Friday, July 13, 2012

13 ਜੁਲਾਈ ਦਿਨ ਸ਼ੁੱਕਰਵਾਰ ਨੂੰ ਭੋਗ ਤੇ ਵਿਸ਼ੇਸ਼

ਬੜੇ ਹੀ ਨੇਕ ਸੁਭਾਅ ਦੇ ਸਨ ਸਵਰਗੀ ਕਿਰਪਾਲ ਸਿੰਘ  
ਲੁਧਿਆਣਾ 12 ਜੁਲਾਈ
ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਲੁਧਿਆਣਾ ਵਿਖੇ ਤਾਇਨਾਤ ਕ੍ਰਮਚਾਰੀ ਸਵਰਗੀ ਕਿਰਪਾਲ ਸਿੰਘ ਦਾ ਜਨਮ ਪਿੰਡ ਲਹਿਲ ਵਿਖੇ ਪਿਤਾ ਕਰਨੈਲ  ਸਿੰਘ ਦੇ ਗ੍ਰਹਿ ਮਾਤਾ ਨਛੱਤਰ ਕੌਰ ਦੀ ਕੁੱਖੋਂ ਅਕਤੂਬਰ, 1956 ਵਿੱਚ ਹੋਇਆ। ਮੈਟ੍ਰਿਕ ਦੀ ਪੜ੍ਹਾਈ ਕਰਨ ਉਪਰੰਤ ਉਹਨਾਂ ਨੇ ਪੰਜਾਬੀ ਸਟੈਨੋਗ੍ਰਾਫੀ ਦਾ ਕੋਰਸ ਕੀਤਾ। ਇਸ ਉਪਰੰਤ ਉਹ ਜੁਲਾਈ, 1975 ਵਿੱਚ ਲੋਕ ਸੰਪਰਕ ਵਿਭਾਗ ਵਿੱਚ ਬਠਿੰਡਾ ਵਿਖੇ ਬਤੌਰ ਸਿਨਮਾ ਓਪਰੇਟਰ ਭਰਤੀ ਹੋ ਗਏ। ਉਹਨਾਂ ਨੇ ਬਠਿੰਡਾ, ਮੋਗਾ, ਅਤੇ ਸੰਗਰੂਰ ਵਿਖੇ ਕਾਫ਼ੀ ਸਮਾਂ ਨੌਕਰੀ ਕੀਤੀ ਅਤੇ ਸਾਲ 1995 ਤੋਂ ਲੁਧਿਆਣਾ ਵਿਖੇ ਤਾਇਨਾਤ ਸਨ। ਉਹ ਪਿਛਲੇ ਕਾਫ਼ੀ ਸਮੇਂ ਤੋਂ ਵਿਭਾਗ ਵਿੱਚ ਬਤੌਰ ਫ਼ੋਟੋਗ੍ਰਾਫ਼ਰ ਕੰਮ ਕਰ ਰਹੇ ਸਨ। ਉਹਨਾਂ ਨੇ ਵਿਭਾਗ ਵਿੱਚ 37 ਸਾਲ ਪੂਰੀ ਇਮਾਨਦਾਰੀ, ਮਿਹਨਤ ਅਤੇ ਤਨਦੇਹੀ ਨਾਲ ਸੇਵਾ ਨਿਭਾਈ। ਉਹ ਬਹੁਤ ਹੀ ਮਿਲਾਪੜੇ ਅਤੇ ਮਿਲਣਸਾਰ ਸੁਭਾਅ ਦੇ ਮਾਲਕ ਸਨ।
 ਸਵਰਗੀ ਕ੍ਰਿਪਾਲ ਸਿੰਘ ਦਾ 5 ਜੁਲਾਈ ਨੂੰ ਅਚਾਨਕ ਦੇਹਾਂਤ ਹੋ ਗਿਆ ਸੀ। ਕਰਮਚਾਰੀ ਦੇ ਪ੍ਰੀਵਾਰ ਵੱਲੋਂ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 13 ਜੁਲਾਈ ਦਿਨ ਸ਼ੁੱਕਰਵਾਰ ਨੂੰ ਉਹਨਾਂ ਦੇ ਜੱਦੀ ਪਿੰਡ ਲਹਿਲ ਦੇ ਗੁਰਦੁਆਰਾ ਸਾਹਿਬ ਵਿਖੇ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਹੋਵੇਗੀ।
     ------------

No comments: