Sunday, July 01, 2012

ਮੀਡੀਆ ਵਿੱਚ ਫਿਰ ਛਾਇਆ ਯਾਦਗਾਰ ਦਾ ਮੁੱਦਾ

ਪੰਜਾਬ ਕਾਂਗਰਸ ਨੇ ਫਿਰ ਕੀਤੀ ਸਾਰੀਆਂ ਧਿਰਾਂ ਨਾਲ ਸਾਂਝ ਰੱਖਣ ਦੀ ਕੋਸ਼ਿਸ਼  
ਰੋਜ਼ਾਨਾ ਜਗ ਬਾਣੀ 'ਚ ਪਹਿਲੀ ਜੁਲਾਈ 2012 ਨੂੰ ਪ੍ਰਕਾਸ਼ਿਤ  ਖਬਰ 
ਬਲਿਊ ਸਤਰ ਆਪ੍ਰੇਸ਼ਨ ਵੇਲੇ ਝੱਟ ਪੱਟ ਕਾਂਗਰਸ ਤੋਂ ਅਸਤੀਫਾ ਦੇ ਦੇਣ ਵਾਲੇ ਕੈਪਟਨ ਅਮਰਿੰਦਰ ਸਿੰਘ ਹੁਣ ਇੱਕ ਵਾਰ ਫੇਰ ਇਹ ਸਾਬਿਤ ਕਰਨ ਲੱਗੇ ਹਨ ਕੀ ਉਹ ਸਭ ਦੇ ਸਾਂਝੇ ਹਨ। ਸਾਰੀਆਂ ਦੇ ਨਾਲ ਹਨ। ਬਲਿਊ ਸਟਾਰ ਓਪਰੇਸ਼ਨ ਦੀ ਯਾਦਗਾਰ ਦੇ ਮੁੱਦੇ 'ਤੇ ਵੋਟ ਬੈੰਕ ਮਜਬੂਤ ਕਰਨ ਦੀ ਕੋਸ਼ਿਸ਼ ਵਿੱਚ ਉਹਨਾਂ ਕਿਹਾ ਹੈ ਕਿ ਪੰਜਾਬ ਵਿੱਚ ਸਮੂਹ ਸ਼ਹੀਦਾਂ ਦੀ ਯਾਦਗਾਰ ਬਣਾਈ ਜਾਵੇ। ਕੈਪਟਨ ਸਾਹਿਬ ਚੰਗੀ ਤਰਾਂ ਜਾਂਦੇ ਹਨ ਕੀ ਇਹ ਹੋ ਨਹੀਂ ਸਕਣਾ ਹਨ ਇਹ ਗਲ ਜ੍ਤੂਰ ਹੈ ਕੀ ਚਾਰ ਕੁ ਦਿਨਾਂ ਲੈ ਇੱਕ ਨਵੀਂ ਚਰਚਾ ਛਿੜ ਪਾਵੇਫੀ ਤੇ ਇਸ ਰੌਲੇ ਗੌਲੇ ਵਿੱਚ ਕਈ ਅਹਿਮ ਮੁੱਦੇ ਗੁਆਚ ਜਾਣਗੇ। ਕੈਪਟਨ ਸਾਹਿਬ ਨੂੰ ਬੜੀ ਚੰਗੀ ਤਰਾਂ ਪਤਾ ਹੈ ਕਿ ਬਲਿਊ ਸਟਾਰ ਓਪਰੇਸ਼ਨ ਵੇਲੇ ਛਾਲ ਮਾਰ ਕੇ ਉਹ ਜਿਸ ਧਿਰ ?ਵੱਲ ਗਾਏ ਸਨ ਉਹ ਕਿਸ ਕਿਸ ਨੂੰ ਸ਼ਹੀਦ ਮੰਨਦੀ ਹੈ ਤੇ ਕਿਸ ਕਿਸ ਨੂੰ ਗੱਦਾਰ ???  ਫਿਰ ਵੀ ਉਹਨਾਂ ਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਉਹਨਾਂ ਦੇ ਕਾਤਲਾਂ ਦੀ ਯਾਦਗਾਰ ਇਕਠਿਆਂ ਬਣ ਸਕਦੀ ਹੈ ਤਾਂ ਦੁਨਿਆ ਦੇ ਇਸ ਅਠਵੇਂ ਅਜੂਬੇ ਦੀ ਉਸਾਰੀ ਕਰਨ ਦੇ ਉਪਰਾਲੇ ਉਹਨਾਂ ਨੂੰ ਜਰੂਰ ਆਰਮ੍ਭ ਦੇਣੇ ਆਚਾਹੀਦੇ ਹਨ। ਫਿਲਹਾਲ ਤੁਸੀਂ ਪੜ੍ਹੋ ਪੰਜਾਬੀ ਤ੍ਰਿਬਿਊਨ ਵਿੱਚ ਉਹਨਾਂ ਦਾ ਬਿਆਨ: ਇਸਦੇ ਨਾਲ ਹੀ ਪ੍ਰਕਾਸ਼ਿਤ ਕੀਤੀ ਗਈ ਹੈ ਜਗ ਬਾਣੀ ਵਿੱਚ ਪ੍ਰਕਾਸ਼ਿਤ ਖਬਰ ਦੀ ਤਸਵੀਰ।  
ਪੰਜਾਬ ਦੇ ਸਮੂਹ ਸ਼ਹੀਦਾਂ ਦੀ ਯਾਦਗਾਰ ਬਣਾਈ ਜਾਵੇ: ਕੈਪਟਨ
ਜਗਜੀਤ ਸਿੰਘ
ਮੁਕੇਰੀਆਂ, 30 ਜੂਨ

ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੂਬੇ ’ਚ ਅਤਿਵਾਦ ਦੌਰਾਨ ਸ਼ਹੀਦ ਹੋਏ 35,000 ਵਿਅਕਤੀਆਂ ਤੇ 1784 ਅਫਸਰਾਂ ਦੀ ਯਾਦਗਾਰ ਬਣਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਯਾਦਗਾਰ ਦਰਬਾਰ ਸਾਹਿਬ ਦੇ ਅੰਦਰ ਬਣਾਉਣ ਦੀ ਥਾਂ ਪੰਜਾਬ ਵਿੱਚ ਕਿਸੇ ਸਾਂਝੀ ਥਾਂ ’ਤੇ ਬਣਾਈ ਜਾਣੀ ਚਾਹੀਦੀ ਹੈ।
ਅੱਜ ਇੱਥੇ ਮਰਹੂਮ ਵਿੱਤ ਮੰਤਰੀ  ਡਾ. ਕੇਵਲ ਕ੍ਰਿਸ਼ਨ ਦੀ ਚੌਥੀ ਬਰਸੀ ਮੌਕੇ ਭੰਗਾਲਾ ਦੇ ਅਮਨ ਪੈਲੇਸ ’ਚ ਕਰਵਾਏ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਪਟਨ ਨੇ ਕਿਹਾ ਕਿ ਸੂਬੇ ਦੀ ਮਾਡ਼ੀ ਆਰਥਿਕ ਹਾਲਤ ਕਰਕੇ 47 ਲੱਖ ਦੇ ਕਰੀਬ ਨੌਜਵਾਨ ਰੁਜ਼ਗਾਰ ਦੀ ਭਾਲ ਵਿੱਚ ਪੁਲੀਸ ਦੀਆਂ ਡਾਂਗਾਂ ਖਾ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੀਆਂ ਮਾਡ਼ੀਆਂ ਨੀਤੀਆਂ ਕਾਰਨ ਕੋਈ ਵੀ ਸਨਅਤਕਾਰ ਪੰਜਾਬ ’ਚ ਉਦਯੋਗ ਲਾਉਣ ਲਈ ਤਿਆਰ ਨਹੀਂ ਜਿਸ ਕਰਕੇ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਨਹੀਂ ਮਿਲ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਆਪਣੇ ਪੈਰਾਂ ’ਤੇ ਖਡ਼੍ਹੇ ਹੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾ ਕਿ ਕੇਂਦਰ ਸਰਕਾਰ ਵੱਲ ਝਾਕ ਰੱਖਣੀ ਚਾਹੀਦੀ ਹੈ। ਉਨ੍ਹਾਂ ਇਸ ਮੌਕੇ ਐਲਾਨ ਕੀਤਾ ਕਿ ਰਜਨੀਸ਼ ਕੁਮਾਰ ਬੱਬੀ ਵੱਲੋਂ ਪੇਸ਼ ਕੀਤੀ ਅਹੁਦੇਦਾਰਾਂ ਦੀ ਸੂਚੀ ਅਨੁਸਾਰ ਸਾਰੇ ਆਗੂਆਂ ਨੂੰ ਅਹੁਦੇਦਾਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਤੇ ਜੇਕਰ ਕੋਈ ਰਹਿੰਦੀ ਹੈ ਤਾਂ ਉਹ ਵੀ ਦੇ ਦਿੱਤੀ ਜਾਵੇਗੀ। ਇਸ ਮੌਕੇ ਕਾਂਗਰਸ ਦੇ ਵਿਰੋਧੀ ਧਿਰ ਦੇ ਆਗੂ ਬਲਰਾਮ ਜਾਖਡ਼ ਨੇ ਕਿਹਾ ਕਿ ਅਕਾਲੀ ਪਹਿਲਾਂ ਹੀ ਭਾਜਪਾ ਤੋਂ ਖਹਿਡ਼ਾ ਛੁਡਾਉਣਾ ਚਾਹੁੰਦੇ ਹਨ। ਸ੍ਰੀ ਜਾਖਡ਼ ਨੇ ਕਿਹਾ ਕਿ ਮਰਹੂਮ ਡਾ. ਕੇਵਲ ਕ੍ਰਿਸ਼ਨ ਦਾ ਪੰਜਾਬ ਕਾਂਗਰਸ ਤੇ ਸੂਬੇ ਦੇ ਵਿਕਾਸ ਨੂੰ ਵੱਡੀ ਦੇਣ ਹੈ ਤੇ ਉਨ੍ਹਾਂ ਦੇ ਪਰਿਵਾਰ ਦਾ ਕਾਂਗਰਸ ਨਾਲੋਂ ਵੱਖ ਹੋਣਾ ਠੀਕ ਨਹੀਂ ਸੀ। ਜ਼ਿਕਰਯੋਗ ਹੈ ਕਿ ਡਾ. ਕੇਵਲ ਕ੍ਰਿਸ਼ਨ ਦੇ ਸਪੁੱਤਰ ਰਜਨੀਸ਼ ਕੁਮਾਰ ਬੱਬੀ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਵੱਲੋਂ ਟਿਕਟ ਨਾ ਮਿਲਣ ਕਰਕੇ ਆਜ਼ਾਦ ਚੋਣ ਜਿੱਤੇ ਸਨ ਤੇ ਪਿਛਲੇ ਦਿਨੀਂ ਉਹ ਮੁਡ਼ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ।
ਇਸ ਮੌਕੇ ਡਾ. ਕੇਵਲ ਕ੍ਰਿਸ਼ਨ ਦੇ ਸਪੁੱਤਰ ਰਜਨੀਸ਼ ਕੁਮਾਰ ਬੱਬੀ, ਡਾ. ਅਵਨੀਸ਼ ਕੁਮਾਰ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖਡ਼, ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਸੰਤੋਸ਼ ਚੌਧਰੀ, ਜ਼ਿਲ੍ਹਾ ਪ੍ਰਧਾਨ ਸੁੰਦਰ ਸ਼ਾਮ ਅਰੋਡ਼ਾ, ਵਿਧਾਇਕ ਸੰਗਤ ਸਿੰਘ ਗਿਲਜੀਆਂ, ਓ.ਪੀ. ਸੋਨੀ,  ਕੇਵਲ ਸਿੰਘ ਢਿੱਲੋਂ (ਦੋਵੇਂ ਵਿਧਾਇਕ), ਰਾਣਾ ਕੇ.ਪੀ., ਰਾਣਾ ਗੁਰਜੀਤ ਸਿੰਘ, ਪਵਨ ਕੁਮਾਰ ਆਦੀਆ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਰਾਮ ਲੁਭਾਇਆ, ਹਰਮਿੰਦਰ ਸਿੰਘ ਗਿੱਲ, ਸੁਖਜਿੰਦਰ ਸਿੰਘ ਰੰਧਾਵਾ, ਮੰਗਲੇਸ਼ ਕੁਮਾਰ ਜੱਜ, ਜੁਗਲ ਕਿਸ਼ੋਰ, ਮਾਸਟਰ ਰਮੇਸ਼ ਚੰਦਰ, ਕਰਨਲ ਐਸ.ਐਸ. ਰੰਧਾਵਾ, ਬਲਾਕ ਪ੍ਰਧਾਨ ਕੰਵਰਜੀਤ ਸਿੰਘ, ਬਾਬੂ ਰੁਲਦੂ ਰਾਮ, ਪ੍ਰਿੰਸੀਪਲ ਗੁਰਦਿਆਲ ਸਿੰਘ, ਮਲਕੀਤ ਸਿੰਘ  ਜਨਰਲ ਸਕੱਤਰ, ਨਰੋਤਮ ਸਾਬਾ, ਬਲਵਿੰਦਰ ਬਿੰਦਾ, ਮਹੰਤ ਸੁਨੀਲ ਕੁਮਾਰ ਹਾਜ਼ਰ ਸਨ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਸਰਕਾਰ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਾਕਾ ਨੀਲਾ ਤਾਰਾ ਨੂੰ ਸਮਰਪਿਤ ਯਾਦਗਾਰ ਬਣਾਉਣ ਦਾ ਫ਼ੈਸਲਾ ਪੰਜਾਬ ਦੇ ਹਿੱਤ ਵਿੱਚ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਡਰਪੋਕ ਨੇਤਾ ਹਨ ਜੋ ਕੱਟਡ਼ਵਾਦੀਆਂ ਦੇ ਦਬਾਅ ਸਾਹਮਣੇ ਝੁਕ ਜਾਂਦੇ ਹਨ। ਅੱਜ ਇੱਥੇ ਸਥਾਨਕ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੁੰਦਰ ਸ਼ਾਮ ਅਰੋਡ਼ਾ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਧੋਖੇ ਨਾਲ ਵਿਧਾਨ ਸਭਾ ਚੋਣਾਂ ਜਿੱਤੀਆਂ ਤੇ ਪਿੱਛੇ ਜਿਹੇ ਹੋਈਆਂ ਕਾਰਪੋਰੇਸ਼ਨ ਦੀਆਂ ਚੋਣਾਂ ਵਿੱਚ ਵੀ ਗਲਤ ਹੱਥਕੰਡੇ ਵਰਤੇ। ਉਨ੍ਹਾਂ ਦੱਸਿਆ ਕਿ ਕਾਂਗਰਸ 4 ਜੁਲਾਈ ਨੂੰ ਉਦਯੋਗਪਤੀਆਂ ਦੀਆਂ ਮੰਗਾਂ ਦੇ ਹੱਕ ਵਿੱਚ ਜਲੰਧਰ ਵਿਖੇ ਧਰਨਾ ਦੇਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਦਸੂਹਾ ਉਪ ਚੋਣ ਕਾਂਗਰਸ ਵੱਡੇ ਫ਼ਰਕ ਨਾਲ ਜਿੱਤੇਗੀ। ਉਨ੍ਹਾਂ ਦੱਸਿਆ ਕਿ ਉਹ ਖੁਦ ਛੇ ਦਿਨ ਦਸੂਹਾ ਹਲਕੇ ਵਿੱਚ ਪ੍ਰਚਾਰ ਕਰਨਗੇ।


ਅਮਰਿੰਦਰ ਸਿੰਘ ਮਰਹੂਮ ਡਾ. ਕੇਵਲ ਕ੍ਰਿਸ਼ਨ ਦੇ ਸ਼ਰਧਾਂਜਲੀ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ

ਜਗਜੀਤ ਸਿੰਘ

No comments: