Monday, May 21, 2012

ਲੋਕਾਂ ਦੇ ਦਿਲਾਂ ਨੂੰ ਜੋੜਨ ਵਾਲੇ ਮਾਰਕ ਨੇ ਵੀ ਕੀਤੀ ਸ਼ਾਦੀ

ਸਮਾਗਮ ਵਿਚ 100 ਤੋਂ ਵੀ ਘੱਟ ਮਹਿਮਾਨਾਂ ਨੇ ਹਿੱਸਾ ਲਿਆ
ਆਮ ਲੋਕਾਂ ਨੂੰ ਇੱਕ ਦੂਜੇ ਨਾਲੋਂ ਤੋੜਨ ਦੀਆਂ ਸਾਜਿਸ਼ਾਂ ਤਾਂ ਅਕਸਰ ਵੱਡੀ ਪਧਰ ਤੇ ਰਚੀਆਂ ਗਾਈਆਂ ਪਰ ਲੋਕਾਂ ਨੂੰ ਇੱਕ ਦੂਜੇ ਦੇ 
ਨੇੜੇ ਲਿਆਉਣ ਦਾ ਸ਼ਲਾਘਾਯੋਗ ਕੰਮ ਸਿਰਫ ਦਿੰਤੀ ਦੇ ਪੀਰਾਂ ਪੈਗੰਬਰਾਂ ਨੇ ਹੀ ਕੀਤਾ।  ਹੁਣ ਜਦੋਂ ਕੀ ਕਈ ਤਰਾਂ ਦੀਆਂ 
ਦੂਰਿਆਂ ਵੀ ਵਧ ਚੁਕੀਆਂ ਸਨ ਅਤੇ ਨਫਰਤਾਂ ਵੀ ਉਦੋਂ ਲੋਕਾਂ ਨੂੰ ਇੱਕ ਵਾਰ ਫਿਰ ਇੱਕ ਦੂਜੇ ਦੇ ਨੇੜੇ ਲਿਆਉਣ ਦਾ ਚਮਤਕਾਰ ਕਰ ਦਿਖਾਇਆ  ਫੇਸਬੁਕ ਨੇ। ਇਸਦੀ ਆਲੋਚਨਾ ਵੀ ਓਈ ਅਤੇ ਨਿਖੇਧੀ ਵੀ ਪਰ ਫੇਸਬੁਕ ਦੀ ਮਕਬੂਲੀਅਤ ਲਗਾਤਾਰ ਵਧਦੀ ਚਲੀ ਗਈ। 
ਰੋਜ਼ਾਨਾ ਜਗ ਬਾਣੀ  'ਚ ਪ੍ਰਕਾਸ਼ਿਤ ਖਬਰ 
ਹੁਣ ਇਕ ਖੁਸ਼ਖਬਰੀ ਆਈ ਹੈ--ਫੇਸਬੁਕ ਦੇ ਸੰਸਥਾਪਕ ਮਾਰਕ ਜੁਕਰਬਰਗ ਨੇ ਆਪਣੇ ਪ੍ਰੇਮ ਨੂੰ ਸ਼ਾਦੀ ਵਿੱਚ ਬਦਲ ਲਿਆ ਹੈ। ਵਿਛੜੇ ਹੋਏ ਕਰੋੜਾਂ  ਲੋਕਾਂ ਨੂੰ ਨੇੜੇ ਲਿਆਉਣ ਵਾਲੇ ਮਾਰਕ ਦੀ ਇਸ ਖੁਸ਼ੀ ਵਿੱਚ ਓਹ ਸਾਰੇ ਲੋਕ ਸ਼ਾਮਿਲ ਹਨ ਉਹਨਾਂ ਲੋਕਾਂ ਦੀਆਂ ਦੁਆਵਾਂ ਸ਼ਾਮਿਲ ਹਨ ਜਿਹਨਾਂ ਦੇ ਦਿਲਾਂ ਅਤੇ ਵਿਚਾਰਾਂ ਨੁਨ੍ਮਾਰਕ ਨੇ ਫੇਸਬੁਕ ਦੇ ਜ਼ਰੀਏ ਇੱਕ ਦੂਜੇ ਦੇ ਨੇੜੇ ਲਿਆਂਦਾ। ਆਓ ਉਸਦੀ ਜ਼ਿੰਦਗੀ ਵਿਚ ਖੁਸ਼ੀਆਂ ਦੇ ਹੋਰ ਵਾਧੇ ਦੀ ਦੁਆ ਕਰੀਏ। --ਰੈਕਟਰ   ਕਥੂਰੀਆ

No comments: