Monday, July 16, 2012

ਬੰਗਾਲੀ ਹਰ ਮਾਮਲੇ 'ਚ ਮੂਹਰੇ....!

ਕਾਰਨ ਉਹਨਾਂ ਦਾ ਲਾਈਫ਼ ਸਟਾਈਲ ਜਾਂ  ਕੁਝ ਹੋਰ ? 
ਗੱਲ ਭਾਵੇਂ ਸਾਹਿਤ ਦੀ ਤੁਰੇ, ਭਾਵੇਂ ਆਜ਼ਾਦੀ ਲਈ  ਲੜੀ ਗਈ ਜੰਗ ਦੀ, ਭਾਵੇਂ ਸੰਗੀਤ ਦੀ, ਭਾਵੇਂ ਤੰਤਰ ਦੀ, ਭਾਵੇਂ ਫਿਲਮਾਂ ਦੀ ਤੇ ਭਾਵੇਂ ਰਾਜਨੀਤੀ ਦੀ। ਬੰਗਾਲ ਦੀ ਧਰਤੀ ਨੇ ਹਰ ਖੇਤਰ ਵਿੱਚ ਅਹਿਮ ਯੋਗਦਾਨ ਪਾਇਆ। ਮੈਨੂੰ ਬੜੀ ਦੇਰ ਇਹੀ ਜਾਪਦਾ ਰਿਹਾ ਹੈ ਕੀ ਇਹ ਸਭ ਕੁਝ ਉਹਨਾਂ ਦੇ ਭੋਜਨ ਕਾਰਣ ਹੈ। ਚਾਵਲਾ , ਮਛੀ ਅਤੇ ਸਭ ਕੁਛ ਹਲਕਾ ਫੁਲਕਾ। ਉਘੇ ਇਤਿਹਾਸਕਾਰ ਅਨੁਰਾਗ ਸਿੰਘ ਹੁਰਾਂ ਇਸ ਬਾਰੇ ਮੇਰੇ ਕਈ ਭੁਲੇਖੇ ਦੂਰ ਵੀ ਕੀਤੇ ਪਰ ਇਸਦੇ ਬਾਵਜੂਦ ਬੰਗਾਲੀ ਭੋਜਨ ਪ੍ਰਤੀ ਮੇਰਾ ਮੋਹ ਲਗਾਤਾਰ ਵਧਦਾ ਗਿਆ। 
                                                                                                                   ਰੋਜ਼ਾਨਾ ਜਗ ਬਾਣੀ 'ਚ ਪ੍ਰਕਾਸ਼ਿਤ ਇਸ ਖਬਰ ਦੀ ਤਸਵੀਰ 
ਮਨ ਅਤੇ ਖਿਆਲਾਂ ਦੀ ਉਡਾਰੀ 'ਤੇ ਭੋਜਨ ਦਾ ਅਸਰ ਮੈਂ ਅਕਸਰ ਮਹਿਸੂਸ ਕੀਤਾ। ਕਈ ਕਈ ਵਾਰ ਮਹਿਸੂਸ ਕੀਤਾ। ਜੈਸਾ ਅੰਨ ਵੈਸਾ ਮਨ ਦਾ ਸਿਧਾਂਤ ਬੜੀ ਸ਼ਿੱਦਤ ਨਾਲ ਸਮਝ ਆਉਣ ਲੱਗਿਆ। ਸ਼ਾਇਦ ਇਹੀ ਕਾਰਣ ਹੈ ਕਿ ਚਾਵਲ ਅੱਜ ਵੀ ਮੇਰੇ ਮਨਪਸੰਦ ਭੋਜਨ ਵੱਜੋਂ ਜਾਣੇ ਜਾਂਦੇ ਹਨ। ਆਲੂ ਜਾਂ ਮੂਲੀ ਦੇ ਪਰੋਂਠੇ ਖਾ ਕੇ ਅਕਸਰ ਮੈਨੂੰ ਨੀਂਦ ਆ ਜਾਂਦੀ ਜਾਂ ਫੇਰ ਸਰੀਰ ਵਿੱਚ ਭਾਰੀਪਨ ਲੱਗਦਾ ਪਰ ਕਦੇ ਕੋਈ ਸੂਖਮ ਖਿਆਲ ਨਹੀਂ ਆਉਂਦਾ। ਦੂਜੇ ਪਾਸੇ ਹਲਕੇ ਭੋਜਨ ਦੇ ਮਾਮਲੇ ਵਿੱਚ ਗੱਲ ਪੂਰੀ ਤਰਾਂ ਉਲਟੀ ਹੈ। ਅੱਜ ਇਹ ਸਭ ਕੁਝ ਮੈਨੂੰ ਯਾਦ ਆ ਰਿਹਾ ਹੈ ਇੱਕ ਖਬਰ ਦੇਖ ਕੇ। ਰੋਜ਼ਾਨਾ ਜਗ ਬਾਣੀ 'ਚ ਪ੍ਰਕਾਸ਼ਿਤ ਇਸ ਖਬਰ ਇਸ ਖਬਰ ਮੁਤਾਬਿਕ ਅਲਕਾ ਯਾਗਨਿਕ ਵੀ ਇਹੀ ਕਹਿੰਦੀ ਹੈ ਕੀ ਬੰਗਾਲੀ ਹਰ ਖੇਤਰ ਵਿੱਚ ਅੱਗੇ ਹਨ। ਜਿਕਰਯੋਗ ਹੈ ਅਲਕਾ ਯਾਗਨਿਕ ਅੱਜ ਕਲ੍ਹ ਕੋਲਕਾਤਾ ;ਚ ਸਾ ਰੇ ਗਾ ਮਾ ਪਾ ਦੇ ਬੰਗਾਲੀ ਰੂਪ ਦੀ ਸ਼ੂਟਿੰਗ ਵਿੱਚ ਰੁਝੀ ਹੋਈ ਹੈ। ਇਸ ਰਿਆਲਟੀ ਸ਼ੋ ਦੇ ਮਾਮਲੇ ਵਿੱਚ ਵੀ ਸਾਹਮਣੇ ਆ ਰਿਹਾ ਟੈਲੈਂਟ ਬੰਗਾਲ ਅਤੇ ਬੰਗਾਲੀਆਂ ਦੇ ਨਵਾਂ ਨੂੰ ਸੁਨਹਿਰੀ ਅੱਖਰਾਂ 'ਚ ਲਿਖ ਰਿਹਾ ਹੈ। ਤੁਹਾਨੂੰ ਯਾਦ ਹੋਵੇਗਾ ਕੀ ਟੀ ਵੀ ਚੈਨਲਾਂ ਤੇ ਆਉਂਦੇ ਸੀਰੀਅਲ ਵੀ ਜਿਆਦਾਤਰ ਬੰਗਲਾ, ਬੰਗਾਲ ਅਤੇ ਅਤੇ ਬੰਗਾਲੀਆਂ ਦੇ ਸਭਿਆਚਾਰ ਨਾਲ ਹੀ ਸਬੰਧਿਤ ਰਹੇ ਹਨ। ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ। --ਰੈਕਟਰ ਕਥੂਰੀਆ 

No comments: