Friday, June 22, 2012

ਯਾਦਗਾਰ ਬਾਰੇ ਫਜੂਲ ਦਾ ਰੌਲਾ ਰੱਪਾ ਜਾਰੀ

ਯਾਦਗਾਰ ਤਾਂ ਲੋਕ-ਹਿਰਦਿਆਂ ਵਿੱਚ ਪਹਿਲਾਂ ਤੋਂ ਹੀ ਕਾਇਮ ਹੈ 
ਖਬਰ ਦੀ ਤਸਵੀਰ ਰੋਜ਼ਾਨਾ ਜਗ ਬਾਣੀ ਚੋਂ ਧੰਨਵਾਦ ਸਹਿਤ 
ਆਪਰੇਸ਼ਨ  ਬਲਿਊ ਸਟਾਰ ਅਤੇ ਨਵੰਬਰ-84 ਵਰਗੀਆਂ ਘਟਨਾਵਾਂ ਸਿੱਖ ਹਿਰਦਿਆਂ ਤੇ ਹਮੇਸ਼ਾਂ ਲੈ ਉਕਰੀਆਂ ਗਈਆਂ ਹਨ। ਜਿਹਨਾਂ ਸਿਆਸਤਦਾਨਾਂ ਅਤੇ ਅਖੌਤੀ ਬੁਧੀਜੀਵੀਆਂ ਨੇ ਇਹਨਾਂ ਨੂੰ ਸਿੱਖ ਦਿਲੋ ਦਿਮਾਗ ਚੋਂ ਮਿਟਾਉਣ  ਦੀਆਂ ਅਨਹੋਣੀਆਂ  ਸੋਚਿਆਂ ਸਨ ਉਹਨਾਂ ਨੂੰ ਹੁਣ ਤੱਕ ਇਸ ਹਕੀਕਤ ਦੀ ਸਮਝ ਆ ਚੁੱਕੀ ਹੋਣੀ ਹੈ। ਬਲਿਊ ਸਟਾਰ ਅਪ੍ਰੇਸ਼ਨ ਦੀ ਯਾਦਗਾਰ ਸਿੱਖ ਜਗਤ ਵੱਲੋਂ ਆਪਣੇ ਧਾਰਮਿਕ ਅਤੇ ਰਾਜਨੀਤਿਕ ਕੇਂਦਰ ਵਿਖੇ ਉਸਾਰੀ ਜਾ ਰਹੀ ਹੈ। ਇਹ ਸਭ ਕੁਝ ਮੁੱਖ ਮੰਤਰੀ  ਸਿੰਘ ਬਾਦਲ ਦੇ ਰਾਜ ਕਾਲ ਵਿੱਚ ਹੋ ਰਿਹਾ ਹੈ ਜਿਹਨਾਂ ਬਾਰੇ ਸਿੱਖ ਜਗਤ ਵਿੱਚ ਅਕਸਰ ਇਹ ਗਿਲੇ ਰਹੇ ਹਨ ਕੀ ਉਹ ਸਿੱਖ ਵਿਰੋਧੀ ਸ਼ਕਤੀਆਂ ਨਾਲ ਖੜੋਂਦੇ ਹਨ। ਬਲਿਊ ਸਤਰ ਅਪ੍ਰੇਸ਼ਨ ਦੀ ਯਾਦਗਾਰ ਬਾਰੇ ਪਾਇਆ ਜਾ ਰਿਹਾ ਫਜੂਲ ਦਾ ਰੌਲਾ ਰੱਪਾ ਪਾਉਣ ਵਾਲੇ ਲੋਕ ਸਿਰਫ ਸਰਦਾਰ ਬਾਦਲ ਵਰਗੇ ਲੀਡਰਾਂ ਲੈ ਹੀ ਮੁਸ਼ਕਿਲਾਂ ਖੜੀਆਂ ਕਰ ਰਹੇ ਹਨ। ਸੈਕੁਲਰ ਸੋਚ ਦੀ ਦਿੱਖ ਵਾਲੇ ਆਗੂਆਂ ਵਾਸਤੇ ਮੁਸ਼ਕਿਲ ਖੜੀ ਕਰਕੇ ਇਹ ਲੋਕ ਕੀ ਕਰਨਾ ਕਰਾਉਣ ਚਾਹੁੰਦੇ ਹਨ ਇਸ ਬਾਰੇ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਯਾਦਗਾਰ ਬਾਰੇ ਖੜੇ ਕੀਤੇ ਜਾ ਰਹੇ ਇਤਰਾਜ਼ ਕਿਸੇ ਵੀ ਤਰਾਂ ਜਾਇਜ਼ ਨਹੀਂ ਕਹੇ ਜਾ ਸਕਦੇ। ਇਹ ਕੁਝ ਉਹਨਾਂ ਸ਼ਕਤੀਆਂ ਨੂੰ ਸਮਝਾਉਣ ਦੀ ਲੋੜ ਹੈ ਜਿਹਨਾਂ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਇਸ ਆਪਰੇਸ਼ਨ ਲਈ ਚੁਣਿਆ. ਸੰਤ ਭਿੰਡਰਾਂਵਾਲੇ ਸਿਰਫ ਇੱਕ ਅਸਥਾਨ ਤੇ ਸਨ ਪਰ ਕਾਰਵਾਈ ਦਾ ਨਿਸ਼ਾਨਾ ਨਿਸ਼ਾਨ ਬਣਾਇਆ ਗਿਆ ਗਿਆ ਤਿੰਨ ਦਰਜਨ ਧਾਰਮਿਕ ਅਸਥਾਨਾਂ ਨੂੰ। ਸਿੱਖੀ ਦੇ ਇਸ ਕੇਂਦਰ ਵਿੱਚ ਆਏ ਟੈਂਕਾਂ ਦੇ ਨਾਲ ਬੱਚਿਆਂ ਬਜੁਰਗਾਂ ਅਤੇ ਔਰਤਾਂ ਨਾਲ ਕੀ ਕੀਤੀ ਗਈ ਇਹ ਸਾਰੇ ਜਾਂਦੇ ਹਨ। ਦੁਨਿਆ ਜਾਂਦੀ ਹੈ ਕੀ ਗੁਰਪੂਰਬ ਦੇ ਦਿਨ ਆਪਣੇ ਇਸ ਕੇਂਦਰ ਵਿਖੇ ਮੱਥਾ ਟੇਕਣ ਆਏ ਲੋਕ ਸਿਰਫ ਸ਼ਰਧਾਲੂ ਸਨ। ਇਹ ਯਾਦਗਾਰ ਤਾਂ ਲੋਕਾਂ ਦੇ ਦਿਲਾਂ ਵਿੱਚ ਬਣੀ ਹੋਈ ਹੈ ਅਤੇ ਪੀੜ੍ਹੀ ਦਰ ਪੀੜ੍ਹੀ ਇਸ ਦੀ ਉਸਾਰੀ ਲੋਕ ਦਿਲਾਂ ਵਿੱਚ ਹੋਰ ਪਕੇਰੀ ਹੁੰਦੀ ਜਾਣੀ ਹੈ। ਹਨ ਕੰਕ੍ਰੀਟ ਅਤੇ ਪੱਥਰ ਨਾਲ ਬੰਨ ਵਾਲੀ ਇਸ ਬਾਹਰੀ ਯਾਦਗਾਰ ਬਾਰੇ ਕਿੰਤੂ ਪ੍ਰੰਤੂ ਕਰਨ ਵਾਲੇ ਲੋਕਾਂ ਦਾ ਅਸਲੀ ਚਿਹਰਾ ਜ਼ਰੂਰ ਦੁਨਿਆ ਸਾਹਮਣੇ ਬੇਨਕਾਬ ਹੋ ਰਿਹਾ ਹੈ।--ਰੈਕਟਰ  ਕਥੂਰੀਆ 

No comments: