Saturday, June 30, 2012

ਕੁੜੀਆਂ ਖਾਂਦੇ ਪੀਂਦੇ ਘਰਾਂ ਦੀਆਂ

ਲਗਾਤਾਰ ਵਧ ਰਿਹਾ ਮੋਟਾਪਾ : ਲੋੜ ਹੋਰ ਗੰਭੀਰ ਹੋਣ ਦੀ 
ਮੋਟਾਪਾ ਪੂਰੀ ਦੁਨੀਆ ਵਿੱਚ ਵਧ ਰਿਹਾ ਹੈ। ਪਤਾ ਨਹੀਂ ਜਿਆਦਾ ਖਾਣ ਕਾਰਣ, ਘੱਟ ਕਸਰਤ ਕਾਰਣ ਜਾਂ ਫੇਰ ਅਨਾਜ ਅਤੇ ਸਬਜੀਆਂ ਵਿਚ ਵਧ ਰਹੇ ਕੈਮਿਕਲਾਂ ਕਾਰਣ।ਕੁਲ ਮਿਲਾ ਕੇ ਇਹ ਲਗਾਤਾਰ ਗੰਭੀਰ ਹੋ ਰਹੀ ਸਮਸਿਆ ਹੈ। ਕੁਝ ਸਾਲ ਪਹਿਲਾਂ ਇਸ ਮੋਟਾਪੇ ਤੋਂ ਚਿੰਤਿਤ ਹੋਈ ਦਿੱਲੀ ਸਰਕਾਰ ਨੇ ਇੱਕ ਲੰਮੀ ਦੌੜ ਦਾ ਆਯੋਜਨ ਵੀ ਕਰਾਇਆ ਸੀ।  ਇਸ ਮੈਰਾਥਨ ਦੌੜ ਵਿੱਚ ਦਿੱਲੀ ਵਾਸੀਆਂ ਨੇ ਵਧ ਚੜ੍ਹ ਕੇ ਪੂਰੇ ਉਤਸ਼ਾਹ ਨਾਲ ਭਾਗ ਲਿਆ ਸੀ। ਇਸ ਇੱਕ ਦਿਨ ਦੀ ਦੌੜ ਤੋਂ ਬਾਅਦ ਬਹੁਤ ਸਾਰੇ ਲੋਕ ਫਿਰ ਘਰੋ ਘਰੀਂ ਬੈਠ ਗਾਏ। ਫਾਇਦਾ ਉਹਨਾਂ ਨੂੰ ਹੀ ਮਿਲਿਆ ਜਿਹਨਾਂ ਨੇ ਇਸ ਸਿਲਸਿਲੇ ਨੂੰ ਹਰ ਰੋਜ਼ ਜਾਰੀ ਰੱਖਿਆ। ਮੋਟਾਪੇ ਦੇ ਮਸਲਿਆਂ ਅਤੇ ਇਸਦੇ ਖਤਰਿਆਂ ਬਾਰੇ ਬਹੁਤ ਕੁਝ ਲਿਖਿਆ ਜਾ ਚੁੱਕਿਆ ਹੈ। ਮੈਨੂੰ ਅਚਾਨਕ ਇਹ ਸਭ ਕੁਝ ਯਾਦ ਆਇਆ ਹੈ ਫੇਸ ਬੁਕ ਤੇ ਪ੍ਰਕਾਸ਼ਿਤ ਇਹ ਤਸਵੀਰ ਦੇਖ ਕੇ। ਇਸ ਤਸਵੀਰ ਨੂੰ ਫੇਸਬੁਕ 'ਤੇ ਪਾਇਆ ਹੈ ਇੱਕ ਮਿੱਤਰ G-boo Gurbachaan ਨੇ। ਖਾਂਦੇ ਪੀਂਦੇ ਘਰਾਂ ਦੀਆਂ ਇਹਨਾਂ ਕੁੜੀਆਂ ਦੀ ਤਸਵੀਰ ਬਾਰੇ ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਆਪਣੇ ਵਿਚਾਰ ਜ਼ਰੂਰ ਭੇਜੋ। ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ।--ਰੈਕਟਰ ਕਥੂਰੀਆ  

No comments: