Thursday, June 07, 2012

ਆਮਿਰ ਖਾਨ ਨੇ ਦਿੱਤਾ ਡਾਕਟਰਾਂ ਨੂੰ ਸਾਫ਼ ਹੁਆਬ

'ਮੈਂ ਕਿਸੇ ਵੀ ਹਾਲਤ 'ਚ ਮੁਆਫੀ ਨਹੀਂ ਮੰਗਾਂਗਾ' 
ਬਾਲੀਵੁਡ ਅਦਾਕਾਰ ਆਮਿਰ ਖਾਨ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਕੋਲੋਂ ਮੁਆਫੀ ਮੰਗਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਸ ਐਸੋਸੀਏਸ਼ਨ ਦਾ ਦੋਸ਼ ਹੈ ਕਿ ਆਮਿਰ ਨੇ ਆਪਣੇ ਟੀ ਵੀ ਪ੍ਰੋਗਰਾਮ 'ਸੱਤਯਮੇਵ ਜਯਤੇ' ਰਾਂਹੀ ਉਨ੍ਹਾਂ ਦੇ ਪੇਸ਼ੇ ਨੂੰ ਬਦਨਾਮ ਕੀਤਾ ਹੈ। ਕਬੀਲੇ ਜ਼ਿਕਰ ਹੈ ਇਸ ਪ੍ਰੋਗਰਾਮ  ਵਿੱਚ ਆਮਿਰ ਨੇ ਪੂਰੇ ਸਬੂਤਾਂ ਦੇ ਨਾਲ ਅਕਿਜਿਆਂ ਸੱਚੀਆਂ ਕਹਾਣੀਆਂ ਜਨਤਾ ਸਾਹਮਣੇ ਰੱਖੀਆਂ ਸਨ ਜਿਹਨਾਂ ਨੂੰ ਦੇਖ ਸੁਨ ਕੇ ਡਾਕਟਰੀ ਪੇਸ਼ੇ ਦੀ ਇੱਕ ਘਿਨਾਉਣੀ ਤਸਵੀਰ  ਸਾਹਮਣੇ ਆਉਂਦੀ ਹੈ। ਆਮਿਰ ਦਾ ਕਹਿਣਾ ਹੈ ਕਿ ਉਹ ਆਪਣੇ ਇਸ ਪ੍ਰੋਗਰਾਮ ਲਈ ਕਿਸੇ ਤੋਂ ਮੁਆਫੀ ਨਹੀਂ ਮੰਗਣਗੇ, ਸਗੋਂ ਜੇਕਰ ਡਾਕਟਰ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਹਨ ਤਾਂ ਉਹ ਇਸ ਦਾ ਸਾਹਮਣਾ ਕਰਨਗੇ।
ਇਸ ਸ਼ੋ ਵਿਚ ਦੱਸਿਆ ਗਿਆ ਸੀ ਕਿਸਤਰਾਂ ਡਾਕਟਰਾਂ ਨੇ ਸਿਰਫ ਪੈਸਾ ਕਮਾਉਣ ਲੈ ਲੋਕਾਂ ਦੀ ਜਿੰਦਗੀ ਨਾਲ ਖੇਡਾਂ ਦਾ ਜੁਰਮ ਕੇ।  ਇਸ  ਪ੍ਰੋਗਰਾਮ ਵਿਚ ਮੈਡੀਕਲ ਕਾਉਂਸਿਲ ਦੇ ਮਜੂਦਾ ਅਤੇ ਇੱਕ ਸਾਬਕਾ ਮੁਖੀ ਵੀ ਮੌਜੂਦ ਸਨ।
ਆਮਿਰ ਨੇ ਇਕ ਚੈਨਲ 'ਤੇ ਕਿਹਾ, ''ਜਿਸ ਨੂੰ ਲੱਗਦਾ ਹੈ ਕਿ ਮੈਂ ਕੋਈ ਗਲਤੀ ਕੀਤੀ ਹੈ, ਤਾਂ ਉਹ ਜੋ ਚਾਹੇ ਕਦਮ ਉਠਾਏ, ਪਰ ਮੈਂ ਕਿਸੇ ਵੀ ਹਾਲਤ ਵਿਚ ਮੁਆਫੀ ਨਹੀਂ ਮੰਗਾਂਗਾ।''
ਉਨ੍ਹਾਂ ਕਿਹਾ, ''ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਮੈਂ ਕੁਝ ਗਲਤ ਕੀਤਾ ਹੈ ਅਤੇ ਉਹ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਬਾਰੇ ਸੋਚਦੇ ਹਨ, ਤਾਂ ਮੈਨੂੰ ਕੋਈ ਅਸੁਵਿਧਾ ਨਹੀਂ ਹੋਵੇਗੀ। ਅਦਾਲਤ ਦਾ ਰਸਤਾ ਖੁੱਲਾ ਹੈ।''   
ਇਸ ਸ਼ੋ ਵਿਚ ਕਈ ਚੰਗੇ ਡਾਕਟਰਾਂ ਦਾ ਪੱਖ ਵੀ ਸਾਹਮਣੇ ਰਖਿਆ ਗਿਆ ਸੀ ਜਿਸ ਨੂੰ ਦੇਖ ਇੱਕ ਵਾਰ ਇਹ ਵਿਸ਼ਵਾਸ ਵੀ ਮਜਬੂਤ ਹੁੰਦਾ ਹੈ; ਡਾਕਟਰ ਸਚਮੁਚ ਹੀ ਰੱਬ ਦਾ ਰੂਪ ਹੁੰਦਾ ਹੈ। ਆਮਿਰ ਨੂੰ ਮਾਫ਼ੀ ਮੰਗਣ ਲਈ  ਕਹਿਣ ਵੇਲੇ ਆਪਣੇ ਪੇਸ਼ੇ ਵਿਚ ਦਾਖਿਲ ਹੋਈਆਂ ਕਾਲੀਆਂ ਭੇਡਾ  ਨੂੰ ਬਾਹਰ ਦਾ ਰਸਤਾ ਦਿਖਾਉਣ ।




No comments: