Saturday, July 07, 2012

...ਤੇ ਹੁਣ ਪੰਜ ਆਬ ਵੀ ਖਤਰਿਆਂ ਵਿੱਚ

ਕਿਤੇ ਕਹਾਣੀ ਬਣ ਕੇ ਹੀ ਨਾ ਰਹਿ ਜਾਏ ਪੰਜਾਬ
                                                                         ਰੋਜ਼ਾਨਾ ਜਗ ਬਾਣੀ ਦੇ ਖਬਰਾਂ ਵਾਲੇ ਮੁੱਖ ਸਫੇ ਤੇ ਪ੍ਰਕਾਸ਼ਿਤ ਖਬਰ 
ਪੰਜਾਬ ਦੇ ਪੰਜਾਂ ਪਾਣੀਆਂ  ਵਿੱਚ ਪਤਾ ਨਹੀਂ ਕੀ ਕ੍ਰਿਸ਼ਮਾ ਸੀ ਕਿ ਇਸ ਨੂੰ ਪੀਣ  ਵਾਲੇ ਹਰ ਹਾਲ ਵਿੱਚ ਖੁਦ ਵੀ ਚੜ੍ਹਦੀਕਲਾ ਵਿਹ੍ਕ੍ਚ ਰਹਿੰਦੇ ਅਤੇ ਬਾਕੀਆਂ ਲਈ ਵੀ  ਜੋਸ਼ੀਲਾ ਅਤੇ ਰੰਗੀਲਾ ਮਾਹੌਲ ਬਣਾਈ ਰੱਖਦੇ।. ਪੰਜਾਬ ਦੇ ਪਾਣੀਆਂ  ਨੂੰ ਪੀਣ ਵਾਲਿਆਂ ਨੇ ਹਰ ਵਾਰ ਹਮਲਾਵਰਾਂ ਦਾ ਮੂੰਹ ਭੰਨਿਆ,, ਮਰਨ ਮਾਰਨ ਵਾਲੇ ਮਾਹੌਲ ਵਿੱਚ ਰਹਿ ਕੇ ਵੀ ਇਸ਼ਕ ਦੀ ਕਿਤਾਬ ਵਿੱਚ ਨਵੇਂ ,ਵਰਕੇ ਜੋੜੇ,  ਦੇਸ਼ ਤੇ ਅੰਨ ਦਾ ਸੰਕਟ ਆਇਆ ਤਾਂ ਪੰਜਾਬ ਨੇ ਪੂਰੇ ਦੇਸ਼ ਲੈ ਲਹਿਰਾਂ ਬਹਿਰਾਂ ਕਰ ਦਿੱਤੀਆਂ।. ਪਰ ਪਤਾ ਨਹੀਂ ਕੀ ਹੋਇਆ।. ਪੰਜਾਬ ਨੇ ਦੁਸ਼ਮਨਾਂ ਦੇ ਮਨਾਂ ਵਿੱਚ ਦਹਿਲ ਪਾਉਣੀ ਹੀ ਸੀ ਇਹ ਆਪਣੀਆਂ ਦੀਆਂ ਅੱਖਾਂ ਵਿੱਚ ਵੀ ਰੜਕਣ ਲੱਗ ਪਿਆ।. ਪੰਜਾਬ ਦੇ ਬਾਰ ਬਾਰ ਤੋਤੇ ਹੋਏ।. ਪਾਣੀਆਂ  ਦੇ ਮਾਮਲੇ ਵਿੱਚ ਤਾਂ ਦੁਨੀਆ ਭਰ ਵਿੱਚ ਸਤਿਕਾਰਤ ਰਾਇਪੇਰੀਅਨ  ਨਿਯਮਾਂ ਕਨੂੰਨਾ ਨੂੰ ਵੀ ਛਿਕੇ ਤੇ ਟੰਗ ਦਿੱਤਾ ਗਿਆ।.ਪੰਜਾਬ ਵਿੱਚ ਨਸ਼ਿਆਂ ਦੇ ਹੜ੍ਹ ਲਿਆਂਦੇ ਗਏ, ਅਸ਼੍ਲੀਕਤਾ ਦੀਆਂ ਮਾਰੂ ਹਨੇਰੀਆਂ ਚਲਾਈਆਂ ਗਈਆਂ ਪਰ ਪੰਜਾਬ ਸਾਰੇ ਸਿਤਮ ਸਹਿ ਕੇ ਵੀ ਜਿਓੰਦਾ ਰਿਹਾ,,ਗੁਰਾਂ ਦੇ ਨਾਂ ਤੇ ਵਸਦਾ ਰਿਹਾ।. ਹੁਣ ਨਵਾਂ ਸੰਕਟ ਸਾਹਮਣੇ ਆਇਆ ਹੈ।. ਪੰਜਾਬ ਦੇ ਪਾਣੀਆਂ  ਵਿੱਚ ਯੂਰੇਨੀਅਮ ਹੋਣ ਦੀ ਗੱਲ ਸਾਹਮਣੇ ਆਈ ਹੈ।. ਕੇਂਦਰ ਸਰਕਾਰ ਨੇ ਮੋਹਾਲੀ ਵਿੱਚ ਲੈਬਾਰਟਰੀ ਖੋਹਲਣ ਦਾ ਐਲਾਨ ਕੀਤਾ ਹੈ. ਇਸ ਰਿਪੋਰਟ ਨੂੰ ਮੀਡੀਆ ਨੇ ਵੀ ਪ੍ਰਮੁੱਖਤਾ ਨਾਲ ਉਠਾਇਆ ਹੈ।.ਆਓ ਆਪਾਂ ਵੀ ਸੁਰਜੀਤ ਪਾਤਰ ਦੇ ਸ਼ਬਦਾਂ ਵਿੱਚ ਦੁਆ ਕਰੀਏ:: ਲੱਗੀ ਨਜਰ ਪੰਜਾਬ  ਨੂੰ ਕੋਈ ਮਿਰਚਾਂ ਵਾਰੋ....!ਆਓ ਉਡੀਕ ਕਰੀਏ ਕਿਸੇ ਚਮਤਕਾਰ ਦੀ ਜੋ ਪੰਜਾਬ ਨੂੰ ਫਿਰ ਬਚਾ ਲਵੇ।--ਰੈਕਟਰ ਕਥੂਰੀਆ 
ਪੰਜਾਬ ਦੇ ਪਾਣੀ ‘ਚ ਯੂਰੇਨੀਅਮ ਹੋਣਾ ਗੰਭੀਰ ਮਾਮਲਾ: ਰਮੇਸ਼
ਤਰਲੋਚਨ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ/ਚੰਡੀਗਡ਼੍ਹ, 6 ਜੁਲਾਈ
ਕੇਂਦਰੀ ਮੰਤਰੀ ਜੈਰਾਮ ਰਮੇਸ਼ ਯੂ.ਟੀ. ਦੇ ਗੈਸਟ ਹਾਊਸ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ (ਫੋਟੋ: ਐਸ. ਚੰਦਨ)
ਕੇਂਦਰੀ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਜੈਰਾਮ ਰਮੇਸ਼ ਨੇ ਕਿਹਾ ਕਿ ਪੰਜਾਬ ਦੇ ਪਾਣੀ ਵਿਚ ਯੂਰੇਨੀਅਮ ਦੀ ਮਾਤਰਾ ਮਿਲਣ ਦਾ ਮਾਮਲਾ ਬਡ਼ਾ ਗੰਭੀਰ ਹੈ ਅਤੇ ਇਹ ਦੇਸ਼ ਦਾ ਪਹਿਲਾ ਰਾਜ ਹੈ, ਜਿਸ ਦੇ ਪਾਣੀ ਵਿਚੋਂ ਯੂਰੇਨੀਅਮ ਦੇ ਤੱਤ ਸਾਹਮਣੇ ਆਏ ਹਨ।
ਸ੍ਰੀ ਰਮੇਸ਼ ਨੇ ਅੱਜ ਇਥੇ ਯੂ.ਟੀ. ਗੈਸਟ ਹਾਊਸ ਵਿਖੇ ਪੰਜਾਬ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਸਿਕਮ, ਹਰਿਆਣਾ ਅਤੇ ਉਤਰਾਂਚਲ ਰਾਜਾਂ ਦੇ ਅਧਿਕਾਰੀਆਂ ਨਾਲ ਉਚ ਪੱਧਰੀ ਮੀਟਿੰਗ ਕਰਕੇ ਇਨ੍ਹਾਂ ਰਾਜਾਂ ਦੇ ਪੇਂਡੂ ਜਲ ਸਪਲਾਈ ਅਤੇ ਸੈਨੀਟੇਸ਼ਨ ਨਾਲ ਸਬੰਧਿਤ ਮੁੱਦਿਆਂ ਉਪਰ ਅਹਿਮ ਫੈਸਲੇ ਲਏ। ਉਨ੍ਹਾਂ ਕਿਹਾ ਕਿ ਭਾਵੇਂ ਦੇਸ਼ ਦੇ ਕੁਝ ਹੋਰ ਰਾਜਾਂ ਪੱਛਮੀ ਬੰਗਾਲ, ਮੱਧ ਪ੍ਰਦੇਸ਼ ਤੇ ਬਿਹਾਰ ਦੇ ਪਾਣੀ ਵਿਚੋਂ ਆਰਸੈਨਿਕ ਤੇ ਫਲੋਰਾਈਡ  ਜਿਹੇ ਜ਼ਹਿਰੀਲੇ ਤੱਤ ਸਾਹਮਣੇ ਆਏ ਹਨ ਪਰ ਯੂਰੇਨੀਅਮ ਦੇ ਤੱਤ ਕੇਵਲ ਪੰਜਾਬ ਦੇ ਪਾਣੀ ਵਿਚੋਂ ਹੀ ਮਿਲੇ ਹਨ। ਯੂਰੇਨੀਅਮ ਹੋਰ ਸਾਰੇ ਤੱਤਾਂ ਨਾਲੋਂ ਖਤਰਨਾਕ  ਹੈ। ਪੰਜਾਬ ਦੇ ਹਰੇਕ ਬਲਾਕ ਦੇ ਟਿਊਬਵੈੱਲਾਂ ਦੇ ਪਾਣੀ ਦੇ ਪੰਜ-ਪੰਜ ਸੈਂਪਲ ਲਏ ਗਏ ਸਨ। ਇਸ ਤਰ੍ਹਾਂ ਕੁੱਲ 2462 ਸੈਂਪਲਾਂ ਵਿਚੋਂ ਹੁਣ ਤੱਕ 1642 ਸੈਂਪਲਾਂ ਦੇ ਨਤੀਜੇ ਆਏ ਹਨ ਜਿਨ੍ਹਾਂ ਵਿਚੋਂ 1140 ਸੈਂਪਲ ਯੂਰੇਨੀਅਮ ਪੋਜ਼ਟਿਵ ਨਿਕਲੇ ਹਨ। ਇਹ ਟੈਸਟ ਵਿਸ਼ਵ ਸਿਹਤ ਸੰਸਥਾ (ਡਬਲਿਊ.ਐਚ.ਓ.) ਦੇ ਮਿਥੇ ਮਿਆਰਾਂ ਅਨੁਸਾਰ ਕਰਵਾਏ ਸਨ ਅਤੇ 50 ਫੀਸਦੀ ਸੈਂਪਲ ਯੂਰੇਨੀਅਮ ਪਾਜ਼ੇਟਿਵ ਨਿਕਲਣ ਕਾਰਨ ਕੇਂਦਰ ਸਰਕਾਰ ਨੇ ਇਸ ਦੀ ਰੋਕਥਾਮ ਲਈ ਕਦਮ ਚੁੱਕੇ ਹਨ।  ਪਹਿਲੇ ਪਡ਼ਾਅ ਵਜੋਂ ਕੇਂਦਰ ਸਰਕਾਰ ਨੇ ਚਾਰ ਕਰੋਡ਼ ਰੁਪਏ ਦੀ ਲਾਗਤ ਨਾਲ ਮੁਹਾਲੀ ਵਿਖੇ ਲੈਬਾਰਟਰੀ ਬਣਾਉਣ ਦਾ ਫੈਸਲਾ ਲਿਆ ਹੈ, ਜਿਸ ਦਾ ਉਨ੍ਹਾਂ ਨੇ ਅੱਜ ਨੀਂਹ ਪੱਥਰ ਰੱਖ ਦਿੱਤਾ ਹੈ ਅਤੇ ਇਹ ਲੈਬਾਰਟਰੀ 6 ਤੋਂ 8 ਮਹੀਨਿਆਂ ਦੌਰਾਨ ਹੋਂਦ ਵਿਚ ਆ ਜਾਵੇਗੀ।

ਕੇਂਦਰੀ ਮੰਤਰੀ ਜੈਰਾਮ ਰਮੇਸ਼ ਯੂ.ਟੀ. ਦੇ ਗੈਸਟ ਹਾਊਸ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ (ਫੋਟੋ: ਐਸ. ਚੰਦਨ)

ਕੇਂਦਰੀ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਪਾਣੀ ਵਿਚੋਂ ਯੂਰੇਨੀਅਮ ਅਤੇ ਹੈਵੀ ਮੈਟਲ  ਮਿਲਣ ਦੇ ਪਿਛੋਕਡ਼ ਦੀ ਤਕਨੀਕੀ ਰਿਪੋਰਟ ਤਿਆਰ ਕਰਨ ਲਈ ਪੰਜਾਬ ਸਰਕਾਰ ਨੇ ਇਕ ਉਚ ਮਿਆਰੀ ਕਮੇਟੀ ਬਣਾਈ ਹੈ ਜਿਸ ਵਿਚ ਭਾਰਤ ਸਰਕਾਰ ਦੇ ਨੁਮਾਇੰਦੇ ਵੀ ਸ਼ਾਮਲ ਕੀਤੇ ਹਨ।  ਪਿਛਲੇ ਵਰ੍ਹੇ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਪੇਂਡੂ ਜਲ ਸਪਲਾਈ ਲਈ 88 ਕਰੋਡ਼ ਰੁਪਏ ਦਿੱਤੇ ਗਏ ਸਨ ਅਤੇ ਇਸ ਵਰ੍ਹੇ 103 ਕਰੋਡ਼ ਰੁਪਏ ਮੁਹੱਈਆ ਕੀਤੇ ਹਨ।  ਦੂਸਰੇ ਪਾਸੇ ਕੇਂਦਰ ਸਰਕਾਰ ਨੇ ਇਸ ਮਕਸਦ ਲਈ ਜੰਮੂ-ਕਸ਼ਮੀਰ, ਹਰਿਆਣਾ ਤੇ ਉਤਰਾਖੰਡ ਨੂੰ ´ਮਵਾਰ 511 ਕਰੋਡ਼, 250 ਕਰੋਡ਼ ਅਤੇ 160 ਕਰੋਡ਼ ਰੁਪਏ ਮੁਹੱਈਆ ਕੀਤੇ ਹਨ। ਇਸ ਮੌਕੇ ਮੰਤਰੀ ਨੇ ਪੰਜਾਬ ਸਰਕਾਰ ਨਾਲ ਕੇਂਦਰ ਸਰਕਾਰ ਵੱਲੋਂ ਵਿਤਕਰਾ ਕਰਨ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਕੇਂਦਰ ਨੇ ਪੰਜਾਬ ਨੂੰ ਪੇਂਡੂ ਜਲ ਸਪਲਾਈ ਲਈ 151 ਕਰੋਡ਼ ਰੁਪਏ ਦਿੱਤੇ ਹਨ, ਜਦਕਿ ਪੰਜਾਬ ਸਰਕਾਰ ਇਨ੍ਹਾਂ ਵਿਚੋਂ ਕੇਵਲ 29 ਕਰੋਡ਼ ਰੁਪਏ ਹੀ ਖਰਚ ਸਕੀ ਹੈ।
ਉਨ੍ਹਾਂ ਦੱਸਿਆ ਕਿ ਸਿੱਕਮ ਦੇਸ਼ ਦਾ ਪਹਿਲਾ ਨਿਰਮਲ ਰਾਜ ਬਣ ਗਿਆ ਹੈ ਜਦਕਿ ਇਸ ਨਵੰਬਰ ਤੱਕ ਕੇਰਲਾ ਦੇਸ਼ ਦਾ ਦੂਸਰਾ ਨਿਰਮਲ ਸੂਬਾ ਬਣ ਜਾਵੇਗਾ। ਇਸ ਤੋਂ ਬਾਅਦ ਮਾਰਚ 2013 ਵਿਚ ਹਿਮਾਚਲ ਪ੍ਰਦੇਸ਼ ਤੀਸਰਾ ਅਤੇ ਮਾਰਚ 2015 ਵਿਚ ਹਰਿਆਣਾ ਦੇਸ਼ ਦਾ ਚੌਥਾ ਨਿਰਮਲ ਰਾਜ ਬਣ ਜਾਵੇਗਾ। ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਦੀ 70 ਫੀਸਦੀ ਪੇਂਡੂ ਆਬਾਦੀ ਵਿਚ ਪਾਖਾਨੇ ਹਨ ਪਰ ਪੰਜਾਬ ‘ਚ ਕੇਵਲ ਦੋ ਫੀਸਦ ਹੀ ਨਿਰਮਲ ਗਰਾਮ ਪੰਚਾਇਤਾਂ ਹਨ।  ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਾਅਦਾ ਕੀਤਾ ਹੈ ਕਿ ਉਹ ਅਗਲੇ ਚਾਰ ਸਾਲਾਂ ਵਿਚ ਪੰਜਾਬ ਨੂੰ ਨਿਰਮਲ ਰਾਜ ਬਣਾ ਦੇਣਗੇ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਇਕ ਦਹਾਕੇ ਵਿਚ ਨਿਰਮਲ ਭਾਰਤ ਬਣਾਉਣ ਦਾ ਟੀਚਾ ਮਿੱਥਿਆ ਹੈ ਪਰ ਉਨ੍ਹਾਂ ਅਨੁਸਾਰ ਇਹ ਟੀਚਾ ਸਰ ਹੁੰਦਾ ਨਹੀਂ ਜਾਪਦਾ। ਸ੍ਰੀ ਰਮੇਸ਼ ਨੇ ਸਪੱਸ਼ਟ ਕੀਤਾ ਕਿ ਨਿਰਮਲ ਭਾਰਤ ਦਾ ਮਤਲਬ ਕੇਵਲ ਹਰੇਕ ਲਈ ਪਾਖਾਨਾ ਮੁਹੱਈਆ ਕਰਨਾ ਹੀ ਨਹੀਂ ਹੈ ਸਗੋਂ ਸਮਾਜਿਕ ਤੇ ਮਾਨਸਿਕ ਤੌਰ ‘ਤੇ ਇਨਕਲਾਬ ਲਿਆਉਣਾ ਹੈ।  ਇਸ ਸਕੀਮ ਤਹਿਤ ਭਾਰਤ ਸਰਕਾਰ ਨੇ  ਪ੍ਰਤੀ ਪਾਖਾਨੇ ਗਰਾਂਟ 3500 ਰੁਪਏ ਤੋਂ ਵਧਾ ਕੇ 10 ਹਜ਼ਾਰ ਰੁਪਏ ਕਰ ਦਿੱਤੀ ਹੈ। ਉਨ੍ਹਾਂ  ਨੇ ਡਿਫੈਂਸ ਰਿਸਰਚ  ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ (ਡੀ.ਆਰ.ਡੀ.ਓ.) ਨਾਲ ਸਮਝੌਤਾ ਕਰਕੇ ਬਾਇਓਡਾਈਜੈਸਟਰ ਟੁਆਇਲਟ ਬਣਾਉਣ ਦਾ ਪੋ੍ਰਗਰਾਮ ਵੀ ਸ਼ੁਰੂ ਕਰ ਦਿੱਤਾ ਹੈ। ਇਹ ਆਧੁਨਿਕ ਪਾਖਾਨੇ ਪਹਿਲੇ ਗੇਡ਼ ਵਿਚ 1000  ਪੰਚਾਇਤਾਂ ਨੂੰ ਮੁਹੱਈਆ ਕੀਤੇ ਜਾਣਗੇ।
ਲੈਬਾਰਟਰੀ ਦਾ ਪੰਜਾਬ ਸਮੇਤ ਕਈ ਰਾਜਾਂ ਨੂੰ ਹੋਵੇਗਾ ਲਾਭ
ਦਰਸ਼ਨ ਸਿੰਘ ਸੋਢੀ
ਮੁਹਾਲੀ, 6 ਜੁਲਾਈ
ਮੁਹਾਲੀ ਵਿਖੇ ਬਣਨ ਵਾਲੀ ਐਡਵਾਂਸ ਵਾਟਰ ਟੈਸਟਿੰਗ ਲੈਬਾਰਟਰੀ ਦਾ ਪੰਜਾਬ ਸਮੇਤ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ ਕਸ਼ਮੀਰ, ਹਰਿਆਣਾ, ਚੰਡੀਗਡ਼੍ਹ ਅਤੇ ਹੋਰ ਉੱਤਰੀ ਰਾਜਾਂ ਨੂੰ ਵੱਡਾ ਲਾਭ ਹੋਵੇਗਾ। ਲੈਬਾਰਟਰੀ ਵਿੱਚ ਪਾਣੀ ਵਿਚਲੇ ਯੂਰੇਨੀਅਮ ਅਤੇ ਹੋਰ ਭਾਰੇ ਤੱਤਾਂ ਦੀ ਅਤਿ-ਆਧੁਨਿਕ ਵਿਗਿਆਨਕ ਤਰੀਕੇ ਨਾਲ ਪਰਖ ਕੀਤੀ ਜਾਇਆ ਕਰੇਗੀ। ਇਸ ਨਾਲ ਇਨ੍ਹਾਂ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਆਮ ਲੋਕਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ  ਸਪਲਾਈ ਕਰਨਾ ਸੌਖਾ ਹੋ ਜਾਵੇਗਾ।
ਕੇਂਦਰੀ ਪੇਂਡੂ ਵਿਕਾਸ ਪੰਚਾਇਤ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰਾਲੇ ਦੇ ਕੇਂਦਰੀ ਮੰਤਰੀ ਜੈ ਰਾਮ ਰਮੇਸ਼ ਨੇ ਅੱਜ ਇਥੋਂ ਦੇ ਫੇਜ਼-2 ਸਥਿਤ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਸਹਿਯੋਗ ਨਾਲ 4 ਕਰੋਡ਼ 50 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾਣ ਵਾਲੀ ਐਡਵਾਂਸ ਵਾਟਰ ਟੈਸਟਿੰਗ ਲੈਬਰਾਟਰੀ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪਾਣੀ ਦੀ ਪਰਖ ਪ੍ਰਯੋਗਸ਼ਾਲਾ ਅਤੇ ਸ਼ਿਕਾਇਤ ਨਿਵਾਰਨ ਕੇਂਦਰ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਵਾਤਾਵਰਨ ਦੀ ਸ਼ੁੱਧਤਾ ਲਈ ਦਫ਼ਤਰ ਵਿਚ ਪੌਦਾ ਵੀ ਲਾਇਆ।
ਇਹ ਲੈਬਾਰਟਰੀ 7 ਮਹੀਨਿਆਂ ਦੇ ਅੰਦਰ ਬਣ ਕੇ ਤਿਆਰ ਹੋ ਜਾਵੇਗੀ।  ਪੰਜਾਬ ਸਰਕਾਰ ਵੱਲੋਂ ਇਸ ਲੈਬਾਰਟਰੀ ਦੀ ਇਮਾਰਤ ਲਈ ਵੀ 50 ਲੱਖ ਰੁਪਏ ਦੀ ਗ੍ਰਾਂਟ ਦੀ ਮੰਗ ਕੀਤੀ ਗਈ ਹੈ। ਪੰਜਾਬ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਕੱਤਰ ਸੰਜੇ ਕੁਮਾਰ ਨੇ ਕੇਂਦਰੀ ਮੰਤਰੀ ਨੂੰ ਜੀ ਆਇਆਂ ਆਖਿਆ।
ਪੰਜਾਬ ਨਾਲ ਵਾਅਦਾ
ਕੇਂਦਰੀ ਮੰਤਰੀ ਜੈਰਾਮ ਰਾਮੇਸ਼ ਨੇ  ਵਾਅਦਾ ਕੀਤਾ ਕਿ ਜੇ ਪੰਜਾਬ ਸਰਕਾਰ ਇਸ ਵਰ੍ਹੇ ਦੇ ਅਖੀਰ ਤੱਕ ਕੇਂਦਰ ਵੱਲੋਂ ਦਿੱਤੀ ਗਰਾਂਟ ‘ਚੋਂ 60 ਫੀਸਦ ਰਕਮ ਖਰਚਣ ਵਿਚ ਕਾਮਯਾਬ ਹੋ ਜਾਵੇਗਾ ਤਾਂ ਉਸ ਨੂੰ ਹੋਰ ਗਰਾਂਟ ਵੀ ਦਿੱਤੀ ਜਾ ਸਕਦੀ ਹੈ।  ਕੇਂਦਰ ਸਰਕਾਰ ਨੇ ਪੇਂਡੂ ਜਲ ਸਪਲਾਈ ਲਈ ਇਸ ਵਰ੍ਹੇ ਕੁੱਲ 10,500 ਕਰੋਡ਼ ਰੁਪਏ ਰੱਖੇ ਹਨ। (ਰੋਜ਼ਾਨਾ ਪੰਜਾਬੀ ਟ੍ਰਿਬਿਊਨ  ਚੋਂ 
ਧੰਨਵਾਦ ਸਹਿਤ

No comments: