Thursday, June 07, 2012

ਬਲਿਊ ਸਟਾਰ ਓਪਰੇਸ਼ਨ ਨੰ ਮੀਡੀਆ ਰਿਪੋਰਟਾਂ ਰਾਹੀਂ ਯਾਦ ਕਰਦਿਆਂ

ਬਲਿਊ ਸਟਾਰ ਓਪਰੇਸ਼ਨ ਸਿੱਖ ਹਿਰਦਿਆਂ ਲੈ ਇੱਕ ਕੋੜੀ ਅਤੇ ਅਭੁੱਲ  ਰਹੇਗਾ। ਕੁਰਸੀ ਦੀ ਸਿਆਸਤ ਦੇ ਇਸ  ਬੇਹੱਦ ਨਾਜ਼ੁਕ  ਦੌਰ ਵਿੱਚ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਸੁਨੇਹਾ ਆਇਆ ਹੈ ਉਹ ਇਹੀ ਆਖ ਰਿਹਾ ਹੈ ਕੀ ਸਿੱਖ ਨਵਾਬੀਆਂ, ਸਰਕਾਰਾਂ ਅਤੇ ਹੋਰ ਦਬਾਵਾਂ ਨੂੰ ਠੋਕਰ ਮਾਰ ਸਕਦੇ ਹਨ ਪਰ ਗੁਰੂ ਵੱਲ ਪਿਠ ਕਰਕੇ ਖੜੇ ਹੋਣ ਦੀ ਹਿਮਾਕਤ ਕਿਸੇ ਵੀ ਹਾਲਤ ਵਿੱਚ ਨਹੀਂ ਕਰ ਸਕਦੇ ਮਜਬੂਰੀ ਭਾਵੇਂ ਕਿੰਨੀ ਹੀ ਵੱਡੀ ਕਿਓਂ ਨਾ ਹੋਵੇ ।     
ਮੁੱਖ  ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ ਕੀ ਉਹ ਆਪਣੀਆਂ ਉਦਾਰ ਨੀਤੀਆਂ ਦੇ ਬਾਵਜੂਦ ਆਪਣੇ ਕੰਟ੍ਰੋਲ ਹੇਠਲੇ ਅਕਾਲੀ ਦਲ ਨੂੰ ਕਿਸੇ ਵੀ ਹੋਰ ਦੇ ਸਹਾਰਿਆਂ ਤੇ ਨਹੀਂ ਚੱਲਣ ਦੰਗਾ ਭਾਵੇਂ ਅਜਿਹਾ ਚਾਹੁਣ ਵਾਲੀ ਪਾਰਟੀ ਭਾਰਤੀ ਜਨਤਾ ਪਾਰਟੀ ਹੀ ਕਿਓਂ ਨਾ ਹੋਵੇ।  
ਬਲਿਊ ਸਤਰ ਓਪਰੇਸ਼ਨ ਦੀ ਯਾਦ ਮਨਾਉਣ ਲਈ  ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਸਮਾਗਮ  ਦੀ ਰਿਪੋਰਟ ਰੋਜ਼ਾਨਾ ਜਗ ਬਾਣੀ ਨੇ ਵੀ ਆਪਣੇ ਖਬਰਾਂ ਵਾਲੇ ਮੁੱਖ ਸਫੇ ਉੱਪਰ ਪੂਰੇ ਵਿਸਥਾਰ ਨਾਲ ਸਾਰੀ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਇਸ ਰਿਪੋਰਟ ਵਿਚ ਮੁੱਖ ਮੁਦ੍ਦਾ ਵੀ ਹੈ, ਅਤੇ ਭਾਰਤੀ ਜਨਤਾ ਪਾਰਟੀਆਂ ਸਮੇਤ ਬਾਕੀ ਲੀਡਰਾਂ ਦਾ ਪ੍ਰਤੀਕਰਮ ਵੀ। ਸ਼੍ਰੋਮਣੀ ਅਕਾਲੀ ਦਲ ਨੇ ਤਾਂ ਆਪਣੀ ਨੀਤੀ ਅਤੇ ਸਟੈਂਡ  ਦਾ ਐਲਾਨ ਖੁੱਲ ਕੇ ਕਰ ਦਿੱਤਾ ਹੈ ਹੁਣ ਦੇਖਣਾ ਹੈ ਭਾਰਤੀ ਜਨਤਾ ਪਾਰਟੀ ਦੇ ਰੁੱਖ ਵੱਲ.         

No comments: