Monday, June 04, 2012

ਪ੍ਰਮੁੱਖ ਪੱਤਰਕਾਰ ਰਤਨੇਸ਼ ਸਿੰਘ ਸੋਢੀ ਨੂੰ ਯਾਦ ਕਰਦਿਆਂ

 ਯਾਤਰਾ ਵਿੱਚ ਸ਼ਾਮਿਲ ਹੋਈਆਂ ਕਈ ਪ੍ਰਮੁੱਖ ਸ਼ਖਸੀਅਤਾਂ 
ਜਲੰਧਰ: ਕਿਸੇ ਵੇਲੇ ਪੰਜਾਬ ਦੀ ਰਾਜਨੀਤੀ ਵਿੱਚ ਯਾਦਗਾਰੀ ਰੋਲ ਅਦਾ ਕਰਨ ਵਾਲੇ ਰੋਜ਼ਾਨਾ ਅਖਬਾਰ  ਅਕਾਲੀ ਪੱਤਰਿਕਾ ਦੇ ਮੁੱਖ ਸੰਪਾਦਕ ਰਤਨੇਸ਼ ਸਿੰਘ ਸੋਢੀ ਦਾ ਐਤਵਾਰ ਨੂੰ ਮਾਡਲ ਟਾਊਨ ਦੀ ਸ਼ਮਸ਼ਾਨਘਾਟ ’ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਦਿਲ ਦਾ ਦੌਰਾ ਪੈਣ ਕਾਰਨ ਇਸ ਦੁਨਿਆ ਤੋਂ ਹਮੇਸ਼ਾਂ ਲੈ ਰੁਖਸਤ ਹੋ ਜਾਨ ਵਾਲੇ  ਸ੍ਰੀ ਸੋਢੀ  ਦੀ ਅੰਤਿਮ ਯਾਤਰਾ ’ਚ ਸ਼ਹਿਰ ਦੀਆਂ ਉੱਘੀਆਂ ਸ਼ਖ਼ਸੀਅਤਾਂ  ਸ਼ਾਮਲ ਸਨ। 
ਸ੍ਰੀ ਰਤਨੇਸ਼ ਸਿੰਘ ਸੋਢੀ ਲੰਮਾ ਸਮਾਂ ਪੱਤਰਕਾਰਤਾ ਖੇਤਰ ’ ਸਰਗਰਮੀ  ਨਾਲ ਵਿਚਰਦੇ ਰਹੇ ਹਨ। ਉਨ੍ਹਾਂ ਦਾ ਅਕਾਲੀ ਪੱਤਰਿਕਾ ਨਾਲ ਅੱਧੀ ਸਦੀ ਤਕ ਬਡ਼ਾ ਗੂਡ਼ਾ ਰਿਸ਼ਤਾ ਰਿਹਾ। ਪੁਡੂਚੇਰੀ ਦੇ ਉਪ ਰਾਜਪਾਲ ਸ੍ਰੀ ਇਕਬਾਲ ਸਿੰਘ ਵੱਲੋਂ ਉਨ੍ਹਾਂ ਦੇ ਪੁੱਤਰ ਨੇ ਮ੍ਰਿਤਕ ਦੇਹ ’ਤੇ ਫੁਲ ਮਾਲਾ ਭੇਟ ਕੀਤੀਆਂ। ਇਸ ਮੌਕੇ ਵਿਧਾਇਕ ਪਰਗਟ ਸਿੰਘ, ਮਨਪ੍ਰੀਤ ਸਿੰਘ ਬਾਦਲ, ਜਰਨੈਲ ਸਿੰਘ ਗਡ਼੍ਹਦੀਵਾਲਾ, ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਦੇ ਪ੍ਰਧਾਨ ਆਤਮ ਪ੍ਰਕਾਸ਼ ਸਿੰਘ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।ਸੋਗ ਦੀ ਇਸ ਖਬਰ ਨੂੰ ਲਿਖਦਿਆ ਉਹਨਾਂ ਨਾਲ ਬਿਤਾਏ ਸਮੇਂ ਦੀਆਂ ਕਈ ਯਾਦਾਂ ਅੱਖਾਂ ਅੱਗੇ ਆ ਖੜੋਤੀਆਂ ਹਨ। 

ਮੈਨੂੰ ਯਾਦ ਹੈ ਰੋਜ਼ਾਨਾ ਅਕਾਲੀ ਪੱਤ੍ਰਿਕਾ ਤੇ ਕਈ ਵਾਰ ਆਏ ਸੰਕਟ ਦੇ ਸਮਿਆਂ ਦੌਰਾਨ ਉਹਨਾਂ ਕਿੰਨੀਦਿੱਤਾ।  ਸਿਆਣਪ ਅਤੇ ਅਡੋਲਤਾ ਦਾ ਸਬੂਤ ਦਿੱਤਾ। ਇੱਕਇ ਖਬਰ ਰੱਖਦੇ।ਇਈ ਪਲ ਪਲ ਪਰ ਫਿਰ ਵੀ ਉਹ ਦਫਤਰ ਦੇ ਅੰਦਰੂਨੀ ਹਾਲਾਤ  ਵਾਰ ਤਾਂ ਹਾਲਤ ਇਹ ਹੋ ਗਈ ਸੀ ਕੀ ਉਹਨਾਂ ਨੂੰ ਦਫਤਰ ਤੋਂ ਦੂਰ ਵੀ ਰਹਿਣਾ ਪਿਆ ਪਰ ਇਸਦੇ ਬਾਵਜੂਦ ਉਹ ਦਫਤਰ ਨਾਲ ਜੁਅਖਬਾਰੀ ਮੁਲਾਜਮਾਂ ਦੀਆਂ ਆਰਥਿਕ ਲੋੜਾਂ ਪੂਰੀਆਂ ਕਰਨੀਆਂ ਇਦੇ ਰਹਿੰਦੇ। ਉਦੋਂ ਮੋਬਾਇਲ ਫੋਨ ਨਹੀਂ ਸਨ ਹੁੰਦੇ  ਪਰ ਫਿਰ ਵੀ ਉਹ ਦਫਤਰ ਦੇ ਅੰਦਰੂਨੀ ਹਾਲਾਤ ਦੀ ਪਲ ਪਲ ਦੀ ਖਬਰ ਰੱਖਦੇ।ਗੁੱਸੇ ਗਿਲੇ ਅਤੇ ਅਨੁਸ਼ਾਨ ਦੀ ਸਖਤੀ ਬਾਵਜੂਦ ਆਪਣੇ ਅਖਬਾਰੀ ਮੁਲਾਜਮਾਂ ਦੀਆਂ ਵੇਲੇ ਕੁਵੇਲੇ ਦੀਆਂ ਆਰਥਿਕ ਲੋੜਾਂ ਪੂਰੀਆਂ ਕਰਨਾ ਉਹਨਾਂ ਦੇ ਸੁਭਾ ਵਿੱਚ ਸ਼ਾਮਿਲ ਸੀ।  --ਰੇਕਟਰ ਕਥੂਰੀਆ  

No comments: