Friday, July 27, 2012

ਮਾਮਲਾ 200 ਰੁਪਏ ਨਾ ਦੇ ਸਕਣ ਕਾਰਨ ਇਕ ਨਵ-ਜੰਮੀ ਬੱਚੀ ਦੀ ਮੌਤ ਦਾ

ਬੇਰਹਿਮ ਰਵੱਈਆ ਨਿੱਜੀਕਰਨ ਅਤੇ ਵਪਾਰੀਕਰਨ ਦਾ ਹੀ ਸਿੱਟਾ  
ਫੋਟੋ ਧੰਨਵਾਦ ਸਹਿਤ: ਜਸਟ ਰਾਈਟਿੰਗ 
ਅੱਜ ਇੱਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਦੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਪ੍ਰਚਾਰ ਸਕੱਤਰ ਪ੍ਰੋਫੈਸਰ ਏ ਕੇ ਮਲੇਰੀ ਨੇ ਜਲੰਧਰ ਦੇ ਇਕ ਸਰਕਾਰੀ ਹਸਪਤਾਲ ਵਿਚ ਜਣੇਪੇ ਉਪਰੰਤ ਗ਼ਰੀਬ ਮਾਪਿਆਂ ਵਲੋਂ 200 ਰੁਪਏ ਨਾ ਦੇ ਸਕਣ ਕਾਰਨ ਇਕ ਨਵ-ਜੰਮੀ ਬੱਚੀ ਦੀ ਮੌਤ ਹੋਣ ਦੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਸਿਹਤ ਅਮਲੇ ਦਾ ਅਜਿਹਾ ਬੇਰਹਿਮ ਰਵੱਈਆ ਸਿਹਤ ਸੇਵਾਵਾਂ ਦੇ ਨਿੱਜੀਕਰਨ ਅਤੇ ਵਪਾਰੀਕਰਨ ਦਾ ਹੀ ਸਿੱਟਾ ਹੈ ਜਿਸ ਕਾਰਨ ਆਮ ਲੋਕ ਇਲਾਜ ਤੋਂ ਵਾਂਝੇ ਹੋ ਰਹੇ ਹਨ ਅਤੇ ਬੇਵਕਤ ਹੀ ਮੌਤ ਦੇ ਮੂੰਹ 'ਚ ਜਾ ਰਹੇ ਹਨ। ਸਿਹਤ ਵਿਗਿਆਨ ਅਤੇ ਇਲਾਜ ਦੇ ਢੰਗਾਂ ਦੇ ਐਨੀ ਤਰੱਕੀ ਕਰ ਜਾਣ ਦੇ ਬਾਵਜੂਦ ਜੇ ਮਹਿਜ਼ 200 ਰੁਪਏ ਕਾਰਨ ਸਿਹਤ ਅਮਲਾ ਨਵ-ਜੰਮੀ ਬੱਚੀ ਨੂੰ ਸਹੀ ਇਲਾਜ ਤੋਂ ਵਾਂਝੀ ਕਰਕੇ ਉਸ ਨੂੰ ਮੌਤ ਦੇ ਮੂੰਹ 'ਚ ਧੱਕ ਦਿੰਦਾ ਹੈ ਤਾਂ ਇਹ ਸਿਰੇ ਦੀ ਸ਼ਰਮਨਾਕ ਕਾਰਵਾਈ ਹੈ ਜੋ ਸੱਭਿਅਕ ਸਮਾਜ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੋਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਹਸਪਤਾਲਾਂ 'ਚ ਮੈਡੀਕਲ ਅਮਲੇ ਵਲੋਂ ਕੀਤੀ ਜਾ ਰਹੀ ਅਣਗਹਿਲੀ ਅਤੇ ਗ਼ੈਰਜ਼ਿੰਮੇਵਾਰੀ ਨੂੰ ਨੱਥ ਪਾਕੇ ਆਮ ਲੋਕਾਂ ਲਈ ਸਿਹਤ ਸੇਵਾਵਾਂ ਯਕੀਨੀ ਬਣਾਈਆਂ ਜਾਣ ਅਤੇ ਬੱਚੀ ਦੀ ਮੌਤ ਲਈ ਜ਼ਿੰਮੇਵਾਰ ਸਟਾਫ਼ ਮੈਂਬਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਵੇ।
ਮਿਤੀ : 27 ਜੁਲਾਈ 2012
ਜਾਰੀ ਕਰਤਾ :
ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ, ਜਨਰਲ ਸਕੱਤਰ
ਫ਼ੋਨ : 98140-01836
ਪ੍ਰੋਫੈਸਰ ਏ ਕੇ ਮਲੇਰੀ,
ਸੂਬਾ ਪ੍ਰਚਾਰ ਸਕੱਤਰ, ਜਮਹੂਰੀ ਅਧਿਕਾਰ ਸਭਾ, ਪੰਜਾਬ
ਫ਼ੋਨ : 98557-00310

No comments: