Wednesday, May 09, 2012

ਸ਼ਹੀਦ ਭਗਤ ਸਿੰਘ ਨੂੰ ਇੱਕ ਵਾਰ ਫੇਰ ਸਲਾਮ

ਕੇਂਦਰ ਅਤੇ ਰਾਜ ਸਰਕਾਰਾਂ ਵਧਾਈ ਦੀਆਂ ਪਾਤਰ 
ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਭੁਲਾਉਣ, ਉਸਦੇ ਵਿਚਾਰਾਂ ਨੂੰ ਪ੍ਰਚਾਰਿਤ ਹੋਣ ਤੋਂ ਰੋਕਣ ਅਤੇ ਉਸਦੀ ਸ਼ਖਸੀਅਤ ਬਾਰੇ ਭੁਲੇਖੇ ਖੜੇ ਕਰਨ ਦੀਆਂ ਨਾਪਾਕ ਕੋਸ਼ਿਸ਼ਾਂ ਕਈ ਵਾਰ ਹੋਈਆਂ ਹਨ ਪਰ ਇਸਦੇ ਬਾਵਜੂਦ ਲੋਕਾਂ ਦੇ ਦਿਲੋ ਦਿਮਾਗ ਵਿੱਚ ਭਗਤ ਸਿੰਘ ਦੀ ਇੰਨਕਲਾਬੀ ਇਰਾਦਿਆਂ ਵਾਲੀ ਤਸਵੀਰ ਲਗਾਤਾਰ ਆਪਣਾ ਘਰ ਬਣਾਉਂਦੀ ਰਹੀ। ਉਸਦੇ ਵਿਚਾਰ ਲਗਾਤਾਰ ਹੋਰ ਊਹਦੇ ਹੋ ਕੇ ਸਾਹਮਣੇ ਆਉਂਦੇ ਰਹੇ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਲਗਾਤਾਰ ਵਧ ਰਹੀ ਹਰਮਨ ਪਿਆਰਤਾ ਦਾ ਹੀ ਸਿੱਟਾ ਹੈ ਕੀ ਅੱਜ ਸਰਕਾਰਾਂ ਵੀ ਉਸ ਦੇ ਨਾਮ ਨੂੰ ਸਲਾਮ ਕਰਨ ਲੈ ਮਜਬੂਰ ਹਨ। ਰਾਜਨੀਤਿਕ ਵਖਰੇਵਿਆਂ ਅਤੇ ਮਤਭੇਦਾਂ ਦੇ ਬਾਵਜੂਦ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦਾ ਇੱਕ ਮਤ ਹੋਣਾ ਇੱਕ ਸ਼ੁਭ ਸ਼ਗਨ ਹੈ। 
























 ਮੋਹਾਲੀ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਏਅਰਪੋਰਟ ਰੱਖਿਆ ਜਾਣਾ ਇੱਕ ਚੰਗੀ ਖਬਰ ਹੈ। ਆਉਣ ਵਾਲਿਆਂ ਨਸਲਾਂ ਅਜਿਹੇ ਉਪਰਾਲਿਆਂ ਨਾਲ ਸ਼ਹੀਦ ਦੇ ਸੁਪਨਿਆਂ ਅਤੇ ਨੇਕ ਇਰਾਦਿਆਂ ਆਸਾਨੀ ਨਾਲ ਸਮਝਕੇ ਉਸਦੇ ਦਰਸਾਏ ਮਾਰਗ 'ਤੇ ਤੁਰ ਸਕਣਗੀਆਂ। ਇਸ ਸ਼ੁਭ ਨਾਮਕਰਣ ਲਈ  ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਅਜੀਤ ਸਿੰਘ ਵਧਾਈ ਦੇ ਪਾਤਰ ਹਨ। ਖਬਰ ਦਾ ਉੱਪਰਲਾ ਵੇਰਵਾ ਤੁਸੀਂ ਉੱਪਰਲੀ ਤਸਵੀਰ ਵਿੱਚ ਪ੍ਧ੍ਧ ਸਕਦੇ ਹੋ। ਇਹ ਅਖਬਾਰੀ ਕਤਰਨ ਰੋਜ਼ਾਨਾ ਜਗ ਬਾਣੀ ਚੋ ਧੰਨਵਾਦ ਸਹਿਤ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ।   











No comments: