Monday, June 04, 2012

ਜੂਨ-84 ਨੂੰ ਮੀਡੀਆ ਦੇ ਝਰੋਖੇ ਚੋ ਯਾਦ ਕਰਦਿਆਂ

ਸਾਕਾ ਨੀਲਾ ਤਾਰਾ  ਅਤੇ ਗਿਆਨੀ ਜ਼ੈਲ ਸਿੰਘ      --ਤਰਲੋਚਨ ਸਿੰਘ
 
ਬੇਸ਼ੱਕ ਸਾਕਾ ਨੀਲਾ ਤਾਰਾ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ ਪਰ ਅਜੇ ਵੀ ਕਈ ਅਜਿਹੇ ਪਹਿਲੂ ਹਨ ਜਿਹਡ਼ੇ ਉੱਭਰ ਕੇ ਸਾਹਮਣੇ ਨਹੀਂ ਆਏ। 4 ਜੂਨ 1984 ਨੂੰ ਫ਼ੌਜ ਨੇ ਕਾਰਵਾਈ ਸ਼ੁਰੂ ਕੀਤੀ ਅਤੇ 6 ਜੂਨ ਨੂੰ ਮੁਕੰਮਲ ਹੋ ਗਈ। ਉਸ ਵੇਲੇ ਦੇਸ਼ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਸਨ। ਹਰ ਕੋਈ ਸੋਚਦਾ ਸੀ ਕਿ ਸਾਕਾ ਨੀਲਾ ਤਾਰਾ ਕਾਰਵਾਈ ਰਾਸ਼ਟਰਪਤੀ ਦੀ ਸਹਿਮਤੀ ਨਾਲ ਹੀ ਹੋਈ ਹੋਵੇਗੀ। ਗਿਆਨੀ ਜ਼ੈਲ ਸਿੰਘ ਦੇ ਸ਼ਰਧਾਲੂ ਸਿੱਖ ਹੋਣ ਬਾਰੇ ਵੀ ਸਾਰਿਆਂ ਨੂੰ ਪਤਾ ਸੀ। ਉਹ ਰਾਸ਼ਟਰਪਤੀ ਵਜੋਂ ਫ਼ੌਜਾਂ ਦੇ ਸੁਪਰੀਮ ਕਮਾਂਡਰ ਸਨ।
ਗਿਆਨੀ ਜ਼ੈਲ ਸਿੰਘ ਨੇ ਹਰ ਇੱਕ ਨੂੰ ਦੱਸਿਆ ਕਿ ਉਨ੍ਹਾਂ ਨੂੰ ਫ਼ੌਜ ਦੇ ਹਮਲੇ ਬਾਰੇ ਪ੍ਰਧਾਨ ਮੰਤਰੀ ਨੇ ਦੱਸਿਆ ਹੀ ਨਹੀਂ। ਉਨ੍ਹਾਂ ਨੂੰ ਵੀ ਰਾਤ ਰੇਡੀਓ ਤੋਂ ਖ਼ਬਰ ਪਤਾ ਲੱਗੀ। ਜਦੋਂ ਇਹ ਅਫ਼ਵਾਹ ਚੱਲ ਰਹੀ ਸੀ ਕਿ ਫ਼ੌਜ ਦਰਬਾਰ ਸਾਹਿਬ ਅੰਦਰ ਜਾਵੇਗੀ ਤਾਂ ਕੁਝ ਦਿਨ ਪਹਿਲਾਂ ਇੱਕ ਉੱਚ ਪੱਧਰੀ ਸਿੱਖ ਡੈਲੀਗੇਸ਼ਨ ਉਨ੍ਹਾਂ ਨੂੰ ਮਿਲਣ ਆਇਆ। ਗਿਆਨੀ ਜੀ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਸਿਰਫ਼ ਡਰਾਵਾ ਹੈ ਤਾਂ ਜੋ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਾਹਰ ਆ ਜਾਣ ਪਰ ਗਿਆਨੀ ਜੀ ਹਕੀਕਤ ਤੋਂ ਬੇਖ਼ਬਰ ਰਹੇ। ਜਦੋਂ ਫ਼ੌਜ ਕਾਰਵਾਈ ਕਰ ਚੁੱਕੀ ਤਾਂ ਸ੍ਰੀ ਰਾਜੀਵ ਗਾਂਧੀ ਦੇ ਤਤਕਾਲੀਨ ਸਲਾਹਕਾਰ ਅਰੁਣ ਸਿੰਘ, ਗਿਆਨੀ ਜੀ ਨੂੰ ਮਿਲਣ ਆਏ ਤੇ ਉਨ੍ਹਾਂ ਸਾਰੀ ਕਾਰਵਾਈ ਦੀਆਂ ਫੋਟੋਆਂ ਉਨ੍ਹਾਂ ਨੂੰ ਵਿਖਾਈਆਂ ਅਤੇ ਦੱਸਿਆ ਕਿ ਦਰਬਾਰ ਸਾਹਿਬ ’ਤੇ ਕੁਝ ਨਹੀਂ ਹੋਇਆ ਸਿਰਫ਼ ਅਕਾਲ ਤਖ਼ਤ ਦਾ ਨੁਕਸਾਨ ਹੋਇਆ ਹੈ। ਪ੍ਰਧਾਨ ਮੰਤਰੀ ਆਪ ਨਾ ਆਏ।

ਅਸੀਂ ਸਿੱਧੇ ਦਰਬਾਰ ਸਾਹਿਬ ਦੇ ਬਾਹਰ ਪੁੱਜੇ। ਹਰ ਪਾਸੇ 
ਫ਼ੌਜੀ ਖਡ਼੍ਹੇ ਸਨ। ਜਾਪਦਾ ਸੀ ਕਿ ਫ਼ੌਜ ਨੇ ਸਾਰੇ ਸ਼ਹਿਰ ’ਤੇ 
ਕਬਜ਼ਾ ਕੀਤਾ ਹੋਇਆ ਹੈ। ਗਿਆਨੀ ਜੀ ਨੇ ਜੁੱਤੀ ਕਾਰ 
ਵਿੱਚ ਹੀ ਉਤਾਰ ਦਿੱਤੀ। ਅੰਦਰ ਆ ਕੇ ਜਦੋਂ ਪੌਡ਼ੀਆਂ ਤੋਂ 
ਉੱਤਰ ਰਹੇ ਸਨ ਤਾਂ ਗੋਲੀ ਚੱਲਣ ਦੀ ਆਵਾਜ਼ ਆਈ। ਇੱਕ 
ਆਰਮੀ ਕਰਨਲ ਨੂੰ ਬਾਂਹ ’ਤੇ ਗੋਲੀ ਲੱਗੀ ਤੇ ਉਸ ਨੂੰ ਫ਼ੌਜ 
ਹਸਪਤਾਲ ਲੈ ਗਈ। ਦਰਬਾਰ ਸਾਹਿਬ, ਜੋ ਕਰੋਡ਼ਾਂ 
ਸ਼ਰਧਾਲੂਆਂ ਦੀ ਰੂਹਾਨੀਅਤ ਤੇ ਇਬਾਦਤ ਦੀ ਥਾਂ ਸੀ, ਉਹ 
ਬਿਲਕੁਲ ਮੈਦਾਨ-ਏ-ਜੰਗ ਵਾਂਗ ਦਿਸ ਰਹੀ ਸੀ। ਹਰ ਪਾਸੇ 
ਬੰਦੂਕਾਂ ਚੁੱਕੀ ਫ਼ੌਜੀ ਘੁੰਮ ਰਹੇ ਸਨ। ਹਰ ਦੀਵਾਰ ’ਤੇ ਖ਼ੂਨ ਦੇ 
ਨਿਸ਼ਾਨ ਸਨ। ਫ਼ਰਸ਼ ’ਤੇ ਖ਼ੂਨ ਨਜ਼ਰ ਆ ਰਿਹਾ ਸੀ। ਪਤਾ ਲੱਗਾ ਕਿ 
ਕੁਝ ਸਿੰਘ ਲੰਗਰ ਵਿੱਚ ਹਾਲੇ ਵੀ ਲਡ਼ ਰਹੇ ਸਨ। ਗੋਲੀ ਦੀ 
ਆਵਾਜ਼ ਆ ਰਹੀ ਸੀ। ਉਨ੍ਹਾਂ ਸਿੰਘਾਂ ਨੇ ਸਵੇਰੇ 9 ਵਜੇ ਇੱਕ ਫ਼ੌਜੀ 
ਅਫ਼ਸਰ ਨੂੰ ਮਾਰਦਿੱਤਾ ਸੀ। ਪਿੱਛੋਂ ਪਤਾ ਲੱਗਾ ਕਿ ਉਨ੍ਹਾਂ ਸਿੰਘਾਂ 
ਨੇ ਆਤਮ ਸਮਰਪਣ ਕਰਨ ਤੋਂ ਇਨਕਾਰ ਕਰ ਦਿੱਤੀ ਸੀ ਤੇ ਫ਼ੌਜ 
ਨੇ ਆਪਣੀ ਤਾਕਤ ਵਰਤ ਕੇ ਉਨ੍ਹਾਂ ਨੂੰ ਫਡ਼ਨ ਦੀ ਕੋਸ਼ਿਸ਼ ਕੀਤੀ 
ਪਰ ਉਹ ਲਡ਼ਦੇ-ਲਡ਼ਦੇ ਢੇਰ ਹੋ ਗਏ।ਗਿਆਨੀ ਜੀ ਨਾਲ ਇੱਕ 
ਸੇਵਾਦਾਰ ਹਰ ਵਕਤ ਛੱਤਰੀ ਰੱਖਦਾ ਸੀ। ਉਸ ਨੇ ਗਰਮੀ ਵੇਖ ਕੇ 
ਉਨ੍ਹਾਂ ’ਤੇ ਛੱਤਰੀ ਕਰ ਦਿੱਤੀ। ਜਦ ਥੋਡ਼੍ਹੀ ਦੇਰ ਪਿੱਛੋਂ ਗਿਆਨੀ ਜੀ ਨੇ 
ਵੇਖਿਆ ਤਾਂ ਛੱਤਰੀ ਉਤਾਰ ਦਿੱਤੀ। ਗਿਆਨੀ ਸਾਹਿਬ ਸਿੰਘ, 
ਹੈੱਡ ਗ੍ਰੰਥੀ ਦਰਸ਼ਨੀ ਡਿਊਡ਼ੀ ’ਤੇ ਗਿਆਨੀ ਜੀ ਨੂੰ ਮਿਲੇ ਤੇ


8 ਜੂਨ ਨੂੰ ਸਵੇਰੇ 6 ਵਜੇ ਗਿਆਨੀ ਜੀ ਨੇ ਮੈਨੂੰ ਟੈਲੀਫੋਨ ਕਰਕੇ ਸਲਾਹ ਮੰਗੀ ਕਿ ਉਹ ਅੰਮ੍ਰਿਤਸਰ ਜਾਣਾ ਚਾਹੁੰਦੇ ਹਨ। ਮੈਂ ਕਿਹਾ ਕਿ ਜ਼ਰੂਰ ਜਾਓ। ਉਨ੍ਹਾਂ ਮਿਲਟਰੀ ਸੈਕਟਰੀ ਏਅਰ ਵਾਈਸ ਮਾਰਸ਼ਲ ਆਰ.ਐੱਸ.ਨਾਇਡੂ ਨੂੰ ਤੁਰੰਤ ਪ੍ਰਬੰਧ ਕਰਨ ਲਈ ਕਿਹਾ ਤੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਇਤਲਾਹ ਕਰ ਦਿੱਤੀ। ਹਵਾਈ ਸੈਨਾ ਦਾ ਜਹਾਜ਼ ਨਾ ਮਿਲ ਸਕਿਆ। ਇਸ ਲਈ ਇੰਡੀਅਨ ਏਅਰਲਾਈਨਜ਼ ਦਾ ਜਹਾਜ਼ ਲਿਆ ਗਿਆ ਸੀ। ਸ੍ਰੀਮਤੀ ਇੰਦਰਾ ਗਾਂਧੀ ਦੇ ਸਕੱਤਰ ਆਰ.ਕੇ. ਧਵਨ ਨਾਲ ਜਾਣ ਲਈ ਉੱਥੇ ਆ ਗਏ। ਮੈਂ ਪ੍ਰੈਸ ਪਾਰਟੀ ਲਈ ਪੁੱਛਿਆ, ਪਹਿਲਾਂ ਨਾਂਹ ਹੋ ਗਈ। ਫਿਰ ਧਵਨ ਮੰਨ ਗਿਆ ਕਿ ਇੱਕ-ਇੱਕ ਪੀ.ਟੀ.ਆਈ. ਤੇ ਯੂ.ਐਨ.ਆਈ. ਤੋਂ ਲੈ ਲਿਆ ਜਾਵੇ। ਫੋਟੋਗ੍ਰਾਫਰ ਦੀ ਨਾਂਹ ਹੋ ਗਈ। ਸ੍ਰੀ ਰਾਓ ਪੀ.ਟੀ.ਆਈ. ਤੇ ਸੀ. ਰੰਗਾ ਰਾਜਨ ਯੂ.ਐੱਨ.ਆਈ. ਤੋਂ ਨਾਲ ਗਏ।
ਅਸੀਂ ਕਰੀਬ 10 ਵਜੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਪੁੱਜ ਗਏ। ਉਸ ਸਮੇਂ ਪੰਜਾਬ ਦਾ ਗਵਰਨਰ ਸੀ. ਪਾਂਡੇ, ਪੁਲੀਸ ਮੁਖੀ ਪੀ.ਐੱਸ. ਭਿੰਡਰ, ਨਵੇਂ ਲੱਗੇ ਡੀ.ਸੀ. ਸਰਕਾਰ ਆਰ.ਆਈ. ਸਿੰਘ ਉੱਥੇ ਹਾਜ਼ਰ ਸਨ। ਬਿਨਾਂ ਕਿਸੇ ਮੀਟਿੰਗ ਦੇ ਕਾਫ਼ਲਾ ਸ਼ਹਿਰ ਲਈ ਚੱਲ ਪਿਆ। ਸਾਰੇ ਰਸਤੇ ਵਿੱਚ ਕਰਫਿਊ ਸੀ। ਕਿਧਰੇ ਵੀ ਕੋਈ ਨਜ਼ਰ ਨਹੀਂ ਆਇਆ। ਛੱਤਾਂ ’ਤੇ ਵੀ ਕੋਈ ਨਹੀਂ ਸੀ ਖਡ਼੍ਹਾ ਦੇਖਿਆ।
ਨਾਲ ਲੈ ਕੇ ਅੰਦਰ ਗਏ। ਗਿਆਨੀ ਮੋਹਨ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਸਨ। ਉੱਥੇ ਸਾਰੇ ਹਾਲਾਤ ਦੱਸੇ ਗਏ। ਕੀਰਤਨ ਕਰਦਾ ਇੱਕ ਸਿੰਘ ਗੋਲੀ ਨਾਲ ਰੱਬ ਨੂੰ ਪਿਆਰਾ ਹੋ ਗਿਆ। ਇੱਕ ਗੋਲੀ ਦਰਬਾਰ ਸਾਹਿਬ ਦੀ ਬੀਡ਼ ਨੂੰ ਲੱਗੀ। ਮੈਂ ਤੇ ਸ੍ਰੀ ਇੰਦਰਜੀਤ ਸਿੰਘ ਬਿੰਦਰਾ ਉਪਰ ਗਏ ਤੇ ਵੇਖਿਆ ਹਰ ਪਾਸੇ ਗੋਲੀਆਂ ਦੇ ਨਿਸ਼ਾਨ ਸਨ। ਦਰਬਾਰ ਸਾਹਿਬ ਦੀ ਜੋਤ ਵੀ ਬੁਝ ਰਹੀ ਸੀ। ਦੋ ਦਿਨ ਕੀਰਤਨ ਨਹੀਂ ਸੀ ਹੋਇਆ। ਜਿਹਡ਼ੇ ਜ਼ੁਲਮ ਯਾਤਰੂਆਂ ਤੇ ਗੁਰਦੁਆਰਾ ਸਟਾਫ਼ ’ਤੇ ਹੋਏ, ਸੁਣ ਕੇ ਰੋਣ ਆਉਂਦਾ ਸੀ। ਉੱਥੋਂ ਆ ਕੇ ਗਿਆਨੀ ਜੀ ਅਕਾਲ ਤਖ਼ਤ ’ਤੇ ਆਏ। ਇੱਕ ਹਮਲੇ ਪਿੱਛੋਂ ਟੈਂਕਾਂ ਦੇ ਗੋਲਿਆਂ ਨਾਲ ਹਰ ਪਾਸਿਓਂ ਡਿੱਗਿਆ ਸਿੱਖਾਂ ਦਾ  ਤਖ਼ਤ ਫ਼ੌਜ ਦੀ ਕਾਰਵਾਈ ਦਰਸਾ ਰਿਹਾ ਸੀ। ਫ਼ੌਜ ਮੁਖੀ ਜਨਰਲ ਬਰਾਡ਼ ਨੇ ਥੋਡ਼੍ਹੇ ਚਿਰ ਵਿੱਚ ਕਾਰਵਾਈ ਬਾਰੇ ਦੱਸਿਆ। ਪੰਜਾਬ ਸੀ.ਆਈ.ਡੀ. ਦੇ ਮੁਖੀ ਹਰਜੀਤ ਸਿੰਘ ਨੇ ਮੈਨੂੰ ਦੱਸਿਆ ਕਿ ਸੰਤ ਭਿੰਡਰਾਂਵਾਲੇ, ਜਨਰਲ ਸੁਬੇਗ ਸਿੰਘ ਤੇ ਭਾਈ ਅਮਰੀਕ ਸਿੰਘ ਦੀਆਂ ਦੇਹਾਂ ਸੱਜੇ ਪਾਸੇ ਮਲਬੇ ਹੇਠੋਂ ਨਿਕਲੀਆਂ ਹਨ। ਸਿਰਫ਼ ਇਨ੍ਹਾਂ ਤਿੰਨਾਂ ਦਾ ਇਸ਼ਨਾਨ ਕਰਵਾ ਕੇ ਸਸਕਾਰ ਕੀਤਾ ਗਿਆ। ਬਾਕੀ ਸੈਂਕਡ਼ੇ ਦੇਹਾਂ ਦਾ ਇਕੱਠੇ ਹੀ ਸਸਕਾਰ ਹੋਇਆ। ਗਿਆਨੀ ਜੀ ਜਦ ਅਕਾਲ ਤਖ਼ਤ ’ਤੇ ਖਡ਼੍ਹੇ ਹੋਏ ਤਾਂ ਬਡ਼ੇ ਹੀ ਸਦਮੇ ਵਿੱਚ ਨਜ਼ਰ ਆਏ। ਜਿਸ ਥਾਂ ’ਤੇ ਉਹ ਕਦੇ ਸਿੱਖੀ ਦੇ ਪ੍ਰਚਾਰਕ ਬਣ ਕੇ ਗਏ ਸਨ, ਉੱਥੇ ਅੱਜ ਉਹ ਆਪਣੀ ਫ਼ੌਜ ਦੇ ਕਾਰਨਾਮੇ ਤੋਂ ਪ੍ਰੇਸ਼ਾਨ ਨਜ਼ਰ ਆ ਰਹੇ ਸਨ। ਬਡ਼ੀ ਦੇਰ ਉਹ ਬੋਲੇ ਹੀ ਨਾ ਤੇ ਵਾਪਸ ਚੱਲ ਪਏ। ਗੇਟ ’ਤੇ ਆ ਕੇ ਉਨ੍ਹਾਂ ਹੁਕਮ ਦਿੱਤਾ ਕਿ ਕੋਈ ਫ਼ੌਜੀ ਬੂਟ ਪਾ ਕੇ ਅੰਦਰ ਨਹੀਂ ਜਾਵੇਗਾ। ਗੇਟ ’ਤੇ ਬੋਰਡ ਲਗਾਉਣ ਦਾ ਹੁਕਮ ਦਿੱਤਾ ਕਿ ਬੂਟ ਪਾ ਕੇ ਤੇ ਕੋਈ ਤੰਬਾਕੂ ਲੈ ਕੇ ਅੰਦਰ ਨਹੀਂ ਜਾਵੇਗਾ। ਗਿਆਨੀ ਜੀ ਨੇ ਜਥੇਦਾਰ ਅਕਾਲ ਤਖ਼ਤ ਗਿਆਨੀ ਕਿਰਪਾਲ ਸਿੰਘ ਨੂੰ ਲੱਭ ਕੇ ਅੰਦਰ ਬਿਠਾਉਣ ਲਈ ਕਿਹਾ। ਰਾਗੀ ਸਿੰਘਾਂ ਦਾ ਪ੍ਰਬੰਧ ਕਰਨ ਦਾ ਫ਼ੈਸਲਾ ਹੋਇਆ। ਇਸ ਸਾਰੀ ਕਾਰਵਾਈ ਵਿੱਚ ਗਿਆਨੀ ਜੀ ਗੁਆਚੇ-ਗੁਆਚੇ ਨਜ਼ਰ ਆਏ। ਉਨ੍ਹਾਂ ਫ਼ੌਜੀ ਅਫ਼ਸਰਾਂ ਨਾਲ ਕੋਈ ਗੱਲ ਨਾ ਕੀਤੀ। ਜਦੋਂ ਵਾਪਸ ਹਵਾਈ ਅੱਡੇ ’ਤੇ ਆਏ ਤਾਂ ਗਿਆਨੀ  ਜੀ ਨੇ ਗਵਰਨਰ ਪਾਂਡੇ ਤੋਂ ਪੁੱਛਿਆ ਕਿ ਉਸ ਨੇ ਕਰਫ਼ਿਊ ਦੌਰਾਨ ਸ਼ਹਿਰੀਆਂ ਦੀ ਸਹੂਲਤ ਦਾ ਕੀ ਪ੍ਰਬੰਧ ਕੀਤਾ ਹੈ? ਦੁੱਧ ਦਾ ਕੀ ਪ੍ਰਬੰਧ ਹੈ? ਮਰੀਜ਼ ਘਰਾਂ ਵਿੱਚ ਸਡ਼ ਰਹੇ ਹਨ। ਬੱਚੇ ਤਡ਼ਫ਼ ਰਹੇ ਹਨ। ਸਰਕਾਰ ਕੀ ਕਰ ਰਹੀ ਹੈ? ਗਵਰਨਰ ਦੀ ਇੱਕ ਤਰ੍ਹਾਂ ਬਡ਼ੀ ਖਿਚਾਈ ਕੀਤੀ ਗਈ। ਸਾਰੇ ਅਫ਼ਸਰ ਚੁੱਪ-ਚਾਪ ਖਡ਼੍ਹੇ ਰਹੇ। ਅੰਦਰਲਾ ਗੁੱਸਾ ਗਵਰਨਰ ’ਤੇ ਕੱਢ ਦਿੱਤਾ। ਅਫ਼ਸਰਾਂ ਦੀ ਵੀ ਝਾਡ਼-ਝੰਬ ਕੀਤੀ ਗਈ। ਜਦ ਵਾਪਸ ਦਿੱਲੀ ਆਏ ਹੋਰ ਕੁਝ ਤਾਂ ਨਾ ਕਰ ਸਕੇ ਗਵਰਨਰ ਨੂੰ ਹਟਾਉਣ ਦਾ ਨੋਟ ਪ੍ਰਧਾਨ ਮੰਤਰੀ ਨੂੰ ਭੇਜ ਦਿੱਤਾ। ਗਵਰਨਰ ਉਸੇ ਵਕਤ ਅਸਤੀਫਾ ਦੇ ਗਿਆ ਤੇ ਸ੍ਰੀ ਸਿਤਾਰੇਵਾਲਾ ਗਵਰਨਰ ਬਣ ਗਏ। ਗਿਆਨੀ ਜੀ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਕਿ ਉਨ੍ਹਾਂ ਨੂੰ ਜੋ ਇਤਲਾਹ ਦਿੱਤੀ ਗਈ ਉਹ ਗ਼ਲ਼ਤ ਸੀ। ਅਕਾਲ ਤਖ਼ਤ ਦਾ ਬਹੁਤ ਨੁਕਸਾਨ ਹੋਇਆ। ਅਕਾਲ ਤਖ਼ਤ ਦੀ ਮਹਾਨਤਾ ਦਰਬਾਰ ਸਾਹਿਬ ਦੇ ਬਰਾਬਰ ਹੈ। ਸਰਕਾਰ ਨੇ ਇਸ ਨੂੰ ਸਿਰਫ਼ ਇੱਕ ਇਮਾਰਤ ਵਾਂਗ ਤਸੱਵਰ ਕੀਤਾ ਸੀ। ਗਿਆਨੀ ਜੀ ਦੇ ਇੰਦਰਾ ਗਾਂਧੀ ਨਾਲ ਸਬੰਧ ਉਸ ਦਿਨ ਤੋਂ ਮੋਡ਼ਾ ਖਾ ਗਏ। ਅੰਦਰੋਂ-ਅੰਦਰ ਦੁੱਖ ਗਿਆਨੀ ਜੀ ਦੇ ਮਨ ਵਿੱਚ ਰਿਹਾ। ਕਈ ਦਿਨ ਉਹ ਜ਼ਮੀਨ ’ਤੇ ਸੁੱਤੇ। ਕਈ ਸਰਕਾਰੀ ਸਮਾਗਮਾਂ ’ਚ ਨਹੀਂ ਗਏ। ਪਰ ਸਿੱਖ ਉਨ੍ਹਾਂ ਤੋਂ ਅਸਤੀਫ਼ੇ ਦੀ ਮੰਗ ਕਰਦੇ ਰਹੇ।
ਮੋਬਾਈਲ: 098681-81133

ਰੋਜ਼ਾਨਾ ਪੰਜਾਬੀ ਟ੍ਰਿਬਿਊਨ  ਚੋ ਧੰਨਵਾਦ ਸਹਿਤ 

No comments: