Friday, July 13, 2012

ਵਿਦੇਸ਼ੀ ਧਰਤੀ ਤੋਂ ਨਸ਼ਿਆਂ ਦੇ ਖਿਲਾਫ਼ ਇੱਕ ਹੋਰ ਬੁਲੰਦ ਆਵਾਜ਼

ਨਸ਼ਾ ਕਰਨਾ ਹੈ ਤਾਂ ਸੰਗੀਤ ਦਾ ਕਰੋ: ਦੁਬਈ ਤੋਂ ਮਨਜਿੰਦਰ ਸਿੰਘ  
ਨਸ਼ੇ ਨੂੰ ਠੱਲ ਪਾਉਣ ਲਈ ਸੰਗੀਤ ਬਹੁਤ ਵੱਡਾ ਹਥਿਆਰ ਹੈ ।
ਸਰਬੱਤ ਦਾ ਭਲਾ ਸੰਸਥਾ ਅਤੇ ਕਮਿਊਨਿਟੀ ਡਿਵੈਲਪਮੈਂਟ ਅਥਾਰਟੀ, ਦੁਬਈ ਦਾ ਕਿਰਤੀ ਭਰਾਵਾਂ ਨੂੰ ਸੰਗੀਤ ਨਾਲ ਜੋੜਨ ਲਈ ਸਾਡਾ ਉਪਰਾਲਾ :
ਸਰਬੱਤ ਦਾ ਭਲਾ ਸੰਸਥਾ ਜੋ ਆਪਣੇ ਵੱਲੋਂ ਹਰ ਤਰ੍ਹਾਂ ਦੇ ਭਲਾਈ ਦੇ ਕੰਮਾਂ ਵਿੱਚ ਅਮੁੱਲ ਯੋਗਦਾਨ ਪਾ ਰਹੀ ਹੈ ਅਤੇ ਹੋਰ ਸੰਸਥਾਵਾਂ ਨੂੰ ਪ੍ਰੇਰਿਤ ਕਰਨ ਵਿੱਚ ਆਪਣਾ ਅਹਿਮ ਰੋਲ ਅਦਾ ਕਰ ਰਹੀ ਹੈ । ਬੀਤੇ ਦਿਨੀਂ ਸੰਸਥਾ ਨੇ ਕਮਿਊਨਿਟੀ ਡਿਵੈਲਪਮੈਂਟ ਅਥਾਰਟੀ ਦੁਬਈ ਅਤੇ ਸਮਾਰਟ ਲਾਈਫ ਨਾਲ ਮਿਲ ਕੇ ਦੁਬਈ ਦੇ ਦੁਬਈ ਇਨਵੈਸਟਮੈਂਟ ਪਾਰਕ (ਡੀ.ਆਈ.ਪੀ.) ਦੇ ਵਿੱਚ ਪੈਂਦੇ ਰਮਲਾ (ਞ ਹਾਇਪਰ (.ਖਬਕਗ) ਮਾਲ ਵਿੱਚ ਕਿਰਤੀ ਭਰਾਵਾਂ (ਆਨਰ ਲੇਬਰ) ਲਈ ਇੱਕ ਮੰਨੋਰੰਜਨ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ । ਜਿਸ ਦਾ ਮੁੱਖ ਉਦੇਸ਼ ਸੀ ਕਿ ”ਨਸ਼ਾ ਕਰਨਾ ਹੈ ਤਾਂ ਕਰੋ ਸੰਗੀਤ ਦਾ” । ਅਤੇ ਸੰਗੀਤ ਵਿੱਚ ਮੁਹਰਤ ਰੱਖਣ ਵਾਲਿਆਂ ਨੂੰ ਆਪਣੀ ਕਲਾ ਦਿਖਾਉਣ ਦਾ ਮੌਕਾ ਮਿਲੇ ।
ਇਸ ਸਮਾਰੋਹ ਦਾ ਪ੍ਰਬੰਧ ਸਰਬੱਤ ਦਾ ਭਲਾ ਸੰਸਥਾ ਦੇ ਮਿਊਜ਼ਿਕ ਵਿੰਗ ਨੇ ਕੀਤਾ । ਸੰਸਥਾ ਦੇ ਮਿਊਜ਼ਿਕ ਵਿੰਗ ਦੇ ਹੈੱਡ ਸ੍ਰ. ਗੁਰਦੇਵ ਸਿੰਘ ਅਨੁਸਾਰ ਇਹਨਾਂ ਉਪਰਾਲਿਆਂ ਦਾ ਮਨੋਰਥ ਇਹ ਹੈ ਕਿ ਜੋ ਕਿਰਤੀ ਭਰਾ ਆਪਣਾ ਘਰ ਛੱਡ ਕੇ ਵਿਦੇਸ਼ ਵਿੱਚ ਆਏ ਹਨ, ਉਹਨਾਂ ਨੂੰ ਆਦਰ ਦੇ ਕੇ ਨਿਵਾਜਨਾ ਅਤੇ ਉਹਨਾਂ ਵਿੱਚੋਂ ਕਲਾ ਲੱਭ ਕੇ ਉਹਨਾਂ ਨੂੰ ਆਪਣੇ ਜੌਹਰ ਵਿਖਾਉਣ ਦੇ ਮੌਕੇ ਪ੍ਰਦਾਨ ਕਰਨਾ । ਸੰਸਥਾ ਦੁਬਈ ਵਿੱਚ ਇੱਕ ਮਿਊਜ਼ਿਕ ਅਕੈਡਮੀ ਵੀ ਚਲਾ ਰਹੀ ਹੈ, ਜਿਸ ਵਿੱਚ ਚਾਹਵਾਨ ਨੌਜਵਾਨ ਆਪਣੀ ਕਲਾ ਨਿਖਾਰਨ ਦਾ ਮੌਕਾ ਪਾ ਰਹੇ ਹਨ । ਜਿਸ ਵਿੱਚ ਸੰਸਥਾ ਸਮੇਂ ਸਮੇਂ ਅਨੁਸਾਰ ਸੰਗੀਤ ਦੇ ਉਸਤਾਦ ਬੁਲਾ ਕੇ ਸਿੱਖਿਆ ਦੇ ਰਹੀ ਹੈ ।
ਸੰਗੀਤ ਸਮਾਰੋਹ ਦੀ ਸ਼ੁਰੂਆਤ ਪੰਜਾਬ ਤੋਂ ਉਚੇਚੇ ਤੌਰ ਤੇ ਪਹੁੰਚੇ ਉਸਤਾਦ ਸ੍ਰ. ਗੋਬਿੰਦ ਸਿੰਘ ਆਲਮਪੁਰੀ ਜੀ ਨੇ ਇੱਕ ਸੂਫ਼ੀਆਨਾ ਕਲਾਮ ਗਾ ਕੇ ਕੀਤੀ । ਤੰਤੀ ਸਾਜਾਂ ਦੇ ਮਧੁਰ ਸੰਗੀਤ ਨਾਲ ਉਸਤਾਦ ਸ੍ਰ. ਉਂਕਾਰ ਸਿੰਘ ਜੀ ਨੇ ਹਵਾਇਨ ਗਟਾਰ ਅਤੇ ਸ੍ਰ. ਮਲਕੀਤ ਸਿੰਘ ਜੀ ਨੇ ਵਾਇਲਨ ਵਜਾ ਕੇ ਦਰਸ਼ਕਾਂ ਦਾ ਮੰਨੋਰੰਜਨ ਕੀਤਾ ਅਤੇ ਗਗਨਦੀਪ ਸਿੰਘ ਦੇ ਜਿੰਦ ਮਾਹ ਗੀਤ ਨੇ ਦਰਸ਼ਕਾਂ ਦੇ ਪੈਰਾਂ ਨੂੰ ਥਿੜਕਣ ਤੇ ਮਜ਼ਬੂਰ ਕਰ ਦਿੱਤਾ ।
ਸੰਗੀਤ ਦੇ ਉਸਤਾਦਾਂ ਨੇ ਉਸ ਸਮੇਂ ਸਮਾਂ ਬੰਨ੍ਹ ਕੇ ਰੱਖ ਦਿੱਤਾ ਜਦ ਆਖਿਰ ਵਿੱਚ ਪੰਜ ਮਿੰਟ ਜੁਗਲਬੰਦੀ ਦਾ ਪ੍ਰਦਰਸ਼ਨ ਕੀਤਾ ਗਿਆ । ਇਸ ਸਮਾਰੋਹ ਨੇ ਇਹ ਸਾਬਿਤ ਕਰ ਦਿੱਤਾ ਕਿ ਸੰਗੀਤ ਦਾ ਆਨੰਦ ਲੈਣ ਲਈ ਨੰਗੇਜ਼ ਭਰਪੂਰ ਅਤੇ ਭੜਕੀਲੇ ਸੰਗੀਤ ਦੀ ਜ਼ਰੂਰਤ ਨਹੀਂ ਬਲਕਿ ਸੂਫ਼ੀ ਅਤੇ ਕਲਾਸੀਕਲ ਸੰਗੀਤ ਵੀ ਆਨੰਦ ਦੀਆਂ ਸਿਖ਼ਰਾਂ ਤੇ ਪਹੁੰਚਾ ਸਕਦਾ ਹੈ ।
ਇਸ ਸਾਰੇ ਸਮਾਰੋਹ ਦੀ ਕਮਿਊਨਿਟੀ ਡਿਵੈਲਪਮੈਂਟ ਅਥਾਰਟੀ ਦੁਬਈ ਦੇ ਖਾਸ ਨੁਮਾਇੰਦੇ ਸ਼੍ਰੀ ਪਿਲਾਨੀ ਬਾਬੂ ਜੀ ਨੇ ਬਹੁਤ ਸ਼ਲਾਘਾ ਕੀਤੀ ਅਤੇ ਕਿਹਾ ਦੁਬਈ ਸਰਕਾਰ ਵੀ ਮਜ਼ਦੂਰਾਂ ਦੀਆਂ ਹਰ ਤਰ੍ਹਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਤਤਪਰ ਰਹਿੰਦੀ ਹੈ, ਸਰਬੱਤ ਦਾ ਭਲਾ ਅਜਿਹੀਆਂ ਸੰਸਥਾਵਾਂ ਦੁਬਈ ਸਰਕਾਰ ਅਤੇ ਮਜ਼ਦੂਰਾਂ ਵਿੱਚ ਨੇੜਤਾ ਕਰਾਉਣ ਲਈ ਪੁਲ ਦਾ ਕੰਮ ਕਰ ਰਹੀਆਂ ਹਨ, ਉਹਨਾਂ ਨੇ ਸੰਸਥਾ ਨੂੰ ਭਵਿੱਖ ਵਿੱਚ ਇਹੋ ਜਿਹੇ ਸਮਾਰੋਹ ਆਯੋਜਿਤ ਕਰਨ ਲਈ ਪ੍ਰੇਰਿਆ । ਇਸ ਸਮੇਂ ਸੰਸਥਾ ਦੇ ਮੈਂਬਰ ਸ੍ਰ. ਅਮਨਜੀਤ ਸਿੰਘ, ਸ੍ਰ. ਪ੍ਰਭਦੀਪ ਸਿੰਘ, ਸ੍ਰ. ਜਤਿੰਦਰ ਸਿੰਘ, ਸ੍ਰ. ਰਮਿੰਦਰ ਸਿੰਘ, ਤਜਿੰਦਰ ਕੌਰ, ਸੁਨੀਤ ਕੌਰ ਆਦਿ ਹਾਜ਼ਰ ਸਨ ।

No comments: