Sunday, June 24, 2012

ਔਰਤ ਕੀ ਨਹੀਂ ਕਰ ਸਕਦੀ ਜੇ ਚਾਹੇ ਤਾਂ

 ਸ਼ੇਰ ਵੀ ਚੱਲਣ ਉਸਦੇ ਇੱਕ ਇਸ਼ਾਰੇ ਤੇ
ਗੱਲ ਭਾਵੇਂ ਹੈਰਾਨਕੁੰਨ ਅਤੇ ਬੜੀ ਹੀ  ਅਜੀਬ ਲੱਗਦੀ ਹੈ ਪਰ ਹੈ ਬਿਲਕੁਲ ਸਚ। ਲਾਜ਼ਮੀ ਨਾਨੀ ਦੀ ਏਸ ਕੁੜੀ ਨੇ ਇਹ ਗੱਲ ਸਾਬਿਤ ਕਰ ਦਿੱਤੀ ਹੈ ਕਿ ਜੇ ਕੁੜੀਆਂ ਨੇ  ਅੱਜ ਦੇ ਯੁਗ ਵਿੱਚ ਸਿਰ ਉੱਚਾ ਚੁੱਕ ਕੇ ਜਿਊਣਾ ਹੈ ਤਾਂ ਫਿਰ ਉਹਨਾਂ ਨੂੰ ਪੜ੍ਹਾਈ ਲਿਖਾਈ ਦੇ ਨਾਲ ਨਾਲ ਸਿਰਫ ਪਾਊਡਰ, ਕ੍ਰੀਮਾਂ ਅਤੇ ਪਰਫ਼ਿਊਮਾਂ ਦੇ ਨਾਲ ਨਾਲ ਬਹਾਦਰੀ ਦੇ ਕਰਤਬ ਵੀ ਸਿੱਖਣੇ ਪੈਣਗੇ। ਲਾਜ਼ਮੀ ਨਾਮ ਦੀ ਏਸ ਕੁੜੀ ਨੇ ਸ਼ੇਰਾਂ ਤੇ ਏਨਾ ਕਾਬੂ ਪਾਇਆ ਹੋਇਆ ਹੈ ਕੀ ਓਹ ਉਸ ਅੱਗੇ ਅੱਖ ਚੁੱਕ ਕੇ ਵੀ ਨਹੀਂ ਦੇਖਦੇ। ਲਾਜ਼ਮੀ ਨੇ ਇਹ ਸਭ ਕੁਝ ਹਿੰਮਤ ਪਿਆਰ ਦੇ ਜਾਦੂ ਨਾਲ ਕਰਕੇ ਦਿਖਾਇਆ ਹੈ। ਜੇ ਜਾਨਵਰ ਪਿਆਰ ਦੀ ਬੋਲੀ ਨੂੰ ਸਮਝ ਸਕਦੇ ਹਨ ਤਾਂ ਨਿੱਤ ਨਵੇਂ ਹਥਿਆਰ ਬਣਾਉਣ ਲੌ ਤਰਲੋ ਮਛੀ ਹੋਈਆਂ ਵੱਡਿਆ ਵ੍ਫ੍ਫਿਆ ਤਾਕਤਾ ਕਿਓਂ ਨਹੀਂ ? ਦੁਨਿਆ ਨੂੰ ਇਹਨਾਂ ਜਾਨਵਰਾਂ ਤੋਂ ਹੀ ਕੁਝ ਸਿੱਖਨ ਦਾ ਸੁਨੇਹਾ ਦੇਂਦੀ ਇਸ ਤਸਵੀਰ ਨੂੰ ਰੋਜ਼ਾਨਾ ਜਗ ਬਾਣੀ ਦੇ ਧੰਨਵਾਦ ਸਹਿਤ ਪ੍ਰਕਾਸ਼ਿਤ ਕਰ ਰਹੇ ਹਾਂ।---ਰੈਕਟਰ ਕਥੂਰੀਆ 

No comments: