Sunday, July 22, 2012

ਰਣਜੀਤ ਸੰਿਘ ਪ੍ਰੀਤ ਦਾ ਇਕ ਵਿਸ਼ੇਸ਼ ਲੇਖ

ਪਾਕਿਸਤਾਨੀ ਹਾਕੀ ਟੀਮ ਦਾ ਪਹਿਲਾ ਕਪਤਾਨ ਏ ਆਈ ਐਸ ਦਾਰਾ                    
ਪਾਕਿਸਤਾਨੀ ਹਾਕੀ ਟੀਮ ਦਾ ਪਹਲਾ ਕਪਤਾਨ,੧੦ ਵਰ੍ਹੇ ਸਾਂਝੇ ਭਾਰਤ ਦੀ ਟੀਮ ਵੱਿਚ ਖੇਡਣ ਵਾਲਾ,ਕਈ ਹਾਕੀ ਮੁਕਾਬਲਆਿਂ ਨੂੰ ਕਰਵਾਉਂਣ ਦੀਆਂ ਤਜ਼ਵੀਜਾਂ ਪੇਸ਼ ਕਰਕੇ ਨੇਪਰੇ ਚਾਡ਼੍ਹਨ ਵਾਲਾ,ਏਸ਼ੀਆਈ ਹਾਕੀ ,ਖ਼ਾਸ ਕਰ ਪਾਕਸਿਤਾਨੀ ਹਾਕੀ ਨੂੰ ਨੱਿਗਰ ਲੀਹਾਂ’ਤੇ ਤੋਰਨ ਵਾਲਾ,ਹਾਕੀ ਖੇਡ ਦੀ ਬਹਿਤਰੀ ਲਈ ਜਨਾਬ ਨੂਰਖ਼ਾਨ ਨਾਲ ਮਲਿਕੇ ਨਵੀਨਤਮ ਯੋਜਨਾਵਾਂਤਆਿਰ ਕਰਨ ਵਾਲਾ ਹੀ ਸੀ;ਕਰਨਲ ਅਲੀ ਇਕਤਦਾਰ ਸ਼ਾਹ ਦਾਰਾ ।
                    ਪਾਕਿਸਤਾਨੀ ਵੱਿਚ “ਹਾਕੀ ਦੇ ਜਾਦੂਗਰ “ਅਖਵਾਉਂਦੇ ਮੇਜਰ ਧਆਿਂਨ ਚੰਦ ਵਾਂਗ ਪੂਜੇ ਜਾਂਦੇ ਕਰਨਲ ਏ ਆਈ ਐਸ ਦਾਰਾ ਦਾ ਜਨਮ ਪਹਲੀ ਅਪ੍ਰੈਲ ੧੯੧੫ ਨੂੰ ਫ਼ੈਸਲਾਬਾਦ ਵੱਿਚ ਹੋਇਆ । ਧਆਿਂਨ ਚੰਦ,ਰੂਪ ਸੰਿਘ,ਦਾ ਇਹ ਸਮਕਾਲੀ ਹਾਕੀ ਖਡਾਰੀ ਸੀ ।ਬਰਲਨਿ ਵੱਿਚ ੧੯੩੬ ਦੀਆਂ ਓਲੰਪਕਿ ਖੇਡਾਂ ਹੋਈਆਂ ,ਤਾਂ ਅਲੀ ਇਕਤਦਾਰ ਸ਼ਹ ਦਾਰਾ ਹੰਿਦੁਸਤਾਨ ਦੀ ਟੀਮ ਵੱਿਚ ਮੇਜਰ ਧਆਿਂਨ ਚੰਦ ਦੀ ਕਪਤਾਨੀ ਅਧੀਨ ਖੇਡਆਿ । ਧਆਿਂਨ ਚੰਦ ਦੇ ਬਰਾਬਰ ਖੇਡਣ ਵਾਲੇ ਫ਼ਾਰਵਰਡ ਖਡਾਰੀ ਦਾਰਾ ਨੇ ਵੀ ਜਰਮਨ ਵਾਸੀਆਂ ਦਾ ਪੂਰਾ ਧਆਿਂਨ ਖੱਿਚੀ ਰੱਖਆਿ । ਇੱਥੇ ਭਾਰਤੀ ਟੀਮ ਨੇ ੫ ਸਤ ਨੂੰ ਹੰਗਰੀ ਵਰੁੱਧ ੪-੦ ਨਾਲ,ਫਰਿ ਅਮਰੀਕਾ ਵਰੁੱਧ ੭-੦ ਨਾਲ,੧੦ ਅਗਸਤ ਨੂੰ ਜਪਾਨ ਵਰੁੱਧ ੯-੦ ਨਾਲ,ਜੱਿਤਾਂ ਦਰਜ ਕਰਕੇ ਆਪਣਾ ਲੋਹਾ ਮਨਵਾਇਆ । ਪੂਲ ਦਾ ਆਖ਼ਰੀ ਮੈਚ ੧੨੧ ਅਗਸਤ ਨੂੰ ਫਰਾਂਸ ਤੋਂ ੧੦-੦ ਨਾਲ ਜਤਿਆਿ ।ਮੇਜਰ ਧਆਿਂਨ ਚੰਦ ਵਾਂਗ ਹੀ ਦਾਰਾ ਨੂੰ ਵੀ ਖ਼ੂਬ ਤਾਡ਼ੀਆਂ ਅਤੇ ਵਾਹਵਾ ਮਲੀ । ਉਸ ਨੇ ਵੀ ਕਈ ਵਾਰ ਗੋਲ ਫੱਟਾ ਖਡ਼ਕਾਉਂਣ ਦਾ ਮਾਣ ਹਾਸਲ ਕੀਤਾ ।
                ੧੯੩੬ ਦੀਆਂ ਓਲੰਪਕਿ ਖੇਡਾਂ ਦਾ ਫ਼ਾਈਨਲ ੧੪ ਅਗਸਤ ਨੂੰ ਮੀਂਹ ਪੈਣ ਕਾਰਣ ੧੫ ਅਗਸਤ ਨੂੰ ਖੇਡਆਿ ਗਆਿ । ਭਾਰਤੀ ਟੀਮ ਨੇ ਮੇਜ਼ਬਾਨ ਜਰਮਨੀ ਨੂੰ ੮-੧ ਨਾਲ ਹਰਾ ਕੇ ਓਲੰਪਅਿਨ ਅਖ਼ਵਾਈ । ਭਾਵੇਂ ਕ ਿਇੱਕ ਅਭਆਿਸੀ ਮੈਚ ਦੌਰਾਂਨ ਭਾਰਤੀ ਟੀਮ ੪-੧ ਨਾਲ ਜਰਮਨ ਤੋਂ ਪਹਲਾਂ ਹਾਰ ਗਈ ਸੀ । ਭਾਰਤ ਵੱਲੋਂ ਕੀਤੇ ੮ ਗੋਲਾਂ ਵੱਿਚ ਦੋ ਗੋਲ ਦਾਰਾ ਦੇ ਸਨ । ਸਨ ੧੯੪੦ ਅਤੇ ੧੯੪੪ ਦੀਆਂ ਓਲੰਪਕਿ ਖੇਡਾਂ ਸੰਸਾਰ ਯੁੱਧ ਦੀ ਭੇਂਟ ਚ੍ਡ਼੍ਹ ਗਈਆਂ,ਤਾਂ ੧੯੪੮ ਦੀਆਂ ਲੰਡਨ ਓਲੰਪਕਿ ਸਮੇ ਉਹ ਪਾਕਸਿਤਾਨੀ ਟੀਮ ਦਾ ਕਪਤਾਨ ਬਣਕੇ ਖੇਡਆਿ । ਭਾਰਤੀ ਟੀਮ ਕ੍ਰਸ਼ਿਨ ਲਾਲ ਦੀ ਕਪਤਾਨੀ ਦੀ ਕਪਤਾਨੀ ਅਧੀਨ ਓਲੰਪਅਿਨ ਅਖਵਾਈ । ਪਰ ਦਾਰਾ ਦੀ ਟੀਮ ਹਾਲੈਂਡ ਹੱਥੋਂ ਹਾਰ ਕੇ ਚੌਥੇ ਸਥਾਨ ਉੱਤੇ ਰਹੀ ।
                           ੧੯੫੬ ਦੀਆਂ ਮੈਲਬੌਰਨ ਓਲੰਪਕਿ ਖੇਡਾਂ ਸਮੇ ਕਰਨਲ ਦਾਰਾ ਪਾਕਸਿਤਾਨੀ ਹਾਕੀ ਟੀਮ ਦਾ ਮੈਨੇਜਰ ਸੀ । ਸਬੱਬ ਅਜਹਾ ਬਣਆਿਂ ਕ ਿਫਾਈਨਲ ਭਾਰਤ-ਪਾਕਸਿਤਾਨ ਦਾ ਹੀ ਹੋਇਆ,ਅੇ ਭਾਰਤੀ ਟੀਮ ਜੇਤੂ ਅਖਵਾਈ । ਓਲੰਪਕਿ ਇਤਹਾਸ ਦਾ ਰੌਚਕ ਮੁਕਾਬਲਾ ੧੯੬੪ ਵੱਿਚ ਟੋਕੀਓ ਵਖੇ ਹੋਇਆ ।ਭਾਰਤੀ ਟੀਮ ਨੇ ਜ਼ਬਰਦਸਤ ਮੁਕਾਬਲੇ ਵੱਿਚ ਪਾਕਸਿਤਾਨ ਨੂੰ ੧-੦ ਨਾਲ ਹਰਾ ਕੇ ੧੯੬੦ ਦੀ ਰੋਮ ਓਲੰਪਕਿ ਵਚਿਲੀ ਹਾਰ ਦਾ ਹਸਾਬ ਚੁਕਤਾ ਕਰਆਿ । ਰੋਮ ਵਖੇ ਓਲੰਪਅਿਨ ਬਣੀ ਅਤੇ ੧੯੬੨ ਦੀਆਂ ਏਸ਼ੀਆਈ ਖੇਡਾਂ ਵੱਿਚੋਂ ਜੇਤੂ ਰਹੀ ਪਾਕਸਿਤਾਨੀ ਟੀਮ ਦਾ ਮੈਨੇਜਰ ਅਤੇ ਪ੍ਰਬੰਧਕ ਜਨਾਬ ਦਾਰਾ ਹੀ ਸੀ । ਜਨਾਬ ਦਾਰਾ ਦੀ ੧੯੬੪ ਓਲੰਪਕਿ ਸਮੇ ਵੀ ਇਹੀ ਜ਼ੰਿਮੇਵਾਰੀ ਸੀ ।
                          ਜਨ੍ਹਾਂ ਤੰਿਨ ਪਾਕਸਿਤਾਨੀ ਹਾਕੀ ਖਡਾਰੀਆਂ ਨੇ ਆਪਣੇ ਹਾਕੀ ਕਲਾ –ਕੌਸ਼ਲ ਨਾਲ ਦੁਨੀਆਂ ਤੋਂ ਲੋਹਾ ਮੰਨਵਾਇਆ ਉਹਨਾਂ ਵੱਿਚੋਂ ਦਾਰਾ ਜੀ ਇੱਕ ਸਨ । ਉਹ ਪਹਲੇ ਅਜਹੇ ਪਾਕਸਿਤਾਨੀ ਹਾਕੀ ਖਡਾਰੀ ਸਨ,ਜਹਿਡ਼ੇ ਕੌਮਾਂਤਰੀ ਹਾਕੀ ਸੰਘ ਦੇ ਮੀਤ ਪ੍ਰਧਾਨ ਬਣੇ । ਇਸ ਜਾਂਬਾਜ਼ ਖਡਾਰੀ ਨੇ ਪਾਕਸਿਤਾਨ ਵੱਲੋਂ ੧੧ ਮੈਚ ਖੇਡੇ । ਨੌਂ ਗੋਲ ਕਰਨ ਵੱਿਚ ਵੀ ਸਫ਼ਲਤਾ ਹਾਸਲ ਕੀਤੀ । ਹਾਕੀ ਮੈਂਬਰਾਂ ਦੀ ਗਣਿਤੀ ਕੌਮਾਂਤਰੀ ਪੱਧਰ ਉੱਤੇ ੧੧੪ ਤੋਂ ਵੱਧ ਕਰਨ ਵੱਿਚ ਵੀ ਸਫ਼ਲ ਹੋਏ ।
                         ਹਰ ਸਮੇ ਹਾਕੀ ਦੀ ਬਹਿਤਰੀ ਲਈ ਯਤਨਸ਼ੀਲ ਰਹਣਿ ਵਾਲੇ ਕਰਨਲ ਦਾਰਾ ਨੇ ਵਸ਼ਿਵ ਕੱਪ ਹਾਕੀ ਮੁਕਾਬਲਾ,ਅਤੇ ਚੈਂਪੀਅਨਜ਼ ਟਰਾਫ਼ੀ ਕਰਵਾਉਣ ਲਈ ਦਲੀਲਾਂ ਸਹਤਿ ਪ੍ਰਸਤਾਵ ਐਫ਼ ਆਈ ਐਚ ਅੱਗੇ ਨੂਰਖ਼ਾਨ ਨੂੰ ਨਾਲ ਲੈਂਦਆਿਂ ਸਫ਼ਲਤਾ ਨਾਲ ਰੱਖੇ ਅਤੇ ਪਾਸ ਕਰਵਾਏ ।
                               ਪਾਕਸਿਤਾਨੀ ਹਾਕੀ ਖੇਡ ਦੇ ਸਤਾਰੇ ਬ੍ਰਗੇਡੀਅਰ ਐਮ ਐਚ ਆਤਫ਼ਿ ਦੀ ਹਾਕੀ ਜਗਤ ਲਈ ਸ਼ਮੂਲੀਅਤ ਨੂੰ ਵੀ ਜਨਾਬ ਦਾਰਾ ਦੀਆਂ ਕੋਸ਼ਸ਼ਾਂ ਦਾ ਸੱਿਟਾ ਮੰਨਆਿਂ ਜਾਂਦਾ ਹੈ । ਫ਼ੌਜ ਵੱਿਚ ਕਰਨਲ ਦੇ ਅਹੁਦੇ ਤੱਕ ਅਪਡ਼ਨ ਵਾਲ ਿਏ ਆਈ ਐਸ ਦਾਰਾ ਨੇ ਏਸ਼ੀਆ ਕੱਪ ਸ਼ੁਰੂ ਕਰਨ ਦੀ ਗੱਲ ਵੀ ਆਖੀ ਸੀ ।ਪਰ ਇਹ ਉਹਨਾਂ ਦੇ ਜਉਿਂਦੇ ਜੀਅ ਪੂਰੀ ਨਾਂ ਹੋ ਸਕੀ । ਵਸ਼ਿਵ ਕੱਪ ਅਤੇ ਚੈਂਪੀਅਨਜ਼ ਟਰਾਫ਼ੀ ਬਾਰੇ ਉਹ ਕਹਾ ਕਰਦੇ ਸਨ “ਵੇਖਣਾ ਇੱਕ ਨਾ ਇੱਕ ਦਨਿ ਇਹ ਹਾਕੀ ਮੁਕਾਬਲੇ ਪੂਰੀ ਦੁਨੀਆਂ ਵੱਿਚ ਮਕਬੂਲ ਹੋਣਗੇ,ਪਰ ਉਦੋਂ ਮੈਂ ਨਹੀਂ ਹੋਵਾਂਗਾ ।“ ਅੱਜ ਦਾਰਾ ਜੀ ਯਾਦ ਦਵਾਥੁਂਦੇ ਇਹ ਮੁਕਾਬਲੇ ਸਫ਼ਲਤਾ ਸਹਤਿ ਚੱਲ ਰਹੇ ਹਨ ।ਚੈਂਪੀਅਨਜ਼ ਟਰਾਫ਼ੀ ੩੩ ਵਾਰ ਖੇਡੀ ਜਾ ਚੁੱਕੀ ਹੈ ।
                    ਉਧਰ ੧੯੮੧ ਦੀ ਚੈਂਪੀਅਨਜ਼ ਟਰਾਫ਼ੀ ਦਾ ਫ਼ਾਈਨਲ ੧੬ ਜਨਵਰੀ ਨੂੰ ਚੱਲੀ ਜਾ ਰਹਾ ਸੀ ,ਅਤੇ ਇਧਰ ਦਾਰਾ ਜੀ ਆਖ਼ਰੀ ਸਾਹ ਲੈਂਦੇ ਹੋਏ ਅੱਲਾ ਨੂੰ ਪਆਿਰੇ ਹੋ ਗਏ ਸਨ । ਪਰ ਅੱਜ ਵੀ ਹਾਕੀ ਖੇਡ ਦਾ ਨਾਂਅ ਲੈਂਦਆਿਂ,ਹਾਕੀ ਸਟੱਿਕ ਉਤੇ ਹੱਥ ਰਖਦਆਿਂ ਹੀ ਮੇਜਰ ਧਆਿਂਨ ਚੰਦ ਵਾਂਗ ਕਰਨਲ ਦਾਰਾ ਦੀ ਯਾਦ ਵੀ ਤਰੋਤਾਜਾ ਹੋ ਜਾਇਆ ਕਰਦੀ ਹੈ। ਹਾਕੀ ਅੰਬਰ ਵੱਿਚ ਉਹ ਅੱਜ ਵੀ ਧਰੂ ਤਾਰੇ ਵਾਂਗ ਚਮਕਦਾ-ਦਮਕਦਾ ਪ੍ਰਤੀਤ ਹੁੰਦਾ ਹੈ,ਅਤੇ ਹਮੇਸ਼ਾਂ ਇਹ ਇਵੇਂ ਹੀ ਜਾਪਦਾ ਰਹੇਗਾ ।
                                  
ਰਣਜੀਤ ਸੰਿਘ ਪ੍ਰੀਤ
ਭਗਤਾ-੧੫੧੨੦੬ (ਬਠੰਿਡਾ)
ਮੁਬਾਇਲ ਸੰਪਰਕ:੯੮੧੫੭-੦੭੨੩੨           

No comments: