Wednesday, June 20, 2012

ਜਬ ਦਿਲ ਸੇ ਉਠੀ ਪੁਕਾਰ

ਅਸਮਾਨ ਵੱਲ ਨਜ਼ਰਾਂ ਕਿਸੇ ਰੱਬ ਵੱਲ ਜਾਂ ਕਿਸੇ ਹੋਰ ਵੱਲ   
ਹੋ ਸਕਦਾ ਜੈ ਵਿਗਿਆਨ ਆਪਣੇ ਨਿਯਮਾਂ ਕਾਰਣ ਇਸ ਗੱਲ ਨੂੰ ਵੀ ਕਿਸੇ ਵੱਖਰੇ  ਪੈਮਾਨੇ ਨਾਲ   ਜਾਂਚ ਪੜਤਾਲ ਕੇ ਦੇਖੇ ਪਰ  ਇਹ ਅਕਸਰ ਦੇਖਿਆ ਗਿਆ ਹੈ ਕਿ ਜਦੋਂ ਵੋ ਦਿਲ ਚ ਕੋਈ ਪੁਕਾਰ ਉਠੇ ਤਾਂ ਅਰਦਾਸ ਕਰਦਿਆਂ ਜਾਂ ਫਿਰ ਹਥ   ਜੋੜਦਿਆਂ ਨਜ਼ਰਾਂ ਅਚਾਨਕ ਹੀ ਉੱਪਰ ਆਕਾਸ਼ ਵੱਲ ਉਠ ਜਾਂਦੀਆਂ ਹਨ। ਜੇ ਪ੍ਰਮਾਤਮਾ ਹਰ ਪਾਸੇ ਮੌਜੂਦ ਹੈ, ਹਰ ਦਿਸ਼ਾ ਵਿੱਚ ਹੈ ਤਾਂ ਚੇਹਰਾ ਉੱਪਰ ਅਸਮਾਨ ਵੱਲ ਹੀ ਕਿਓਂ ਉਠਦਾ ਹੈ?  ਅਜਿਹਾ ਸਿਰਫ ਇਨਸਾਨਾਂ ਦੇ ਮਾਮਲੇ ਵਿੱਚ ਹੀ ਨਹੀਂ ਬਲਕਿ ਜਾਨਵਰਾਂ ਦੇ ਮਾਮਲੇ ਵਿੱਚ ਵੀ ਹੁੰਦਾ ਹੈ। ਰੋਜ਼ਾਨਾ ਜਗ ਬਾਣੀ ਨੇ ਆਪਣੇ 20 ਜੂਨ ਵਾਲੇ ਅੰਕ ਵਿੱਚ ਇੱਕ ਗਲਿਹਰੀ ਦੀ ਤਸਵੀਰ ਪ੍ਰਕਾਸ਼ਿਤ ਕੀਤੀ ਹੈ ਜੋ ਇਹੀ ਗੱਲ ਸਾਬਿਤ ਕਰ ਰਹੀ ਹੈ। ਇਹ ਤਸਵੀਰ ਜਗ ਬਾਣੀ ਦੇ ਧੰਨਵਾਦ ਸਹਿਤ ਇਥੇ ਵੀ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ।ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕੀ ਪੁਕਾਰ ਸਿਰਫ ਅਸਮਾਨ ਵੱਲ ਮੂੰਹ ਕਰਕੇ ਹੀ ਸੁਨੀ ਜਾਂਦੀ ਹੈ ਕਿਸੇ ਹੋਰ ਦਿਸ਼ਾ ਵੱਲ ਮੂੰਹ ਕਰਕੇ ਨਹੀਂ। --ਰੈਕਟਰ ਕਥੂਰੀਆ  

No comments: