Tuesday, June 26, 2012

ਜੂਨ 1975..ਜੂਨ 1984

 ਜੰਗ ਹਿੰਦ ਪੰਜਾਬ ਵਿਚ ਰਹੀ ਜਾਰੀ
ਜਦੋਂ ਜੂਨ 1975  ਵਿੱਚ ਐਮਰਜੰਸੀ ਦਾ ਡੰਡਾ ਚੱਲਣਾ ਸ਼ੁਰੂ ਹੋਇਆ ਤਾਂ ਮਾੜੀ ਮੋਤੀ ਹੀਲ ਹੁੱਜਤ ਮਗਰੋਂ ਤਕਰੀਬਨ ਸਾਰੇ ਦੇਸ਼ ਦੇ ਕੌਮੀ ਲੀਡਰਾਂ ਨੇ ਜਾਂ ਕੁਝ ਲੋਕਾਂ ਨੇ ਤਾਂ ਅਧੀਨਗੀ ਸਵੀਕਾਰ ਕਰ ਲਈ  ਤੇ ਜਾਂ ਸਰਕਾਰ ਦੇ ਸਿਤਮ ਦਾ ਸਾਹਮਣਾ ਕੀਤਾ।  ਸਾਰਾ ਦੇਸ਼ ਇੱਕ ਤਰਾਂ ਨਾਲ ਜੇਲ੍ਹਖਾਨਾ ਬਣਾ ਦਿੱਤਾ ਗਿਆ। ਹਰ ਪਾਸੇ ਦਹਿਸ਼ਤ ਸੀ
ਹਰ ਪਾਸੇ ਸਰਕਾਰ ਦਾ ਡੰਡਾ ਸੀ। ਉਸ ਨਾਜ਼ੁਕ ਵੇਲੇ ਜਦੋਂ ਹਰ ਪਾਸੇ ਸਹਿਮ ਦੀ ਖਾਮੋਸ਼ੀ ਛਾ ਗਈ ਸੀ ਅਤੇ ਸਾਹ ਲੈਣਾ ਵੀ ਇੱਕ ਜੁਰਮ ਬਣ ਗਿਆ ਸੀ। ਉਦੋਂ ਵੀ ਅੰਮ੍ਰਿਤਸਰ ਦੀ ਧਰਤੀ ਜਾਗਦੀ ਸੀ ਅਤੇ ਪੂਰੇ ਜੋਸ਼ ਨਾਲ ਸਿਰ ਉੱਚਾ ਕਰਕੇ ਖੜੋਤੀ ਸੀ। ਉਹੀ ਧਰਤੀ ਜਿਸਨੇ ਕਦੇ ਭਗਵਾਨ ਰਾਮ ਦੇ ਅਸ਼ਵਮੇਧ ਘੋੜੇ ਨੂੰ ਰੋਕਣ ਦੀ ਦਲੇਰੀ ਦਿਖਾਈ ਸੀ। ਉਹੀ ਧਰਤੀ ਜਿਸ ਤੇ ਕਦੇ ਲਵ ਕੁਸ਼ ਨੇ ਅਣਖ ਅਤੇ ਹੱਕ ਦੀ ਲੜਾਈ ਲੜੀ ਸੀ; ਓਸੇ ਧਰਤੀ ਤੋਂ ਇੱਕ ਵਾਰ ਫੇਰ ਐਲਾਨ -ਏ-ਜੰਗ ਕੀਤਾ ਗਿਆ ਐਮਰਜੰਸੀ ਲਾਉਣ ਵਾਲੇ ਲੋਕ ਵਿਰੋਧੀ ਸ਼ਾਹੀ ਹੁਕਮਾਂ ਦੇ ਖਿਲਾਫ਼ ਸਰਕਾਰ ਦੀ ਸਾਰੀ ਸ਼ਕਤੀ ਅਤੇ ਸਖਤੀ ਦੇ ਬਾਵਜੂਦ ਲਗਾਤਾਰ 19 ਮਹੀਨਿਆਂ ਤੱਕ ਮੋਰਚਾ ਜਾਰੀ ਰਿਹਾ ਅਤੇ ਸਫਲ ਵੀ ਹੋਇਆ। ਇਸ ਧਰਤੀ ਨੇ ਫਿਰ ਸਾਬਿਤ ਕੀਤਾ ਕਿ ਅੰਮ੍ਰਿਤਸਰ ਦੀ ਧਰਤੀ ਨੇ ਕਦੇ ਈਨ ਨਹੀਂ ਮੰਨੀ। ਇਸਨੂੰ ਇਤ੍ਫ਼ਾਕ਼ ਕਿਹਾ ਜਾਏ ਜਾਂ ਇੱਕ ਸੋਚੀ ਸਮਝੀ ਸਾਜਿਸ਼ ਕਿ 19 ਮਹੀਨਿਆਂ ਤੱਕ ਚੱਲੇ ਇਸ ਸਫਲ ਅਤੇ ਲੰਮੇ ਮੋਰਚੇ ਤੋਂ ਬੁਰੀ ਤਰਾਂ ਨਾਰਾਜ਼ ਹੋਈ ਪ੍ਰਧਾਨ ਮੰਤਰੀ ਹਠੀ ਅਤੇ ਜਿੱਦੀ  ਇੰਦਰਾ ਗਾਂਧੀ ਨੇ ਸਿੱਖ ਕੌਮ ਨੂੰ "ਸਬਕ ਸਿਖਾਉਣ" ਦੀ ਨੀਅਤ ਨਾਲ ਬਲਿਊ ਸਟਾਰ ਆਪਰੇਸ਼ਨ ਦੀ ਕਾਰਵਾਈ ਕੀਤੀ ਤਾਂ ਉਹ ਵੀ ਜੂਨ ਮਹੀਨੇ ਵਿੱਚ ਪੂਰੇ 9 ਸਾਲਾਂ ਮਗਰੋਂ 1984 ਵਿੱਚ। ਹਾਲਾਂਕਿ ਸ੍ਰੀ ਦਰਬਾਰ ਸਾਹਿਬ ਤੋਂ ਐਮਰਜੰਸੀ ਦੇ ਖਿਲਾਫ਼  ਲੱਗੇ ਮੋਰਚੇ ਦੀ ਸਫਲਤਾ ਵਿੱਚ ਕਈ ਹੋਰ ਵਿਰੋਧੀ ਲੀਡਰ ਵੀ ਪਰਦੇ ਪਿੱਛੇ ਰਹਿ ਕੇ ਯੋਗਦਾਨ ਪਾ ਰਹੇ ਸਨ ਅਤੇ ਬਾਕਾਇਦਾ ਦਰਬਾਰ ਸਾਹਿਬ ਕੰਪਲੈਕਸ ਵਿੱਚ ਸ਼ਰਨ ਲੈ ਕੇ ਵੀ ਬੈਠੇ ਰਹੇ ਸਨ ਪਰ ਜਦੋਂ ਜੂਨ-84 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਇਹ ਵਿਰੋਧੀ ਲੀਡਰ ਸਾਰਾ ਇਤਿਹਾਸ ਭੁੱਲ ਭਲਾ ਕੇ ਸਰਕਾਰ ਦੇ ਨਾਲ ਖੜੇ ਨਜਰ ਆਏ। ਹੰਗਾਮੀ ਹਾਲਤ ਵਾਂਗ ਬਲਿਊ ਸਟਾਰ ਆਪ੍ਰੇਸ਼ਨ ਵੇਲੇ ਵੀ ਤਥਾਂ ਨੂੰ ਵਿਗਾੜਿਆ ਗਿਆ. ਹਕੀਕਤਾਂ ਨੂੰ ਝੁਠਲਾਇਆ ਗਿਆ ਅਤੇ ਹਮਲੇ ਲੈ ਸੰਤ ਭਿੰਡਰਾਂ ਵਾਲੀਆਂ ਨੂੰ ਇੱਕ  ਬਹਾਨਾ ਬਣਾਇਆ ਗਿਆ। 

ਫਿਰ ਵੀ ਮਾਸਟਰ ਮੋਹਨ ਲਾਲ ਹੁਰਾਂ ਵੱਲੋਂ ਲਿਖੇ ਗਾਏ ਇਸ ਲੇਖ ਵਿੱਚ ਕਾਫੀ ਯਾਦਾਂ ਹਨ।..ਕਾਫੀ ਤਥ ਹਨ ਉਹਨਾਂ ਦਾ ਸਾਦਗੀ ਭਰਿਆ ਦਿਲਕਸ਼ ਅੰਦਾਜ਼ ਤਾਂ ਹੈ ਹੀ। ਉਮੀਦ ਹੈ ਤੁਸੀਂ ਇਸ ਲੇਖ ਨੂੰ ਪਸੰਦ ਕਰੋਗੇ। ਅਸੀਂ ਇਹ ਲੇਖ ਰੋਜ਼ਾਨਾ ਜਗ ਬਾਣੀ ਦੇ ਧੰਨਵਾਦ ਸਹਿਤ ਪ੍ਰਕਾਸ਼ਿਤ ਕਰ ਰਹੇ ਹਾਂ। --ਰੈਕਟਰ  ਕਥੂਰੀਆ 

No comments: