Monday, June 25, 2012

ਯੇਹ ਭਾਰਤ ਦੇਸ਼ ਹੈ ਮੇਰਾ !

ਵਿਕਾਸ ਦੇ ਦਾਵਿਆਂ ਦਾ ਖੋਖਲਾਪਨ ਬੇਨਕਾਬ ਕਰਦੀ ਮਾਸੂਮ ਮਾਹੀ ਦੀ ਮੌਤ
ਜਗ ਬਾਣੀ 'ਚ ਪ੍ਰਕਾਸ਼ਿਤ ਖਬਰ 
ਚਾਰ ਸਾਲਾਂ ਦੀ ਮਾਸੂਮ ਬਚਚੀ ਮਾਹੀ ਨੂੰ ਵੀ ਨਹੀਂ ਬਚਾਇਆ ਜਾ ਸਕਿਆ। ਦੇਸ਼ ਵਿੱਚ ਥਾਂ ਕੁਥਾਂ ਖੁੱਲੇ ਇਹਨਾਂ ਮੌਤ ਦੇ ਮੂੰਹਾਂ ਚੋਂ ਇੱਕ ਨੇ ਮਾਹੀ ਨੂੰ ਵੀ ਨਿਗਲ ਲਿਆ। ਮਾਹੀ ਨੂੰ ਬਚਾਉਣ ਲੈ ਕੀਤੇ ਗਾਏ ਫੌਜੀ ਜਤਨਾਂ ਦੀ ਨਿਸਚੇ ਹੀ ਤਾਰੀਫ਼ ਕਰਦੀ ਬਣਦੀ ਹੈ ਪਰ ਇਸ ਤੋਂ ਕੀਤੇ ਘੱਟ ਸ਼ਕਤੀ ਅਤੇ ਸਮਰਥਾ ਨਾਲ ਅਜਿਹੇ ਮੌਤ ਦੇ ਮੂੰਹ ਬੰਦ ਕੀਤੇ ਜਾ ਸਕਦੇ ਹਨ ਕੀ ਕੀਤਾ ਜੇ ਉਹਨਾਂ ਲੋਕਾਂ ਦਾ ਜਿਹੜੇ ਇਹਨਾਂ ਖੁੱਲੇ ਹੋਏ ਗੱਤਰਾਂ ਲੈ ਜਿੰਮੇਵਾਰ ਹਨ।ਆਜ਼ਾਦੀ ਦੇ ਏਨੇ ਵਰ੍ਰ੍ਹਿਆਂ ਬਾਅਦ ਵੀ ਕਦਮ ਕਦਮ 'ਤੇ ਮੌਤ ਦਾ ਖਤਰਾ ਵਿਕਾਸ ਦੇ ਦਾਵਿਆਂ ਦਾ ਮੂੰਹ ਚਿਢ਼ਾ ਰਿਹਾ ਹੈ। ਕਦੇ ਕੋਈ ਬਚਚਾ ਅਤੇ ਕਦੇ ਕੋਈ ਬਜੁਰਗ ਇਹਨਾਂ ਵਿੱਚ ਡਿੱਗ ਕੇ ਆਪਣੀ ਜਾਨ ਤੋਂ ਹਥ ਧੋ ਬੈਠਦਾ ਹੈ ਅਤੇ ਅਸੀਂ ਬਾਰ ਬਾਰ ਦੁਹਰਾਉਂਦੇ ਰਹਿੰਦੇ ਹਨ।..ਗਾਉਂਦੇ ਰਹਿੰਦੇ ਹਨ ਮੇਰਾ ਭਾਰਤ ਮਹਾਂ।..ਮੇਰਾ ਭਾਰਤ ਮਹਾਂ।ਇਸ ਮਹਾਨਤਾ ਦੇ ਦਾਵਿਆਂ ਵਿਚਲਾ ਖੋਖਲਾਪਨ ਮਾਹੀ ਦੇ ਪਰਿਵਾਰ ਨੂੰ ਉਮਰ ਭਰ ਨਹੀਂ ਭੁੱਲਣਾ। ਅਜਿਹੀਆਂ ਮੌਤਾਂ ਲੈ ਜਿੰਮੇਦਾਰ ਅਨਸਰਾਂ ਵਿਰੁਧ ਇੱਕ ਵਾਰ ਵੀ ਜੇ ਸਖਤੀ ਨਾਲ ਕਾਰਵਾਈ ਹੋ ਜਾਵੇ ਤਾਂ ਇਸ ਸਮਸਿਆ ਤੇ ਕਾਬੂ ਪਾਇਆ ਜਾ ਸਕਦਾ ਹੈ ਪਰ ਇਥੇ ਤਾਂ ਹਰ ਕੰਮ ਹੁੰਦਾ ਹੈ ਪੈਸੇ ਅਤੇ ਫਾਇਦੇ ਪਿੱਛੇ ਤੇ ਜ਼ਾਹਿਰ ਹੈ ਕੀ ਮਾਹੀ ਵਰਗੇ ਬੱਚਿਆਂ ਦੇ ਪਰਿਵਾਰ ਇਹਨਾਂ ਅਫਸਰਾਂ ਅਤੇ ਰਹੇਕੇਦਾਰਾਂ ਨੂੰ ਨਾਂ ਪੈਸਾ ਦੇ ਸਕਦੇ ਹਨ ਤੇ ਨਾਂ ਹੀ ਕੋਈ ਹੋਰ ਫਾਇਦਾ। ਕਾਸ਼ ਕੋਈ ਕ੍ਰਾਂਤੀ ਆਵੇ ਅਤੇ ਮਾਹੀ ਵਰਗੇ ਬੱਚਿਆ ਦੀ ਮੌਤ ਲੈ ਜਿੰਮੇਵਾਰ ਲੋਕ ਵਿਰੋਧੀ ਅਨਸਰਾਂ ਦਾ ਗੰਦ ਆਪਣੇ ਹੜ੍ਹ ਨਾਲ ਹੂੰਝ ਕੇ ਲੈ ਜਾਵੇ। ਮੀਡੀਆ ਨੇ ਇਸ ਖਬਰ ਨੂੰ ਬਣਦੀ ਅਹਮੀਅਤ ਨਾਲ ਪ੍ਰਕਾਸ਼ਿਤ ਕੀਤਾ ਹੈ। ਰੋਜ਼ਾਨਾ ਪੰਜਾਬੀ ਟ੍ਰਿਬਿਊਨ ਨੇ ਇਸ ਖਬਰ ਨਾਲ ਮਾਹੀ ਦੀ ਮਾਂ ਦੀ ਤਸਵੀਰ ਵੀ ਪ੍ਰਕਾਸ਼ਿਤ ਕੀਤੀ ਹੈ। --ਰੈਕਟਰ ਕਥੂਰੀਆ
ਅਣਥਕ ਕੋਸ਼ਿਸ਼ਾਂ ਦੇ ਬਾਵਜੂਦ ਨਹੀਂ ਬਚ ਸਕੀ ਮਾਹੀ
ਮਾਹੀ ਦੀ ਮਾਂ ਸੋਨੀਆ ਦੀਆਂ ਅੱਖਾਂ ’ਚੋਂ ਕਿਰ ਰਹੇ 
ਹੰਝੂ ਦਰਦ ਬਿਆਨਦੇ ਹੋਏ (ਇਨਸੈੱਟ) ਮਾਹੀ ਦੀ 
ਪੁਰਾਣੀ ਤਸਵੀਰ (ਫੋਟੋ: ਪੀ.ਟੀ.ਆਈ.)
ਮਾਨੇਸਰ (ਹਰਿਆਣਾ), 24 ਜੂਨ
ਇਥੇ 70 ਫੁੱਟ ਡੂੰਘੇ ਬੋਰ ਵਿਚ ਡਿੱਗੀ ਚਾਰ ਸਾਲਾ ਬੱਚੀ ਮਾਹੀ ਦੀ ਲਾਸ਼ ਅੱਜ ਦੁਪਹਿਰ 86 ਘੰਟਿਆਂ ਮਗਰੋਂ ਬਾਹਰ ਕੱਢ ਲਈ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚੀ ਦੀ ਮੌਤ ਜਾਂ ਤਾਂ ਬੋਰ ਵਿਚ ਡਿੱਗਣ ਵਾਲੇ ਦਿਨ ਹੋ ਗਈ ਸੀ, ਜਾਂ ਫੇਰ ਉਸ ਤੋਂ ਅਗਲੇ ਦਿਨ। ਮੌਤ ਦੀ ਖਬਰ ਸੁਣਦੇ ਸਾਰ ਮਾਪੇ ਹਾਲੋ-ਬੇਹਾਲ ਹੋ ਗਏ ਸਨ।
ਮਾਹੀ ਨੂੰ ਕੱਢਣ ਲਈ ਫੌਜ ਸੱਦਣੀ ਪਈ ਤੇ ਉਸ ਨੇ ਕਾਫੀ ਜੱਦੋ-ਜਹਿਦ ਮਗਰੋਂ ਬੋਰ ਦੇ ਬਰਾਬਰ ਇਕ ਹੋਰ ਸੁਰੰਗ ਖੋਦ ਕੇ ਬੱਚੀ ਨੂੰ ਬਾਹਰ ਕੱਢਿਆ ਤੇ ਨਾਲ ਦੀ ਨਾਲ ਉੱਥੇ ਖਡ਼੍ਹੀ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾ ਦਿੱਤਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਪੋਸਟਮਾਰਟਮ ਮਗਰੋਂ ਬੱਚੀ ਦੀ ਲਾਸ਼ ਮਾਪਿਆਂ ਦੇ ਹਵਾਲੇ ਕਰ ਦਿੱਤੀ ਗਈ ਹੈ ਪਰ ਰਿਪੋਰਟ ਦੀ ਹਾਲੇ ਉਡੀਕ ਹੈ। ਹਰਿਆਣਾ ਸਰਕਾਰ ਨੇ ਇਸ ਘਟਨਾ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦੇ ਦਿੱਤੇ ਹਨ।
ਮਾਹੀ ਦਾ ਪੋਸਟਮਾਰਟਮ ਕਰਨ ਵਾਲੀ ਟੀਮ ਵਿਚ ਸ਼ਾਮਲ ਡਾ. ਦੀਪਕ ਮਾਥੁਰ ਅਨੁਸਾਰ ‘‘ਬੱਚੀ ਦੀ ਬੋਰ ਵਿਚ ਉਸੇ ਦਿਨ ਮੌਤ ਹੋ ਗਈ ਸੀ, ਜਿਸ ਦਿਨ ਉਹ ਡਿੱਗੀ ਸੀ ਜਾਂ ਫੇਰ ਉਸ ਨੇ ਅਗਲੇ ਦਿਨ ਦਮ ਤੋਡ਼ਿਆ। ਅਸੀਂ ਪੋਸਟਮਾਰਟਮ ਕਰ ਲਿਆ ਹੈ ਪਰ ਰਿਪੋਰਟ ਹਾਲੇ ਤਿਆਰ ਨਹੀਂ ਕੀਤੀ।’’ ਬੱਚੀ ਦੀ ਮੌਤ ਦੀ ਸਭ ਤੋਂ ਪਹਿਲਾਂ ਪੁਸ਼ਟੀ ਇਥੋਂ ਦੇ ਸਿਵਲ ਹਸਪਤਾਲ ਦੇ ਮੁੱਖ ਮੈਡੀਸਨ ਅਧਿਕਾਰੀ ਪ੍ਰਵੀਨ ਗਰਗ ਨੇ ਕੀਤੀ ਤੇ ਕੁਝ ਸਮੇਂ ਬਾਅਦ ਗੁਡ਼ਗਾਉਂ ਦੇ ਡਿਪਟੀ ਕਮਿਸ਼ਨਰ ਪੀ.ਸੀ. ਮੀਨਾ ਨੇ ਕਿਹਾ ਕਿ ਮਾਹੀ ਹਸਪਤਾਲ ਵਿਚ ਪੁੱਜਣ ਤੋਂ ਪਹਿਲਾਂ ਹੀ ਦਮ ਤੋਡ਼ ਚੁੱਕੀ ਸੀ। ਮਾਹੀ ਨੂੰ ਬੋਰ ਵਿਚੋਂ ਕੱਢਣ ਲਈ ਸੌਰਵ ਖਾਨ ਦੀ ਅਗਵਾਈ ਵਿਚ ਫੌਜ ਦੀ ਟੁਕਡ਼ੀ ਨੇ ਦਿਨ ਰਾਤ ਲਗਾਤਾਰ ਕੰਮ ਕੀਤਾ। ਗੁਡ਼ਗਾਉਂ ਪੁਲੀਸ ਅਨੁਸਾਰ ਇਸੇ ਇਲਾਕੇ ਵਿਚ 26 ਫਰਵਰੀ 2004 ਦੌਰਾਨ ਚਾਰ ਸਾਲਾ ਬੱਚੀ ਵੀ ਬੋਰ ਵਿਚ ਡਿੱਗੀ ਸੀ ਪਰ ਉਸ ਨੂੰ ਬਚਾਅ ਲਿਆ ਗਿਆ ਸੀ।
-ਆਈ.ਏ.ਐਨ.ਐਸ.


ਮਾਨੇਸਰ (ਹਰਿਆਣਾ), 24 ਜੂਨ

No comments: