਪਰ ਕੁਝ ਸ਼ਖਸੀਅਤਾਂ  ਅੱਜ ਵੀ ਸਾਡੇ ਦਰਮਿਆਨ ਹਨ ਜਿਹਨਾਂ ਨੇ ਦਾਰਾ ਜੀ ਨੂੰ ਜਿਊਂਦੇ ਜੀ ਵੀ ਬਹੁਤ ਮਾਣ ਸਨਮਾਣ ਦਿੱਤਾ ਅਤੇ ਹੁਣ ਵੀ ਉਹਨਾਂ ਕੋਲ ਦਾਰਾ ਜੀ ਦੀਆਂ ਯਾਦਾਂ ਦਾ ਅਮੁੱਕ ਖਜ਼ਾਨਾ ਹੈ। ਅਜਿਹਾ ਕਰਕੇ ਇਹਨਾਂ ਸ਼ਖਸੀਅਤਾਂ ਨੇ ਆਪਣੇ ਪੂਰੇ ਸਭਿਆਚਾਰ ਨੂੰ ਹੋਰ ਅਮੀਰ ਕਰ ਲਿਆ। ਅੱਜ  ਵੀ ਪੰਜਾਬ ਦੇ ਸਭਿਆਚਾਰਕ ਦੂਤ ਵੱਜੋਂ ਜਾਣੇ ਜਾਂਦੇ ਸਰਦਾਰ ਜਗਦੇਵ ਸਿੰਘ ਜੱਸੋਵਾਲ ਉਹਨਾਂ ਯਾਦਾਂ ਨੂੰ ਇਸ ਤਰਾਂ ਬਿਆਨ ਕਰਦੇ ਹਨ ਜਿਵੇਂ ਅਜੇ ਇਹ ਸਭ ਕੁਝ ਕਲ੍ਹ ਦੀ ਹੀ ਗੱਲ ਹੋਵੇਸ੍ਰ. ਜੱਸੋਵਾਲ ਨੇ ਦਾਰਾ ਜੀ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਦਾ ਸੱਦਾ ਦੇਂਦਿਆਂ ਉਹਨਾਂ ਲਈ ਪੰਜਾਬ ਸਰਕਾਰ ਤੋਂ ਵੀ ਪੰਜਾਬ ਰਤਨ ਐਵਾਰਡ ਦੀ ਮੰਗ ਕੀਤੀ ਹੈ। ਉਹਨਾਂ ਦਾਰਾ ਜੀ ਦੀ ਜਿੰਦਗੀ ਬਾਰੇ ਵੀ ਦੱਸਿਆ ਅਤੇ ਪ੍ਰਾਪਤੀਆਂ ਬਾਰੇ ਵੀ:

ਪੰਜਾਬ ਕੇਸਰੀ 'ਚ ਪ੍ਰਕਾਸ਼ਿਤ ਖਬਰ 
ਜਿਊਂ ਹੀ ਦਾਰਾ ਸਿੰਘ ਜੀ ਦੇਹਾੰਤ ਦੀ ਖਬਰ ਆਈ ਤਾਂ ਜੱਸੋਵਾਲ ਜੀ ਮਾਯੂਸ ਹੋ ਗਏ।ਕਮਰਾ ਬੰਦ ਕਰ ਲਿਆ ਅਤੇ ਚੁਪਚਾਪ ਜਾ ਕੇ ਲੇਟ ਗਏ। ਪਤਾ ਲੱਗਿਆ ਤਾਂ ਕੁਝ ਪੱਤਰਕਾਰ ਉਹਨਾਂ ਕੋਲ ਪੁੱਜੇ। ਉਠਾ ਕੇ ਬੜੀ ਮੁਸ਼ਕਿਲ ਵਿਰਾਸਤ ਭਵਨ ਤੱਕ ਚੱਲਣ ਲਈ ਮਨਾਇਆ। ਲੁਧਿਆਣਾ ਦੇ ਪਾਲਮ ਵਿਹਾਰ ਵਿਖੇ ਬਣਿਆ ਹੋਈ ਉਹੀ ਵਿਰਾਸਤ ਭਵਨ ਜਿਥੇ ਉਹਨਾਂ ਨੇ ਅਜਿਹੀਆਂ ਯਾਦਾਂ ਨੂੰ ਸੰਭਾਲ ਕੇ ਰੱਖਨ ਦਾ ਉਚੇਚਾ ਪ੍ਰਬੰਧ ਕੀਤਾ ਹੋਇਆ ਹੈ। ਉਥੇ ਕਈ ਅਲਮਾਰੀਆਂ ਹਨ ਜਿਹੜੀਆਂ ਸਿਰਫ ਐਲਬਮਾਂ ਨਾਲ ਹੀ ਭਰੀਆਂ ਹਨ। ਇਹਨਾਂ ਐਲਬਮਾਂ ਵਿੱਚ ਦਾਰਾ ਜੀ ਦੀਆਂ ਵੀ ਕਈ ਤਸ੍ਵੀਏਰਨ ਹਨ ਅਤੇ ਕਈ ਹੋਰ ਸ਼ਖਸੀਅਤਾਂ ਦੀਆਂ ਵੀ। ਤਸਵੀਰ ਕੋਈ ਵੀ ਚੁੱਕ ਲਾਓ ਜੱਸੋਵਾਲ ਜੀ ਨੂੰ ਇੱਕ ਗੱਲ, ਇੱਕ ਨਾਮ ਪੂਰੇ ਸੰਨ ਅਤੇ ਤਾਰੀਖ ਨਾਲ ਯਾਦ ਆ ਜਾਂਦਾ ਹੈ। ਉਸ੍ਦਾਸ ਵੇਰਵਾ ਇਸਤਰਾਂ ਬਿਆਨ ਹੁੰਦਾ ਹੈ ਜਿਉਵੇੰ ਅਤੀਤ ਦੀ ਉਸ ਘਟਨਾ ਬਾਰੇ ਕੋਈ ਪੂਰੀ ਫਿਲਮ ਚੱਲ ਰਹੀ ਹੋਵੇ। ਪਰ ਇਸ ਸਭ ਕੁਝ ਦੇ ਬਾਵਜੂਦ ਜੱਸੋਵਾਲ ਹੁਰਾਂ ਦੀ ਲਗਾਤਾਰ ਖਰਾਬ ਹੋ ਰਹੀ ਸਿਹਤ ਚਿੰਤਾਤੁਰ ਕਰਦੀ ਹੈ। ਦਾਰਾ ਜੀ ਦਾ ਜਾਣਾ ਜੱਸੋਵਾਲ ਹੁਰਾਂ ਦੀ ਖਰਾਬ  ਸਿਹਤ ਬਾਰੇ ਹੋਰ ਫਿਕਰਮੰਦ ਕਰ ਦੇਂਦਾ ਹੈ। ਉਹਨਾਂ ਨਾਲ ਲੰਮੀ ਉਮਰ ਦੀਆਂ  ਅਨਗਿਨਤ ਦੁਆਵਾਂ  ਹਨ। ਬਹੁਤ ਸਾਰੇ ਬਜੁਰਗਾਂ ਦੇ ਆਸ਼ੀਰਵਾਦ ਵੀ ਹਨ ਪਰ ਇਸਨਾਲ ਸਦਾ ਫਰਜ਼ ਘਟ ਨਹੀਂ ਜਾਂਦਾ। ਆਓ ਉਹਨਾਂ ਦੀ ਲੰਮੀ ਉਮਰ ਦੀ ਦੁਆ ਵੀ ਕਰੀਏ, ਉਹਨਾਂ ਦੀ ਸਿਹਤ ਸੰਭਾਲ ਦਾ ਉਪਰਾਲਾ ਵੀ ਅਤੇ ਉਹਨਾਂ ਦੀਆਂ ਯਾਦਾਂ ਤੇ ਅਧਾਰਿਤ ਕੁਝ ਦਸਤਾਵੇਜ਼ੀ ਫਿਲਮਾਂ ਵੀ ਬਣਾਈਏ। ਉਹਨਾਂ ਕੋਲ ਆਡੀਓ ਅਤੇ ਵੀਡੀਓ ਵਿੱਚ ਵੀ ਭੂਤ ਵੱਡਾ ਖਜ਼ਾਨਾ ਸਾਂਭਿਆ ਪਿਆ ਹੈ। ਉਹਨਾਂ ਦੀ ਆਪਣੀ ਆਵਾਜ਼ ਨਾਲ ਲੰਘ ਚੁੱਕਿਆ ਸਮਾਂ ਇੱਕ ਵਾਰ ਫੇਰ ਵਰਤਮਾਨ ਬਣ ਜਾਏਗਾ। ਬੇਜਾਨ ਤਸਵੀਰਾਂ 'ਚ ਜਾਂ ਪੈ ਜਾਏਗੀ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਜੁੜੇ ਸਭਿਆਚਾਰ ਲਈ ਇਸ ਬਾਬਾ ਬੋਹੜ ਦੀ ਸੰਘਣੀ ਛਾਂ ਸਾਡੇ ਸਭ ਲਈ  ਹੋਰ ਲੰਮੀ ਹੋ ਜਾਏਗੀ। 
                                                                                                                          --ਰੈਕਟਰ ਕਥੂਰੀਆ 

No comments: