Saturday, June 30, 2012

ਲੋਕਤੰਤਰ ਜਾਂ ਧੋਖਾਤੰਤਰ ???

ਬਿਜਲੀ ਦਰਾਂ ਵਿੱਚ ਵਾਧੇ ਦੀ ਤਿਆਰੀ: ਅਪ੍ਰੈਲ ਤੋਂ ਲਾਗੂ ਹੋ ਸਕਦਾ ਹੈ ਵਾਧਾ   
ਰੋਜ਼ਾਨਾ ਜਗ ਬਾਨੀ ਬਣੀ 'ਚ ਪ੍ਰਕਾਸ਼ਿਤ ਖਬਰ 
ਸਾਡੇ ਦੇਸ਼ ਵਿੱਚ ਲੋਕ ਤੰਤਰ ਦੇ ਨਾਮ ਤੇ ਜੋ ਕੁਝ ਹੁੰਦਾ ਹੈ ਉਹ ਬਹੁਤ ਹੀ ਅਜੀਬ ਹੈ। ਅਕਸਰ ਚੰਗੇ ਅਤੇ ਮਿਹਨਤੀ ਉਮੀਦਵਾਰ ਹਾਰ ਜਾਂਦੇ ਨੇ ਤੇ ਪੈਸੇ ਦੇ ਜੋਰ 'ਤੇ ਓਹ ਨਾਵੇੰ ਚਿਹਰੇ ਜਿੱਤ ਜਾਂਦੇ ਨੇ ਜਿਹਨਾਂ ਨੂੰ ਪਹਿਲਾਂ ਕਦੇ ਆਮ ਲੋਕਾਂ ਨੇ ਦੇਖਿਆ ਵੀ ਨਹੀਂ ਹੁੰਦਾ।  ਕਦੇ ਇਹ ਸਭ ਕੁਝ ਨੋਟਾਂ ਨਾਲ ਹੁੰਦਾ ਹੈ, ਕਦੇ ਦਾਰੂ ਨਾਲ ਤੇ ਕਦੇ ਡਾਂਗ ਨਾਲ। ਸਮਝ ਨਹੀਂ ਆਉਂਦੀ ਕਿ ਇਸ ਵੋਟ ਤੰਤਰ ਨੂੰ ਨੋਟ ਤੰਤਰ ਕਿਹਾ ਜਾਏ, ਸ਼ਰਾਬ ਤੰਤਰ ਜਾਂ ਫਿਰ ਡਾਂਗ  ਤੰਤਰ ??? ਇਹ ਸਿਰਫ ਚਾਰ ਸਾਲ ਕਿਸੇ ਨੂੰ ਚੋਰ ਚੋਰ ਆਕਾਹਾਂ ਵਾਲੇ ਲੋਕ ਜੇ ਰਾਤ ਨੂੰ ਦਾਰੂ ਲੈ ਕੇ ਪੰਜਵੇ ਸਾਲ ਫੇਰ ਓਸੇ ਕੁਰਪਟ ਬੰਦੇ ਨੂੰ ਜਿਤਾ ਦੇਂਦੇ ਨੇ ਤਾਂ ਘੱਟ ਸਰਕਾਰਾਂ ਵੀ ਨਹੀਂ ਕਰਦਿਆ। ਵੋਟਾਂ ਤੋਂ ਪਹਿਲਾਂ ਸਰਕਾਰਾਂ ਦਾ ਅੰਦਾਜ਼ ਬੜਾ ਸਾਊ ਹੁੰਦਾ ਹੈ ਬੋਲੀ ਬੜੀ ਮਿਠੀ ਹੁੰਦੀ ਹੈ ਦਿਲ ਬੜਾ ਖੁੱਲਾ ਹੁੰਦਾ ਹੈ ਪਰ ਵੋਟਾਂ ਦਾ ਵੇਲਾ ਟਪਦਿਆਂ ਹੀ ਉਹਨਾਂ ਦੇ ਅਸਲੀ ਰੰਗ ਵੀ ਸਾਹਮਣੇ ਆਉਣ ਲੱਗਦੇ ਹਨ।  
ਰੋਜ਼ਾਨਾ ਜਗ ਬਾਣੀ ਜਲੰਧਰ ਡੇਟ ਲਾਈਨ ਤੋਂ ਆਪਣੇ ਪੱਤਰਕਾਰ ਪੁਨੀਤ ਦੇ ਹਵਾਲੇ ਨਾਲ ਦੱਸਿਆ ਹੈ ਕਿ ਬਿਜਲੀ ਦੀਆਂ ਦਰਾਂ ਵਿੱਚ ਅਠ ਤੋਂ ਦਸ ਫੀਸਦੀ ਤੱਕ ਦਾ ਵਾਧਾ ਹੋਣ ਵਾਲਾ ਹੈ। ਗਰਮੀ ਅਤੇ ਮਹਿੰਗਾਈ ਤੋਂ ਤੰਗ ਆਏ ਲੋਕਾਂ ਤੇ ਇਹ ਬੋਝ ਅਪ੍ਰੈਲ ਮਹੀਨੇ ਤੋਂ ਲਾਗੋਊ ਕੀਤਾ ਜਾਣਾ ਹੈ ਕਿਓਂਕਿ ਅਪ੍ਰੈਲ ਵਿੱਚ ਇਸ ਬੋਝ ਨੂੰ ਚੋਣਾਂ ਕਾਰਣ ਲਾਗੂ ਨਹੀਂ ਸੀ ਕੀਤਾ ਜਾ ਸਕਿਆ। ਹੁਣ ਤੁਸੀਂ ਅੰਦਾਜ਼ਾ ਲਾ ਲਾਓ ਕੀ ਕਿਹੋ ਜਿਹਾ ਹੈ ਇਹ ਤੰਤਰ।...ਲੋਕਤੰਤਰ ਜਾਂ ਧੋਖਾਤੰਤਰ ??? 

No comments: