Wednesday, June 20, 2012

ਮੋਟਿਆਂ ਵਿੱਚ ਵੀ ਦਿਲ ਹੁੰਦੈ ਜਨਾਬ

ਇਸਰਾਈਲ ਵਿੱਚ ਹੋਇਆ ਮੋਟੀਆਂ ਦਾ ਸੁੰਦਰਤਾ ਮੁਕਾਬਲਾ 
ਲੋਕ ਜੋ ਮਰਜ਼ੀ ਆਖੀ ਜਾਣ  ਪਰ ਹਕੀਕਤ ਇਹੀ ਹੈ ਕਿ ਮੋਟੇ ਲੋਕਾਂ ਦੇ ਦਿਲਾਂ ਵਿੱਚ ਵੀ ਜਜਬਾਤ ਹੁੰਦੇ ਹਨ। ਓਹ ਵੀ ਜਿੰਦਗੀ ਦੇ ਮਜ਼ੇ ਬਿਲਕੁਲ ਓਸੇ ਤਰਾਂ ਲੁੱਟਣਾ ਚਾਹੁੰਦੇ ਹਨ ਜਿਵੇਂ ਬਾਕੀ ਦੇ ਆਮ ਪਤਲੇ ਲੋਕ।  ਕਿਹੜੀ ਮੋਟੀ ਸਭ ਤੋਂ ਸੋਹਣੀ  ਇਸਨੂੰ ਲੈ ਕੇ ਇਸਰਾਈਲ ਵਿੱਚ ਬਾਕਾਇਦਾ ਇੱਕ ਮੁਕਾਬਲਾ ਹੋਇਆ ਹੈ।ਇਸ ਮੁਕਾਬਲੇ ਦੀ ਤਸਵੀਰ ਰੋਜ਼ਾਨਾ ਜਗ ਬਾਣੀ ਦੇ ਧੰਨਵਾਦ ਸਹਿਤ ਇਥੇ ਵੀ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ। ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲੀਆਂ ਸੁੰਦਰੀਆਂ ਨੇ ਇਹ ਗੱਲ ਸਾਰੀ ਦੁਨੀਆ ਸਾਹਮਣੇ ਸਾਬਿਤ ਕਰ ਦਿੱਤੀ ਹੈ ਕਿ ਮੋਟੇ ਲੋਕ ਵੀ ਦਿਲ ਵਾਲੇ ਹੁੰਦੇ ਨੇ, ਉਹਨਾਂ ਵਿੱਚ ਧੜਕਦਾ ਦਿਲ ਵੀ ਬਹੁਤ ਕੁਝ ਚਾਹੁਦਾ ਹੈ, ਉਹਨਾਂ ਵਿੱਚ ਵੀ ਜਜਬਾਤ ਹੁੰਦੇ ਨੇ। ਤੁਸੀਂ ਮੋਟੇ ਲੋਕਾਂ ਬਾਰੇ ਅਤੇ ਉਹਨਾਂ ਦੇ ਜਜਬਾਤਾਂ ਬਾਰੇ ਕੁਝ ਆਖਣਾ ਚਾਹੁੰਦੇ ਹੋ ਤਾਂ ਤੁਰੰਤ ਲਿਖ  ਭੇਜ। ਤੁਹਾਡੇ ਵਿਚਾਰਾਂ ਦੀ ਉਡੀਕ ਤਾਂ ਇਸ ਵਾਰ ਵੀ ਬਣੀ ਰਹੇਗੀ।--ਰੈਕਟਰ ਕਥੂਰੀਆ 

No comments: