Monday, June 25, 2012

ਦਿੱਲੀ ’ਚ ਸਿੱਖ ਕਤਲੇਆਮ ਦੀ ਯਾਦਗਾਰ

ਇਸ ਵਾਰ ਇਮਤਿਹਾਨ ਦੀ ਘੜੀ ਸਰਨਾ ਭਰਾਵਾਂ ਲਈ
ਰੋਜ਼ਾਨਾ ਜਗ ਬਾਣੀ ਦੇ 25 ਜੂਨ 2012 ਵਾਲੇ ਅੰਕ ਚ ਪ੍ਰਕਾਸ਼ਿਤ ਖਬਰ  
ਜਦੋਂ  ਧਰਮ ਲੈ ਰਾਜਨੀਤੀ ਕੀਤੀ ਜਾਂਦੀ ਹੈ ਉਦੋਂ ਕਈ ਤਰਾਂ ਦੀਆਂ ਮੁਸ਼ਕਿਲਾਂ ਆਉਂਦਿਆ ਹਨ। ਅਜੀਬ ਇਤ੍ਫ਼ਾਕ਼ ਹੈ ਕਿ ਪਹਿਲਾਂ ਪੰਜਾਬ ਵਿੱਚ ਮੁਸ਼ਕਿਲ ਆਈ ਪੰਜਾਬ ਵਿੱਚਲੀ ਸੱਤਾ ਧੀਰ ਲੈ। ਬਲਿਊ ਸਟਾਰ ਆ[ਰੇਸ਼ਨ ਦੀ ਯਾਦਗਾਰ ਦਾ ਮਾਮਲਾ ਕਾਫੀ ਭਾਖਿਆ। ਜਿਸ ਯਾਦਗਾਰ ਬਣਾਉਣ ਲਈ ਹੀ ਏਨੇ ਸਾਲ ਲੱਗ ਗਏ ਏਨਾ ਲੰਮਾ ਸਮਾਂ ਸੋਚਣਾ ਵਿਚਾਰਨਾ ਪਿਆ ਉਸ ਦੀ ਉਸਾਰੀ ਸ਼ੁਰੂ ਹੋਈ ਤਾਂ ਕਾਫੀ ਵਾਵੇਲਾ ਹੋਇਆ। ਪਰ ਦੂਰ ਦ੍ਰਿਸ਼ਟੀ ਵਾਲੇ ਮੁੱਖ ਮੰਤਰੀ ਸਰਦਾਰ  ਪ੍ਰਕਾਸ਼ ਸਿੰਘ ਬਾਦਲ ਆਪਣੀ ਸਹਿਯੋਗੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਨਾਰਾਜ਼ਗੀ ਮੁੱਲ ਲੈ ਕੇ ਵੀ ਇਸ ਇਮਤਿਹਾਨ ਵਿੱਚ ਤਾਂ ਪਾਸ ਹੋ ਗਏ। ਹੁਣ ਇਹੀ ਮੁਸ਼ਕਿਲ ਸਰਨਾ ਭਰਾਵਾਂ ਲੈ ਦਿੱਲੀ ਵਿੱਚ ਆ ਖੜੋਤੀ ਹੈ। ਇਸ ਵਾਰ ਮਾਮਲਾ ਹੈ ਨਵੰਬਰ-84 ਵਿੱਚ ਹੋਈ ਸਿੱਖ ਕਤਲ-ਏ-ਆਮ ਦੀ ਯਾਦਗਾਰ ਬਣਾਉਣ ਦਾ। ਹੁਣ ਦੇਖਣਾ ਹੈ ਕੀ ਸਰਨਾ ਭਰਾ ਵੀ ਮੁੱਖ ਮੰਤਰੀ ਬਾਦਲ ਵਾਂਗ ਆਪਣੀ ਸਹਿਯੋਗੀ ਪਾਰਟੀ ਕਾਂਗਰਸ ਨੂੰ ਨਾਰਾਜ਼ ਕਰਕੇ ਸਿੱਖ ਯਾਦਗਾਰ ਬਣਾਉਣ ਦਾ ਫੈਸਲਾ ਕਰਨ ਵਿੱਚ ਕਾਮਯਾਬ ਰਹਿੰਦੇ ਹਨ ਜਾਂ ਕਿਸੇ ਵਕ਼ਤੀ ਰਾਜਨੀਤੀ ਦਾ ਸ਼ਿਕਾਰ ਹੋ ਕੇ ਵਕ਼ਤ ਦੀ ਧੂੜ ਵਿੱਚ ਗੁਆਚ ਜਾਂਦੇ ਹਨ। --ਰੈਕਟਰ ਕਥੂਰੀਆ 

ਯਾਦਗਾਬਣਾਉਣ ਦਾ ਮਾਮਲਾ ਵਿਚਾਰਿਆ ਜਾਵੇਗਾ: ਸਰਨਾ 
ਜਗ ਬਾਣੀ ਦੇ 25 ਜੂਨ 2012 ਵਾਲੇ ਅੰਕ 'ਚ ਸਫਾ ਚਾਰ 'ਤੇ ਪ੍ਰਕਾਸ਼ਿਤ ਮੁੱਖ ਖਬਰ 
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 24 ਜੂਨ
ਸ਼੍ਰੋਮਣੀ ਕਮੇਟੀ ਵੱਲੋਂ ਸਾਕਾ ਨੀਲਾ ਤਾਰਾ ਦੀ ਯਾਦਗਾਰ ਬਣਾਉਣ ਦੀ ਸ਼ੁਰੂਆਤ ਕਰਨ ਤੋਂ ਬਾਅਦ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਦਿੱਲੀ ਵਿੱਚ ਨਵੰਬਰ 1984 ਵਿੱਚ ਵਾਪਰੇ ਸਿੱਖ ਕਤਲੇਆਮ ਦੀ ਯਾਦਗਾਰ ਬਣਾਏ ਜਾਣ ਦੀ ਉਮੀਦ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਆਖਿਆ ਹੈ ਕਿ ਯਾਦਗਾਰ ਬਣਾਉਣ ਦਾ ਮਾਮਲਾ ਦਿੱਲੀ ਕਮੇਟੀ ਦੀ ਕਾਰਜਕਾਰਨੀ ਦੀ ਹੋਣ ਵਾਲੀ ਮੀਟਿੰਗ ’ਚ ਵਿਚਾਰਿਆ ਜਾਵੇਗਾ। ਸ੍ਰੀ ਸਰਨਾ ਅੱਜ ਇੱਥੇ ਲਾਰੈਂਸ ਰੋਡ ਇਲਾਕੇ ਵਿੱਚ ਦਿੱਲੀ ਕਮੇਟੀ ਵੱਲੋਂ ਬੁਲਾਈ ਸਰਾਂ ਦੇ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਸਨ।
ਤਕਰੀਬਨ 2800 ਵਰਗ ਗਜ਼ ਖੇਤਰ ਵਿੱਚ ਬਣਾਈ ਗਈ 84 ਕਮਰਿਆਂ ਵਾਲੀ ਇਸ ਸਰਾਂ ‘‘ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਿਵਾਸ’’ ਦਾ ਉਦਘਾਟਨ ਅੱਜ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਕੀਤਾ। ਉਨ੍ਹਾਂ ਦੇ ਨਾਲ ਦਿੱਲੀ ਸਰਕਾਰ ਦੇ ਸਿੱਖਿਆ ਮੰਤਰੀ ਅਰਵਿੰਦਰ ਸਿੰਘ ਲਵਲੀ ਤੇ ਹੋਰ ਪਤਵੰਤੇ ਵੀ ਸ਼ਾਮਲ ਹੋਏ।
ਇਸ ਸਮਾਗਮ ਤੋਂ ਬਾਅਦ ਗੱਲਬਾਤ ਕਰਦਿਆਂ ਸ੍ਰੀ ਸਰਨਾ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਦਿੱਲੀ ਵਿਖੇ ਵਾਪਰੇ ਸਿੱਖ ਕਤਲੇਆਮ ’ਚ ਸ਼ਹੀਦ ਹੋਏ ਹਜ਼ਾਰਾਂ ਸਿੱਖਾਂ ਦੀ ਯਾਦਗਾਰ ਬਣਾਉਣ ਦੀ ਇੱਛੁਕ ਹੈ ਅਤੇ ਇਹ ਮਾਮਲਾ ਕਾਰਜਕਾਰਨੀ ਦੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ। ਸਾਕਾ ਨੀਲਾ ਤਾਰਾ ਯਾਦਗਾਰ ਬਾਰੇ ਗੱਲ ਕਰਦਿਆਂ ਸ੍ਰੀ ਸਰਨਾ ਨੇ ਆਖਿਆ ਕਿ ਇਹ ਯਾਦਗਾਰ ਇਕ ਗੁਰਦੁਆਰੇ ਦੇ ਰੂਪ ਵਿੱਚ ਗੁਰਦੁਆਰਾ ਸਮੂਹ ਵਿੱਚ ਨਹੀਂ ਹੋਣੀ ਚਾਹੀਦੀ ਸੀ। ਕਾਂਗਰਸ ਨਾਲ ਨੇਡ਼ਤਾ ਬਾਰੇ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਕਾਂਗਰਸ ਨੇ ਦਿੱਲੀ ਵਿੱਚ ਸਿੱਖ ਭਾਈਚਾਰੇ ਦਾ ਹਮੇਸ਼ਾ ਸਾਥ ਦਿੱਤਾ ਹੈ। ਉਨ੍ਹਾਂ ਆਖਿਆ ਕਿ ਘੱਟ ਗਿਣਤੀ ਫਿਰਕਿਆਂ ਨੂੰ ਵਿਕਾਸ ਵਾਸਤੇ ਹਮੇਸ਼ਾ ਸਹਿਯੋਗ ਦੀ ਲੋਡ਼ ਹੁੰਦੀ ਹੈ। ਸਿੱਖਾਂ ਨੇ ਭਾਜਪਾ ਨਾਲ ਨਾਤਾ ਜੋਡ਼ ਕੇ ਵੀ ਦੇਖਿਆ ਹੈ ਪਰ ਦਿੱਲੀ ਵਿੱਚ ਕਾਂਗਰਸ ਨੇ ਹਮੇਸ਼ਾ ਸਿੱਖ ਭਾਈਚਾਰੇ ਦਾ ਸਾਥ ਦਿੱਤਾ ਹੈ।
ਇਸ ਤੋਂ ਪਹਿਲਾਂ ਸਮਾਗਮ ਵਿੱਚ ਸੰਬੋਧਨ ਕਰਦਿਆਂ ਉਨ੍ਹਾਂ ਦਿੱਲੀ ਕਮੇਟੀ ਵੱਲੋਂ ਬਣਾਈ ਸਰਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਆਖਿਆ ਕਿ ਦਿੱਲੀ ਸਰਕਾਰ ਨੇ ਹਮੇਸ਼ਾ ਹੀ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਅਨੁਸਾਰ ਉਨ੍ਹਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਯਤਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਵਿੱਚ ਸਿੱਖ ਕਤਲੇਆਮ ਦੀ ਯਾਦਗਾਰ ਬਣਾਉਣ ਲਈ ਹੁਣ ਤੱਕ ਕਿਸੇ ਵੀ ਸਿੱਖ ਸੰਗਠਨ ਨੇ ਉਨ੍ਹਾਂ ਕੋਲ ਪਹੁੰਚ ਨਹੀਂ ਕੀਤੀ ਹੈ ਜੇਕਰ ਕੋਈ ਅਜਿਹੀ ਯੋਜਨਾ ਲੈ ਕੇ ਆਵੇਗਾ ਤਾਂ ਦਿੱਲੀ ਸਰਕਾਰ ਇਸ ਬਾਰੇ ਜ਼ਰੂਰ ਵਿਚਾਰ ਕਰੇਗੀ।
ਅੱਜ ਇਸ ਉਦਘਾਟਨੀ ਸਮਾਗਮ ਨੂੰ ਦਿੱਲੀ ਦੇ ਸਿੱਖਿਆ ਮੰਤਰੀ ਅਰਵਿੰਦਰ ਸਿੰਘ ਲਵਲੀ ਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰਪਾਲ ਸਿੰਘ ਸਰਨਾ ਨੇ ਵੀ ਸੰਬੋਧਨ ਕੀਤਾ। ਸਮਾਗਮ ਦੀ ਸ਼ੁਰੂਆਤ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਗੁਰਬਾਣੀ ਦਾ ਕੀਰਤਨ ਕੀਤਾ ਗਿਆ।
ਸਮਾਗਮ ਵਿੱਚ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਸ੍ਰੀ ਮਨਜੀਤ ਸਿੰਘ ਕਲਕੱਤਾ, ਸਿੰਘ ਵਿਦਵਾਨ ਪ੍ਰਿਥੀਪਾਲ ਸਿੰਘ ਕਪੂਰ, ਸਾਬਕਾ ਉਪ ਕੁਲਪਤੀ ਡਾ. ਐਸ.ਪੀ. ਸਿੰਘ, ਕਾਂਗਰਸੀ ਵਿਧਾਇਕ ਸ੍ਰੀ ਓ.ਪੀ. ਸੋਨੀ, ਸ੍ਰੀ ਜਸਬੀਰ ਸਿੰਘ ਡਿੰਪਾ, ਸ੍ਰੀ ਹਰਮਿੰਦਰ ਸਿੰਘ ਗਿੱਲ, ਦਿੱਲੀ ਕਮੇਟੀ ਦੇ ਅਹੁਦੇਦਾਰ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।

ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦਾ ਸਰਨਾ ਭਰਾ ਸਨਮਾਨ ਕਰਦੇ ਹੋਏ (ਫੋਟੋ: ਵਿਸ਼ਾਲ ਕੁਮਾਰ

No comments: