Wednesday, June 27, 2012

ਸਿੱਖ ਫੋਰਮ ਵੱਲੋਂ ਇੱਕ ਵਿਸ਼ੇਸ਼ ਸੈਮੀਨਾਰ 30 ਨੂੰ ਦਿੱਲੀ ਵਿੱਚ

ਆਪ੍ਰੇਸ਼ਨ ਬਲਿਊ ਸਟਾਰ ਦੇ ਕਾਰਨਾਂ, ਤਥਾਂ ਅਤੇ ਪ੍ਰਭਾਵਾਂ ਬਾਰੇ ਹੋਵੇਗੀ ਚਰਚਾ 
Courtesy photo
ਸਿੱਖ ਫੋਰਮ ਵੱਲੋਂ ਆਪਰੇਸ਼ਨ ਬਲਿਊ ਸ੍ਟਾਰ ਬਾਰੇ ਇੱਕ ਵਿਸ਼ੇਸ਼ ਸੈਮੀਨਾਰ 30 ਜੂਨ 2012 ਨੂੰ ਦਿੱਲੀ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਸੈਮੀਨਾਰ ਵਿੱਚ ਨੀਲਾ ਤਾਰਾ ਦੇ ਕਾਰਨਾਂ, ਤਥਾਂ ਅਤੇ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਜਾਏਗੀ। ਇਸ ਵਿਚਾਰ ਗੋਸ਼ਠੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਯੂਨੀ ਵਰ੍ਸਤੀ ਦੇ ਸਾਬਕਾ ਪ੍ਰੋ ਵਾਈਸ ਚਾਂਸਲਰ ਪ੍ਰੋਫੈਸਰ ਪ੍ਰਿਥੀਪਾਲ ਸਿੰਘ ਕਪੂਰ, ਆਲ ਇੰਡੀਆ ਰੇਡੀਓ ਦੇ ਸਾਬਕਾ ਡਿਪਟੀ ਡਾਇਰੈਕਟਰ ਜਨਰਲ ਮਨੋਹਰ ਸਿੰਘ ਬੱਤਰਾ, ਪੱਤਰਕਾਰ ਜਰਨੈਲ ਸਿੰਘ, ਪ੍ਰਸਿਧ ਪੰਥਕ ਸ਼ਖਸੀਅਤ ਅਤੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ, ਇੰਦ੍ਰ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਦੇ ਪ੍ਰੋਫੈਸਰ ਡਾਕਟਰ ਏ ਐਸ ਨਾਰੰਗ ਮੁੱਖ ਬੁਲਾਰਿਆਂ ਵੱਜੋਂ ਸ਼ਾਮਿਲ ਹੋਣਗੇ। ਇਹ ਸੈਮੀਨਾਰ ਲੋਧੀ ਰੋਡ ਨਵੀਂ ਦਿੱਲੀ 'ਚ ਸਥਿਤ 40-ਮੈਕਸ ਮੂਲਰ ਮਾਰਗ ਤੇ ਅਨੈਕਸੀ ਟੂ ਸੀ ਤੇ ਬਣੇ ਲੈਕਚ ਹਾਲ ਨੰਬਰ-1 ਵਿੱਚ ਚਾਹ ਪਾਣੀ ਤੋਂ ਤੁਰੰਤ ਬਾਅਦ ਸ਼ਾਮ ਦੇ ਸਧੇ ਪੰਜ ਵਜੇ ਸ਼ੁਰੂ ਹੋ ਜਾਵੇਗੀ ਅਤੇ ਪ੍ਰੋਗ੍ਰਾਮ ਦੀ ਸੁਰ ਅਤੇ ਲੋੜ ਮੁਤਾਬਿਕ ਜਾਰੀ ਰਹੇਗੀ।--ਰੈਕਟਰ ਕਥੂਰੀਆ 

No comments: